Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਦੁਖਾਂਤ.. ਸ.ਅਮਰਜੀਤ ਸਿੰਘ ਦਾਲਮ‌ ਸਾਬਕਾ ਪ੍ਰਧਾਨ ਹੈਲਥ ਇਮਪਲਾਈਜ ਯੂਨੀਅਨ ਨਹੀਂ ਰਹੇ

ਦੁਖਾਂਤ.. ਸ.ਅਮਰਜੀਤ ਸਿੰਘ ਦਾਲਮ‌ ਸਾਬਕਾ ਪ੍ਰਧਾਨ ਹੈਲਥ ਇਮਪਲਾਈਜ ਯੂਨੀਅਨ ਨਹੀਂ ਰਹੇ

ਬਟਾਲਾ ( ਅਵਿਨਾਸ਼ ਸ਼ਰਮਾ ) : ਸਵ. ਅਮਰਜੀਤ ਸਿੰਘ ਦਾਲਮ ਆਪਣੇ ਮਿਲਾਪੜੇ ਤੇ ਹੰਸਮੁੱਖ ਸੁਭਾਅ ਕਾਰਨ ਰਿਸ਼ਤੇਦਾਰਾ ਤੇ ਸੱਜਣ ਮਿੱਤਰਾਂ ਅਤੇ ਸਿਹਤ ਵਿਭਾਗ ਚ ਬਹੁਤ ਹੀ ਹਰਮਨ ਪਿਆਰੀ ਸ਼ਖ਼ਸੀਅਤ ਬਣੇ ਹੋਏ ਸਨ । ਅਮਰਜੀਤ ਦਾਲਮ ਨੇ ਕਾਫੀ ਲੰਮੇ ਸਮੇਂ ਤੱਕ ਮਲਟੀਪਰਪਜ ਹੈਲਥ ਇਮਪਲਾਈਜ ਯੂਨੀਅਨ ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰਧਾਨ ਦੀਆਂ ਸੇਵਾਵਾਂ ਵੀ ਬੜੀ ਬੇਖੂਬੀ ਨਾਲ ਨਿਭਾਈਆਂ ਸਨ । ਸ. ਅਮਰਜੀਤ ਸਿੰਘ ਦਾਲਮ ਤਿੰਨ ਭਰਾਵਾਂ ਵਿੱਚ ਸਭ ਤੋਂ ਵੱਡਾ ਸੀ । ਇਹਨਾਂ ਦਾ ਜਨਮ ਪਿਤਾ ਮੂਰਤਾ ਸਿੰਘ ਤੇ ਮਾਤਾ ਹਰਭਜਨ ਕੌਰ ਦੀ ਕੁੱਖੋਂ 2-1-1970 ਵਿਖੇ ਹੋਇਆ ਸੀ। ਸ. ਅਮਰਜੀਤ ਸਿੰਘ ਦਾਲਮ ਦਾ ਵਿਆਹ ਸਤਿੰਦਰ ਕੌਰ( ਜ਼ੋ ਕਿ ਸਿਹਤ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ) ਨਾਲ ਹੋਇਆ, ਜਿਸ ਤੋਂ ਬਾਅਦ ਦੋ ਬੱਚਿਆਂ ਬੇਟਾ ਬੇਟੀ ਨੇ ਜਨਮ ਲਿਆ, ਬੇਟਾ ਅੱਜਕਲ ਕੈਨੇਡਾ ਵਿਖੇ ਪੜ ਰਿਹਾ ਹੈ ਤੇ ਬੇਟੀ ਯੂਨਿਵਰਸਿਟੀ ਫਤਹਿਗੜ ਸਾਹਿਬ ਵਿਖੇ ਲੈਕਚਰਾਰ ਵਜੋਂ ਸੇਵਾ ਨਿਭਾ ਰਹੀ ਹੈ। ਸ, ਅਮਰਜੀਤ ਦਾਲਮ ਆਪਣੀ ਪਰਿਵਾਰਿਕ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਨਾਲ ਸਮਾਜ ਵਿੱਚ ਵੀ ਵਿਲੱਖਣ ਸਖ਼ਸੀਅਤ ਵਜੋਂ ਪ੍ਰਸਿੱਧ ਸਨ। ਆਪ ਜੀ ਵੱਲੋਂ ਸਿਹਤ ਵਿਭਾਗ ਵਿੱਚ ਡਿਪਟੀ ਮਾਸ ਮੀਡੀਆ ਅਫ਼ਸਰ ਗੁਰਦਾਸਪੁਰ ਵਿੱਚ ਬਾਖੂਬੀ ਸੇਵਾ ਨਿਭਾਅ ਰਹੇ ਸਨ ਤੇ ਆਪਣੇ ਵਿਭਾਗ ਵਿੱਚ ਵੀ ਵਧੀਆ ਸਖ਼ਸੀਅਤ ਦੇ ਤੌਰ ’ਤੇ ਜਾਣੇ ਜਾਂਦੇ ਰਹੇ ਹਨ। ਆਪਣੀ ਸੰਸਾਰਿਕ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਦਿਆਂ ਸੰਖੇਪ ਬੀਮਾਰੀ ਨਾਲ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਆਪ ਜੀ ਦੀ ਆਤਮਿਕ ਸਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 16 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ ਪੈਣਗੇ। ਇਸ ਮੌਕੇ ਤੇ ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ , ਹੈਲਥ ਇੰਸਪੈਕਟਰ ਅਨੋਖ ਲਾਲ, ਹੈਲਥ ਇੰਸਪੈਕਟਰ ਅਮਰਬੀਰ ਸਿੰਘ ਪਾਹੜਾ , ਹੈਲਥ ਇੰਸਪੈਕਟਰ ਗੁਰਮੁੱਖ ਸਿੰਘ , ਸਿਕੰਦਰ ਸਿੰਘ, ਪ੍ਰਦੀਪ ਭਗਤ, ਸੁਖਦੇਵ ਸਮਿਆਲ, ਅਮਰਜੀਤ ਸੋਹਲ, ਕੁਲਵਿੰਦਰ ਭਗਤ ਸਮੇਤ ਸਾਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ‌ਦੁੱਖ ਸਾਂਝਾ ਕੀਤਾ ।

error: copy content is like crime its probhihated