ਗੜ੍ਹਦੀਵਾਲਾ (ਯੋਗੇਸ਼ ਗੁਪਤਾ) ਸਰਕਾਰੀ ਐਲੀਮੈਂਟਰੀ ਸਕੂਲ ਸਾਨਚੱਕ ਦੇ ਸਮੂਹ ਅਧਿਆਪਕ ਸਾਹਿਬਾਨ ਜੀ ਦੀ ਮਿਹਨਤ ਸਦਕਾ ਇੱਕ ਹੋਰ ਬੱਚਾ ਨਵੋਦਿਆ ਵਿਦਿਆਲਿਆ ਲਈ ਚੁਣਿਆ ਗਿਆ ਹੈ ਜੋ ਕਿ ਇੰਤਜ਼ਾਰ ਸੂਚੀ ਵਿੱਚ ਸ਼ਾਮਿਲ ਸੀ । ਇਸ ਤਰ੍ਹਾਂ ਇਸ ਸਾਲ ਸਰਕਾਰੀ ਐਲੀਮੈਂਟਰੀ ਸਕੂਲ ਸਾਨਚੱਕ ਦੇ ਤਿੰਨ ਬੱਚੇ ਨਵੋਦਿਆ ਵਿਦਿਆਲਿਆ ਲਈ ਚੁਣੇ ਗਏ ਹਨ। ਇਸ ਖੁਸ਼ੀ ਦੇ ਮੌਕੇ ਤੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪਿੰਡ ਦੇ ਸਾਬਕਾ ਸਰਪੰਚ ਸ: ਲਾਲ ਸਿੰਘ ਜੀ ਵਲੋਂ ਗਿਆਰਾਂ ਹਜ਼ਾਰ ਰੁਪਏ ਸਕੂਲ ਦੇ ਵਿਹੜੇ ਨੂੰ ਪੱਕਾ ਕਰਨ ਲਈ ਦਾਨ ਵਜੋਂ ਹੈੱਡ ਟੀਚਰ ਸੀ੍ ਮਨਜੀਤ ਸਿੰਘ, ਸਕੂਲ ਅਧਿਆਪਕ ਸੀ੍ ਵਿਜੇ ਕੁਮਾਰ ਅਤੇ ਬਲਾਕ ਮਾਸਟਰ ਟ੍ਰੇਨਰ ਸੀ੍ ਕਮਲੇਸ਼ ਸ਼ਰਮਾ ਨੂੰ ਦਿੱਤੇ ਗਏ ਜੋ ਕਿ ਬਹੁਤ ਹੀ ਮਾਣ ਦੀ ਗੱਲ ਹੈ । ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਮੈਂ ਹੋਰ ਵੀ ਲੋੜ ਅਨੁਸਾਰ ਮੱਦਦ ਕਰਾਂਗਾ । ਇਸ ਨਿਵੇਕਲੀ ਸੋਚ ਸਮੂਹ ਅਧਿਆਪਕਾਂ ਵਲੋਂ ਸ:ਲਾਲ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ ।
ਸਾਨ ਚੱਕ ਸਕੂਲ ਵਲੋਂ ਨਵੋਦਿਆ ਦੇ ਦਾਖ਼ਲੇ ਦੀ ਹੈਟ੍ਰਿਕ
- Post published:January 12, 2022
You Might Also Like
ਕੈਪਟਨ ਅਮਰਿੰਦਰ ਦੇ ਭਾਜਪਾ ਦਾ ਰਾਗ ਅਲਾਪਣ ਉਤੇ ਪਰਗਟ ਸਿੰਘ ਬੋਲੇ,“ਬਿੱਲੀ ਥੈਲਿਓ ਬਾਹਰ ਆਈ”
श्री गुरु बुलंददेवजी महाराज के जयकारों से गुंजा दशहरा ग्राउंड….चौथा वार्षिक मेला श्रद्धापूवक सम्पन्न
CM ਭਗਵੰਤ ਮਾਨ ਵਲੋਂ ANTI Corruption ACTION ਨੰਬਰ ਜਾਰੀ….
आप’ ने पंजाब की जनता से झूठे वादे कर सरकार बनाई है : सप्रा







