Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਹਤ ਦੇ ਖੇਤਰ ’ਚ ਦਿੱਤੀਆਂ ਜਾ ਰਹੀਆਂ ਹਨ ਵੱਡੀਆਂ ਸੇਵਾਵਾਂ : ਡਾ.ਓਬਰਾਏ

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਹਤ ਦੇ ਖੇਤਰ ’ਚ ਦਿੱਤੀਆਂ ਜਾ ਰਹੀਆਂ ਹਨ ਵੱਡੀਆਂ ਸੇਵਾਵਾਂ : ਡਾ.ਓਬਰਾਏ

ਬਟਾਲਾ ਲੈਬ ’ਚ ਆਟੋਮੈਟਿਕ ਬਾਇਓ ਕੈਮਿਸਟਰੀ ਮਸ਼ੀਨ ਈ.ਐਮ. 200 ਦਾ ਕੀਤਾ ਉਦਘਾਟਨ

ਬਟਾਲਾ, 08 ਜਨਵਰੀ ( ਅਵਿਨਾਸ਼ ਸ਼ਰਮਾ ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਤੇ ਸੰਸਾਰ ਪ੍ਰਸਿੱਧ ਸਮਾਜਸੇਵੀ ਸ਼ਖਸੀਅਤ ਡਾ. ਐੱਸ. ਪੀ. ਸਿੰਘ ਉਬਰਾਏ ਵੱਲੋਂ ਮਨੁੱਖਤਾ ਨੂੰ ਬਚਾਉਣ ਦੇ ਲਈ ਕੀਤੇ ਜਾ ਰਹੇ ਪਰਉਪਕਾਰੀ ਕਾਰਜਾਂ ਦੇ ਤਹਿਤ ਸੂਬੇ ਅੰਦਰ ਖੋਲੀਆਂ ਲੈਬੋਰਟਰੀਆਂ ਦੇ ਤਹਿਤ ਬਟਾਲਾ ਦੇ ਗੁਰਦੁਆਰਾ ਸਾਹਿਬ ਅਰਬਨ ਐਸਟੇਟ ਵਿਖੇ ਖੋਲ੍ਹੀ ਗਈ ਲੈਬੋਰਟਰੀ ਦੇ ਵਿਚ ਹੋਰ ਸਹੂਲਤ ਦਿੰਦੀਆਂ ‘ਆਟੋਮੈਟਿਕ ਬਾਇਓ ਕੈਮਿਸਟਰੀ ਮਸ਼ੀਨ ਈ.ਐਮ. 200’ ਦਾ ਉਦਘਾਟਨ ਮਾਨਯੋਗ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਅੱਜ ਆਪਣੇ ਕਰ ਕਮਲਾ ਨਾਲ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਵਾਰਡ ਦੇ ਕੌਂਸਲਰ ਹਰਸਿਮਰਨ ਸਿੰਘ ਹੀਰਾ ਵਾਲੀਆ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਸਰਬੱਤ ਦਾ ਭਲਾ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਮਿੰਦਰ ਿਸੰਘ, ਸਕੱਤਰ ਹਰਮਿੰਦਰ ਸਿੰਘ, ਮੈਂਬਰ ਜਗਜੀਤ ਸਿੰਘ ਰਾਜਨ, ਰਜਿੰਦਰ ਸਿੰਘ ਹੈਪੀ ਸਮੇਤ ਹੋਰ ਵੀ ਪਤਵੰਤੇ ਆਗੂ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਹਿਲੇ ਪੜਾਅ ਦੇ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਤ ਵੱਖ-ਵੱਖ ਜ਼ਿਲਿਆਂ ਦੇ ਅੰਦਰ 50 ਲੈਬੋਰਟਰੀਆਂ ਖੋਲ੍ਹ ਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ, ਜਦ ਕਿ ਹੁਣ ਦੂਜੇ ਪੜਾਅ ਦੇ ਵਿਚ 50 ਹੋਰ ਲੈਬੋਰਟਰੀਆਂ ਖੋਲਣ ਦਾ ਟੀਚਾ ਮਿਥਿਆ ਗਿਆ ਹੈ। ਉਨਾ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਟਰੱਸਟ ਵੱਲੋਂ ਬਹੁਤ ਉੱਚ ਪੱਧਰ ਦੇ ਉਪਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਤਾਂ ਜੋ ਲੋੜਵੰਦਾਂ ਦੀ ਸਹਾਇਤਾ ਕਰਦਿਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ। ਡਾ. ਓਬਰਾਏ ਨੇ ਦੱਸਿਆ ਕਿ ਲੈਬ ਦੇ ਅੰਦਰ ਸਥਾਪਿਤ ਕੀਤੀ ਗਈ ਆਧੁਨਿਕ ਤਕਨੀਕ ਦੀ ਆਟੋਮੈਟਿਕ ਮਸ਼ੀਨਰੀ ਦੇ ਨਾਲ ਜਿੱਥੇ ਬਹੁਤ ਘੱਟ ਸਮੇਂ ਦੇ ਅੰਦਰ ਉੱਚ ਕੁਵਾਲਟੀ ਦੇ ਟੈਸਟ ਸਾਹਮਣੇ ਆਉਣਗੇ, ਉਥੇ ਨਾਲ ਹੀ ਮਰੀਜ਼ਾਂ ਨੂੰ ਬਹੁਤ ਵੱਡੀ ਰਾਹਤ ਵੀ ਮਿਲੇਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਅਤੇ ਹੋਰ ਮੈਂਬਰਾਂ ਵੱਲੋਂ ਡਾ. ਐੱਸ. ਪੀ. ਸਿੰਘ ਉਬਰਾਏ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।

error: copy content is like crime its probhihated