ਗੜ੍ਹਦੀਵਾਲਾ 20 ਜਨਵਰੀ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ ਆਪਣੀਆਂ ਸਮਾਜ ਸੇਵੀ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਇੱਕ ਮੁਸਲਮਾਨ ਭੈਣ ਸੁਨੇਹਾ ਨੂੰ ਉਸ ਦੇ ਘਰ ਮੁਰਾਦਾਬਾਦ (ਯੂ ਪੀ) ਪਹੁੰਚਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਭੈਣ ਤਕਰੀਬਨ ਇੱਕ ਮਹੀਨਾ ਪਹਿਲਾਂ ਉਸਮਾਨ ਸ਼ਹੀਦ ਜੰਮੂ ਹਾਈਵੇ ਤੋਂ ਮਿਲੀ ਸੀ। ਉਸ ਸਮੇਂ ਭੈਣ ਆਪਣੇ ਬਾਰੇ ਕੁਝ ਨਹੀਂ ਦੱਸ ਰਹੀ ਸੀ ਅਤੇ ਉਹ ਉਸ ਸਮੇਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ। ਫਿਰ ਇਸ ਤੋਂ ਸੋਸਾਇਟੀ ਨੇ ਇਸ ਨੂੰ ਵੇਵਜ ਹਸਪਤਾਲ ਟਾਂਡਾ ਵਿਖੇ ਦਾਖਲ ਕਰਵਾਇਆ ਗਿਆ ਤੇ ਠੀਕ ਹੋਣ ਤੇ ਭੈਣ ਨੇ ਆਪਣੇ ਘਰ ਦਾ ਪਤਾ ਦੱਸਿਆ। ਪਰਿਵਾਰ ਨਾਲ ਗੱਲ ਕਰਨ ਉਪਰੰਤ ਸੋਸਾਇਟੀ ਦੀ ਟੀਮ ਨੇ ਆਪ ਮੁਰਾਦਾਬਾਦ (UP) ਪਹੁੰਚ ਕੇ ਸੁਨੇਹਾ ਭੈਣ ਨੂੰ ਘਰ ਪਹੁੰਚਾਇਆ। ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਗੁਰਵਿੰਦਰ ਸਿੰਘ, ਬਲਜੀਤ ਸਿੰਘ, ਜਸਪ੍ਰੀਤ ਸਿੰਘ ਤੇ ਮਾਤਾ ਪਾਲੋ ਹਾਜਰ ਸਨ।
ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਨੇ ਇੱਕ ਮੁਸਲਮਾਨ ਭੈਣ ਨੂੰ ਉਸ ਘਰ ਮੁਰਾਦਾਬਾਦ(ਯੂ ਪੀ) ਵਿਖੇ ਪਹੁੰਚਾਇਆ
- Post published:January 20, 2022
You Might Also Like
ਕੇ.ਐਮ.ਐਸ ਕਾਲਜ ਦੇ ਬੀ.ਐਸ.ਸੀ ਫੈਸ਼ਨ ਟੈਕਨੋਲੋਜੀ ਫਾਈਨਲ ਸਮੈਸਟਰ ਦਾ ਨਤੀਜਾ….
15 ਦਿਨਾਂ ਤੋਂ ਲਾਪਤਾ ਭੈਣ ਨੂੰ ਸੋਸਾਇਟੀ ਨੇ ਪਰਿਵਾਰ ਨਾਲ ਮਿਲਾਇਆ
ਜ਼ਿਲ੍ਹਾ ਮੈਜਿਸਟਰੇਟ ਨੇ ਦਸਵੀਂ ਤੇ ਬਾਰ੍ਹਵੀਂ ਦੀ ਅਨੁਪੂਰਕ ਪ੍ਰੀਖਿਆ ਸਬੰਧੀ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ….
ਸਾਨੂੰ ਰਲ ਮਿਲਕੇ ਵੋਟ ਪਾਉਣ ਦੇ ਲਈ ਪਿੰਡਾਂ ਤੇ ਸ਼ਹਿਰਾ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ : ਬੇਗਮਪੁਰਾ ਟਾਇਗਰ ਫੋਰਸ








