Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਕਾਂਗਰਸ ਵਲੋਂ ਪ੍ਰਵੀਨ ਲਤਾ ਗੜ੍ਹਦੀਵਾਲਾ ਮਹਿਲਾ ਸ਼ਹਿਰੀ ਪ੍ਰਧਾਨ ਨਿਯੁਕਤ

ਕਾਂਗਰਸ ਵਲੋਂ ਪ੍ਰਵੀਨ ਲਤਾ ਗੜ੍ਹਦੀਵਾਲਾ ਮਹਿਲਾ ਸ਼ਹਿਰੀ ਪ੍ਰਧਾਨ ਨਿਯੁਕਤ

ਗੜ੍ਹਦੀਵਾਲਾ 15 ਜਨਵਰੀ (ਚੌਧਰੀ) : ਕਾਂਗਰਸ ਹਾਈ ਕਮਾਂਡ ਅਤੇ ਕੈਬਨਟ ਮੰਤਰੀ ਸੰਗਤ ਸਿੰਘ ਗਿਲਜੀਆਂ ਵੱਲੋਂ ਪ੍ਰਵੀਨ ਲਤਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ  ਅਤੇ ਲਗਨ ਨੂੰ ਦੇਖਦੇ ਹੋਏ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਵੱਲੋਂ ਪ੍ਰਵੀਨ ਲਤਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਮੁਬਾਰਕਬਾਦ ਦਿੱਤੀ ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲੋਕ ਹਿੱਤ ਕਾਰਜਾਂ ‘ਚ ਯੋਗਦਾਨ ਪਾਉਣ ਅਤੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਪ੍ਰਵੀਨ ਲਤਾ ਨੂੰ ਇਹ ਰੁਤਬਾ ਦਿੱਤਾ ਗਿਆ ਹੈ। ਇਸ ਮੌਕੇ ਪ੍ਰਵੀਨ ਲਤਾ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਨਿਭਾਉਣਗੇ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ,ਕੌਂਸਲਰ ਸਰੋਜ ਮਨਹਾਸ, ਕੌਂਸਲਰ ਸੁਦੇਸ਼ ਕੁਮਾਰ ਟੋਨੀ, ਕੌਂਸਲਰ ਹਰਵਿੰਦਰ ਕੁਮਾਰ ਸੋਨੂੰ,ਸ਼ਹਿਰੀ ਪ੍ਰਧਾਨ ਕਰਨੈਲ ਸਿੰਘ ਕਲਸੀ,ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ, ਬਲਾਕ ਵਾਇਸ ਪ੍ਰਧਾਨ ਸੌਰਵ ਮਨਹਾਸ, ਜਿਲ੍ਹਾ ਵਾਈਸ ਪ੍ਰਧਾਨ ਜਗਜੀਤ ਸਿੰਘ ਰਾਣੀ, ਕੌਂਸਲਰ ਰੇਸ਼ਮ ਸਿੰਘ, ਅਜੀਤ ਕੁਮਾਰ ਘੁੱਕਾ,ਰੋਹਿਤ ਸ਼ਰਮਾ, ਮੋਹਿਤ ਕੁਮਾਰ,ਕਮਲ ਫਰਾਂਸ,ਜੋਰਾਵਰ ਸਿੰਘ ਪ੍ਰਧਾਨ ਸਮੇਤ ਭਾਰੀ ਗਿਣਤੀ ਵਿਚ ਵਰਕਰ ਹਾਜ਼ਰ ਸਨ।