Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗੜ੍ਹਦੀਵਾਲਾ : ਚਾਈਨਾ ਡੋਰ ਦੀ ਚਪੇਟ ਆਉਣ ਨਾਲ ਮੋਟਰਸਾਇਕਲ ਨੌਜਵਾਨ ਦੀ ਉਂਗਲੀ ਕੱਟੀ 

ਗੜ੍ਹਦੀਵਾਲਾ : ਚਾਈਨਾ ਡੋਰ ਦੀ ਚਪੇਟ ਆਉਣ ਨਾਲ ਮੋਟਰਸਾਇਕਲ ਨੌਜਵਾਨ ਦੀ ਉਂਗਲੀ ਕੱਟੀ 

ਗੜ੍ਹਦੀਵਾਲਾ 16 ਜਨਵਰੀ (ਚੌਧਰੀ) : ਚਾਈਨਾ ਡੋਰ ਦੀ ਵਿਕਰੀ ਦਾ ਧੰਦਾ ਗੜ੍ਹਦੀਵਾਲਾ ਵਿੱਚ ਬੇਖੌਫ ਚਲ ਰਿਹਾ ਹੈ।ਜਿਲਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਵਲੋਂ ਚਾਇਨਾ ਡੋਰ ਤੇ ਪਾਬੰਦੀ ਸਬੰਧੀ ਜਾਰੀ ਹੁਕਮਾਂ ਦੀਆਂ ਦੁਕਾਨਦਾਰਾਂ ਵਲੋਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਚਾਈਨਾ ਡੋਰ ਪੁਲਿਸ ਪ੍ਰਸ਼ਾਸਨ ਦੀ ਨੱਕ ਹੇਠ ਧੜੱਲੇ ਨਾਲ ਵੇਚੀਆਂ ਜਾ ਰਹੀ ਹੈ। ਇਸ ਖ਼ੂਨੀ ਚਾਈਨਾ ਡੋਰ ਨੇ ਅੱਜ ਇੱਕ  ਗੋਪਾਲ ਸ਼ਰਮਾ ਵਾਸੀ ਮੁਣਕਾਂ ਨਾਮਕ ਵਿਅਕਤੀ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ। ਗੋਪਾਲ ਨੇ ਦੱਸਿਆ ਕਿ ਜਦੋਂ ਮਸਤੀਵਾਲ ਰਸਤੇ ਹੋਕੇ ਪੰਡੋਰੀ ਅਟਵਾਲ ਆਪਣੀ ਭੂਆ ਦੇ ਘਰ ਜਾ ਰਿਹਾ ਸੀ ਤਾਂ ਚਾਇਨਾ ਡੋਰ ਨਾਲ ਬੁਰੀ ਤਰਾਂ ਜਖਮੀ ਹੋ ਗਿਆ। ਗੋਪਾਲ ਦੇ ਨੱਕ, ਗੱਲ, ਅਤੇ ਇਕ ਹੱਥ ਦੀ ਚੀਚੀ ਉਂਗਲੀ ਹੱਡੀ ਤੱਕ ਕੱਟੀ ਗਈ। ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਗੜ੍ਹਦੀਵਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਹੱਥ ਤੇ 6 ਟਾਂਕੇ ਲੱਗੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਬਾਅਦ ਐਕਸਰੇ ਕਰਕੇ ਪਤਾ ਲੱਗੇਗਾ ਕਿ ਉਂਗਲੀ ਪੂਰੀ ਤਰ੍ਹਾਂ ਕੰਮ ਕਰਨ ਦੇ ਯੋਗ ਹੈ ਜਾਂ ਨਹੀਂ।