ਗੜ੍ਹਦੀਵਾਲਾ 8 ਜਨਵਰੀ (ਚੌਧਰੀ) : ਅੱਜ ਜਸਵੀਰ ਸਿੰਘ ਰਾਜਾ ਨਾਲ ਗੁੱਜਰ ਭਾਈਚਾਰੇ ਨਾਲ ਮੀਟਿੰਗ ਹੋਈ। ਜਿਸ ਵਿੱਚ ਸਾਰੇ ਗੁੱਜਰ ਭਾਈਚਾਰੇ ਵਲੋਂ ਜਸਵੀਰ ਸਿੰਘ ਰਾਜਾ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਆਮ ਜਨਤਾ ਨੂੰ ਸੱਮਸਿਆਵਾਂ ਨੂੰ ਵੱਡੇ ਪੱਧਰ ਤੇ ਹੱਲ ਕਰਨ ਲਈ ਪਹਿਲਕਦਮੀਆਂ ਕੀਤੀਆਂ ਹਨ। ਇਸ ਬਾਰ ਪੰਜਾਬ ਦੇ ਲੋਕ ਜਿਸ ਤਰਾਂ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।ਇਸ ਤੋਂ ਤਹਿ ਹੈ ਕਿ ਇਸ ਬਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਰਿਵਾਇਤੀ ਪਾਰਟੀਆਂ ਤੋਂ ਮੁਖ ਮੋੜ ਚੁੱਕੇ ਹਨ। ਇਸ ਮੌਕੇ ਤੇ ਡਾ ਸੁਰਮੂਦੀਨ, ਜਕੂਬ ਅਲੀ, ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਬਿੰਦਰ ਕਾਸਮਦੀਨ, ਸ਼ਮੂ ਬਾਨੀਆ, ਮਰੀਦ ਅਲੀ, ਲੱਕੀ ਬਡਿਆਲ, ਚੌਧਰੀ ਰਾਜਵਿੰਦਰ ਸਿੰਘ ਰਾਜਾ, ਚੌਧਰੀ ਸੁਖਰਾਜ ਸਿੰਘ, ਕੇਸ਼ਵ ਸੈਣੀ, ਕੁਲਦੀਪ ਸਿੰਘ ਮਿੰਟੂ, ਰਜਿੰਦਰ ਸਿੰਘ ਦਾਰਾਪੁਰ ਆਦਿ ਹਾਜਰ ਸਨ।
ਗੁੱਜਰ ਭਾਈਚਾਰੇ ਵਲੋਂ ਜਸਵੀਰ ਸਿੰਘ ਰਾਜਾ ਨੂੰ ਸਮਰਥਨ ਦੇਣ ਦਾ ਐਲਾਨ
- Post published:January 8, 2022







