ਗੜ੍ਹਦੀਵਾਲਾ,13 ਜਨਵਰੀ (ਚੌਧਰੀ ) : ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸੋਸਾਇਟੀ ਵੱਲੋਂ ਇੱਕ ਵਿਅਕਤੀ ਜਤਿੰਦਰ ਨੂੰ ਅੱਜ ਉਸਦੇ ਪਰਿਵਾਰ ਨਾਲ ਮਿਲਾਇਆ। ਉਨ੍ਹਾਂ ਦੱਸਿਆ ਕਿ 6 ਮਹੀਨੇ ਪਹਿਲਾਂ ਚੰਡੀਗੜ੍ਹ ਤੋਂ ਲਾਪਤਾ ਹੋਇਆ ਸੀ। ਐਕਸੀਡੈਂਟ ਹੋਣ ਕਰਕੇ ਉਕਤ ਵਿਅਕਤੀ ਦੀ ਯਾਦਾਸ਼ਤ ਚਲੀ ਗਈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਬੰਗਾਲੀ ਪੂਰ ਉੱਡਰਾ ਤੋਂ ਮਿਲਿਆ ਸੀ। ਉਸਨੂੰ ਇਸ਼ਨਾਨ ਕਰਾਉਣ ਲੱਗੇ ਤਾਂ ਉਸਦੇ ਬਾਂਹ ਤੇ ਮੋਬਾਇਲ ਨੰਬਰ ਲਿਖਿਆ ਮਿਲਿਆ। ਜਿਸ ਤੇ ਸੰਪਰਕ ਕਰਕੇ ਪਰਿਵਾਰ ਦਾ ਪਤਾ ਲਗਾਇਆ ਗਿਆ । ਅੱਜ ਇਸਨੂੰ ਲੈਣ ਲਈ ਇਸਦੀ ਭੈਣ ਆਸ਼ਾ ਤੇ ਜੀਜਾ ਰਾਕੇਸ਼ ਅਤੇ ਭਰਾ ਪਰਮਿੰਦਰ ਗੁਰ ਆਸਰਾ ਸੇਵਾ ਘਰ ਵਿੱਚ ਆਏ ਅਤੇ ਜਤਿੰਦਰ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਕੈਸੀਅਰ ਪ੍ਰਸ਼ੋਤਮ ਸਿੰਘ, ਮਨਿੰਦਰ ਸਿੰਘ ਤੇ ਬਲਜੀਤ ਸਿੰਘ ਗੁਰਵਿੰਦਰ ਸਿੰਘ,ਜਸਵਿੰਦਰ ਸਿੰਘ ਆਦਿ ਸੋਸਾਇਟੀ ਮੈਂਬਰ ਹਾਜਰ ਸਨ।
ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਨੇ ਇੱਕ ਹੋਰ ਵਿਅਕਤੀ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ
- Post published:January 14, 2022
You Might Also Like
ਖ਼ਾਲਸਾ ਕਾਲਜ ਵਿਖੇ “ਇਨਵਾਯਰਮੈਂਟਲ ਡੀਗਰੇਡੇਸ਼ਨ” ਪੁਸਤਕ ਦਾ ਲੋਕ ਅਰਪਣ
45 ਬਟਾਲੀਅਨ ਬੀਐਸਐਫ ਦੇ ਜਵਾਨ ਧਰਮਿੰਦਰ ਸਿੰਘ ਅਸਾਮ ‘ਚ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਹੋਏ ਸ਼ਹੀਦ… ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਬਾਲ ਮਜ਼ਦੂਰੀ ਰੋਕਣ ਲਈ ਵੱਖ-ਵੱਖ ਥਾਈਂ ਛਾਪੇਮਾਰੀ
ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਲਈ ਵਿੱਦਿਅਕ ਤੇ ਧਾਰਮਿਕ ਟੂਰ ਦਾ ਆਯੋਜਨ








