Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਗੜ੍ਹਦੀਵਾਲਾ : 33 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਔਰਤ ਪੁਲਿਸ ਅੜਿੱਕੇ 

ਗੜ੍ਹਦੀਵਾਲਾ : 33 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਔਰਤ ਪੁਲਿਸ ਅੜਿੱਕੇ 

ਗੜ੍ਹਦੀਵਾਲਾ  27 ਜਨਵਰੀ (ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਸਥਾਨਕ ਪੁਲਿਸ ਨੇ 33 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਔਰਤ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਦੋਸ਼ੀ ਦੀ ਪਹਿਚਾਣ ਸਤਵਿੰਦਰ ਕੌਰ ਪਤਨੀ ਸੋਢੀ ਵਾਸੀ ਮੱਲੀਆਂ ਥਾਣਾ ਗੜਦੀਵਾਲਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਗੜਦੀਵਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਦਰਸਨ ਸਿੰਘ, ਐਚ ਸੀ ਸੁਖਦੇਵ ਸਿੰਘ , ਐਲ/ ਸੀ ਟੀ ਅਮਨਦੀਪ ਕੌਰ  ਬਾ ਸਵਾਰੀ ਪ੍ਰਾਈਵੇਟ ਵਹੀਕਲਾ ਬਾ ਸਿਲਸਿਲਾ ਇਲਾਕਾ ਗੁਸਤ ਬਾ ਤਲਾਸ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਬਾਹਗਾ, ਦਾਰਾਪੁਰ, ਮੱਲੀਆਂ ਪੰਡੋਰੀ,ਸਕਰਾਲਾ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਪਿੰਡ ਦਾਰਾਪੁਰ ਠੇਕਾ ਚੌਂਕ ਪਾਸ ਪੁੱਜੀ ਤਾਂ ਐਕਸਾਈਜ਼ ਇੰਸਪੈਕਟਰ ਮਹਿੰਦਰ ਸਿੰਘ ਅਤੇ ਮਨੋਹਰ ਲਾਲ ਸਮੇਤ ਐਸ ਆਰ/ ਸੀ ਟੀ  ਕਸ਼ਮੀਰ ਸਿੰਘ ਨਾਲ ਮੁਲਾਕਾਤ ਹੋਈ। ਜਿੱਥੇ  ਐਕਸਾਈਜ਼ ਇੰਸਪੈਕਟਰ  ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕੇ ਸਤਵਿੰਦਰ ਕੌਰ ਪਤਨੀ ਸੋਢੀ ਵਾਸੀ ਪਿੰਡ ਮੱਲੀਆਂ ਜਿਸ ਨੇ ਆਪਣੇ ਘਰ ਅੰਦਰ ਭਾਰੀ ਮਾਤਰਾ ਵਿੱਚ ਨਜਾਇਜ ਸਰਾਬ ਇਕੱਠੀ ਕਰਕੇ ਰੱਖੀ ਹੋਈ ਹੈ, ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਸਤਵਿੰਦਰ ਕੌਰ ਦੇ ਘਰ ਵਿੱਚ ਭਾਰੀ ਮਾਤਰਾ ਸ਼ਰਾਬ ਸਮੇਤ ਕਾਬੂ ਆ ਸਕਦੀ ਹੈ। ਜੋ ਇਤਲਾਹ ਸੱਚੀ ਤੇ ਠੋਸ ਹੋਣ ਤੇ ਮਨ ਐਸ ਆਈ ਸਮੇਤ ਐਕਸਾਈਜ਼ ਇੰਸਪੈਕਟਰ  ਅਤੇ ਸਾਥੀ ਕਰਮਚਾਰੀਆਂ ਦੇ ਮੁਖਬਰ ਖਾਸ ਵਲੋਂ ਦੱਸੇ ਸਤਵਿੰਦਰ ਕੌਰ ਉਕਤ ਦੇ ਘਰ ਰੇਡ ਕੀਤੀ ਤਾਂ ਸਤਵਿੰਦਰ ਕੌਰ ਦੇ ਘਰ ਦੀ ਤਲਾਸੀ ਕਰਨ ਤੇ ਘਰ ਦੇ ਬੈੱਡਰੂਮ ਦੀ ਇੱਕ ਨੁੱਕਰ ਵਿੱਚੋਂ ਵਜਨਦਾਰ ਬੋਰਾ ਪਲਾਸਟਿਕ ਪਿਆ ਦਿਖਾਈ ਦਿੱਤਾ। ਜਿਸ ਨੂੰ ਚੈਕ ਕਰਨ ਉਕਤ ਦਾ ਮੂੰਹ ਖੋਲ ਕੇ ਚੈੱਕ ਕੀਤਾ ਤਾਂ ਵਿੱਚ ਸ਼ਰਾਬ ਮਾਰਕਾ 555 ਗੋਲਡ ਵਿਸਕੀ,  ਯੂ. ਕੇ ਨੰ.01 ਅਤੇ ਜੋਲਟ XXX ਰਮ ਵੱਖ ਵੱਖ ਮਾਰਕੇ ਦੀ ਬਰਾਮਦ ਹੋਈ ਤੇ ਹਰੇਕ ਬੋਤਲ ਪਰ ਫਾਰ ਸੇਲ ਇੰਨ ਚੰਡੀਗੜ੍ਹ (ਯੂ ਟੀ) ਔਨਲੀ ਲਿਖਿਆ ਹੈ ਜਿਨ੍ਹਾਂ ਦੀ ਗਿਣਤੀ ਕਰਨ ਤੇ ਮਾਰਕਾ 555 ਗੋਲਡ ਵਿਸਕੀ 20 ਬੋਤਲਾਂ,ਯੂ.ਕੇ ਨੰ.01 ਦੀਆਂ 07 ਬੋਤਲਾਂ ਅਤੇ ਜੋਲਟ XXX ਰਮ ਦੀਆਂ 06 ਬੋਤਲਾਂ ਬਰਾਮਦ ਹੋਈਆਂ।ਪੁਲਿਸ ਨੇ ਦੋਸ਼ੀ ਸਤਵਿੰਦਰ ਕੌਰ ਪਤਨੀ ਸੋਢੀ ਵਾਸੀ ਮੱਲੀਆਂ ਥਾਣਾ ਗੜਦੀਵਾਲਾ ਤੇ 33 ਬੋਤਲਾਂ ਨਜਾਇਜ਼ ਸ਼ਰਾਬ ਰੱਖਣ ਦੇ ਜੁਰਮ  61-1-14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
error: copy content is like crime its probhihated