ਨਵੀਂ ਦਿੱਲੀ : ਪੰਜਾਬ ਵਿਧਾਨਸਭਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਭਾਜਪਾ, ਕੈਪਟਨ ਅਤੇ ਢੀਂਡਸਾ ਵਲੋਂ ਗਠਜੋੜ ਪੱਕਾ ਕਰ ਲਿਆ ਹੈ। ਅੱਜ ਦੀ ਇਹ ਮੀਟਿੰਗ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਘਰ ਬੁਲਾਈ ਸੀ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ,ਸੁਖਦੇਵ ਸਿੰਘ ਢੀਂਡਸਾ,ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਅਤੇ ਭਾਜਪਾ ਦੇ ਪ੍ਰਧਾਨ ਹਾਜਰ ਸਨ । ਇਸ ਮੌਕੇ ਇਹ ਫੈਸਲਾ ਹੋਇਆ ਕੇ ਸ਼ਹਿਰੀ ਹਲਕਿਆਂ ਤੇ ਭਾਜਪਾ ਚੋਣ ਲੜੇਗੀ ਤੇ ਪੇਂਡੂ ਹਲਕਿਆਂ ਵਿੱਚ ਕੈਪਟਨ ਅਤੇ ਢੀਂਡਸਾ ਦੀ ਪਾਰਟੀ ਚੋਣਾਂ ਲੜਨਗੇ । ਦੋਵੇਂ ਪਾਰਟੀਆਂ ਨੇ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕਰ ਦਿੱਤਾ ਹੈ, ਪਰ ਅਜੇ ਤੱਕ ਸੀਟਾਂ ਦੀ ਵੰਡ ਦਾ ਫਾਰਮੂਲਾ ਨਹੀਂ ਐਲਾਨਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਸੋਮਵਾਰ ਨੂੰ ਸੀਨੀਅਰ ਭਾਜਪਾ ਆਗੂਆਂ ਨਾਲ ਮੁਲਾਕਾਤ ਕਰਕੇ ਫਾਰਮੂਲੇ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਬੀਜੇਪੀ, ਕੈਪਟਨ ਅਤੇ ਢੀਂਡਸਾ ਚ ਹੋਇਆ ਗਠਜੋੜ ਪੱਕਾ..
- Post published:December 27, 2021
You Might Also Like
ਅਮਰੀਕਾ ਚ ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧਤ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ…
BREAKING.. ਸ੍ਰੀ ਗੁਰੂ ਨਾਨਕ ਦੇਵ ਜਯੰਤੀ ਮੌਕੇ ਮੋਦੀ ਨੇ ਕਿਸਾਨਾਂ ਨੂੰ ਦਿਤਾ ਵੱਡਾ ਤੋਹਫਾ
🌿 *25 दिसंबर “तुलसी पूजन दिवस” सुख,शांति लक्ष्मी प्राप्ति व आरोग्यता प्रदायनी तुलसी का पौधा..ऐसे करे पूजा होते हैं विशेष फायदे👇
BIG NEWS : ਕੈਪਟਨ ਭਾਜਪਾ ਹੋਏ ਇੱਕ,ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦਾ ਹੋਇਆ ਗਠਜੋੜ, ਜਲਦ ਹੋਵੇਗੀ ਸੀਟਾਂ ਦਾ ਵਟਵਾਰੇ ਦੀ ਘੋਸ਼ਣਾ







