Prime Punjab Times

Latest news
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਕਬੱਡੀ ਖਿਡਾਰੀ ਦੀ ਸਟੇਟ ਖੇਡਾਂ ਲਈ ਹੋਈ ਚੋਣ ਗੁਰਦੁਆਰਾ ਤਪਅਸਥਾਨ ਨਿੱਕੇ ਘੁੰਮਣ ਵਿਖੇ ਮੁਫ਼ਤ ਦਿਲ ਦੀ ਜਾਂਚ ਕੈਂਪ ਲਗਾਇਆ ਗੁਰੁਮਾਂ ਦੀ ਦਿਵਯ ਸਾਧਨਾ ਨਾਲ ਜੁੜਨਗੇ ਸਾਧਕ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵਿਸ਼ਵਵਿਆਪੀ ਯੋਗ ਨਿਦਰਾ ਸੈਸ਼ਨ ਨੂੰ ਲੈ... ਤੀਜ ਦੇ ਤਿਉਹਾਰ ਮੌਕੇ ਨਾਰੀ ਸ਼ਕਤੀ ਦਾ ਸੰਦੇਸ਼, ਮਹਿਲਾਵਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਖ਼ਾਲਸਾ ਕਾਲਜ ਵਿਖੇ 'ਵਰਲਡ ਫੈਸ਼ਨ ਦਿਵਸ' ਮਨਾਇਆ ਗਿਆ *SMO ਡਾ.ਮਨਮੋਹਨ ਸਿੰਘ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਪੌਦਾ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼* ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ ਵਾਤਾਵਰਣ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਡੀਈ... ਵਾਅਦਿਆਂ ਤੋਂ ਅੱਗੇ ਵਧ ਕੇ ਫੈਸਲੇ ਲਾਗੂ ਕਰੇ ਪੰਜਾਬ ਸਰਕਾਰ : ਦਰਸ਼ਵੀਰ ਸਿੰਘ ਰਾਣਾ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ
ADVERTISEMENT
You are currently viewing *ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਡੀ ਗਿਣਤੀ ‘ਚ ਗਾਂਧੀ ਪਾਰਕ ਵਿਖੇ ਇਕੱਠੇ ਹੋ ਕੇ  ਕੀਤੀ ਰੋਹ ਭਰਪੂਰ ਰੈਲੀ* 

*ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਡੀ ਗਿਣਤੀ ‘ਚ ਗਾਂਧੀ ਪਾਰਕ ਵਿਖੇ ਇਕੱਠੇ ਹੋ ਕੇ  ਕੀਤੀ ਰੋਹ ਭਰਪੂਰ ਰੈਲੀ* 

ਗੜ੍ਹਸ਼ੰਕਰ 17 ਦਸੰਬਰ (ਅਸ਼ਵਨੀ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਪੇਂਡੂ ਭੱਤੇ ਤੇ ਕੱਟ ਲਾਉਣ ਅਤੇ ਪ੍ਰੋਬੇਸ਼ਨ ਪੀਰੀਅਡ ਨੂੰ ਪੇ ਕਮਿਸ਼ਨ ਦੇ ਲਾਭਾਂ ਲਈ ਨਾ ਮੰਨਣ ਅਤੇ ਪੰਜਾਬ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਵਾਰੇ ਕੋਈ ਠੋਸ ਰਵੱਈਆ ਨਾ ਅਪਨਾਉਣ ਦੇ ਵਿਰੋਧ ਵਿਚ ਪੰਜਾਬ ਯੂ .ਟੀ. ਮੁਲਾਜ਼ਮ ਐਂਡ ਪੈਨਸ਼ਨਰ ਫਰੰਟ ਵੱਲੋਂ ਰਾਜ ਵਿਆਪੀ ਵਿਰੋਧ ਦੇ ਸੱਦੇ ਵਜੋਂ ਅੱਜ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਦੀ ਅਗਵਾਈ ਵੱਡੀ ਗਿਣਤੀ ਵਿੱਚ ਗਾਂਧੀ ਪਾਰਕ ਵਿਖੇ ਇਕੱਠੇ ਹੋ ਕੇ ਰੋਹ ਭਰਪੂਰ ਰੈਲੀ ਕੀਤੀ ਗਈ ਅਤੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਮੁਜ਼ਾਹਰਾ ਕਰਦੇ ਹੋਏ ਬੰਗਾ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ I ਇਸ ਸਮੇਂ ਬੁਲਾਰਿਆਂ ਨੇ ਦੋਸ਼ ਲਾਇਆ ਕੀ ਪੰਜਾਬ ਸਰਕਾਰ ਨਿੱਤ ਨਵੇਂ ਮੁਲਾਜ਼ਮ ਵਿਰੋਧੀ ਫਰਮਾਨ ਜਾਰੀ ਕਰਕੇ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨਾਲ ਧ੍ਰੋਹ ਕਮਾ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਮੁਲਾਜ਼ਮਾਂ ਦੇ ਪਹਿਲਾ ਮਿਲੇ ਹੱਕਾਂ ਤੇ ਵੀ ਡਾਕਾ ਮਾਰ ਰਹੀ ਹੈ।ਪੰਜਾਬ ਸਰਕਾਰ ਦੇ ਇਸ ਮੁਲਾਜ਼ਮ ਤੇ ਲੋਕ ਵਿਰੋਧੀ ਚਿਹਰੇ ਨੂੰ ਮੁਲਾਜ਼ਮ ਆਉਣ ਵਾਲੀਆਂ ਚੋਣਾਂ ਵਿੱਚ ਘਰ ਘਰ ਜਾ ਕੇ ਨੰਗਾ ਕਰਨਗੇ ਅਤੇ ਸਰਕਾਰ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਗੇ I ਸੱਤਾ ਦੇ ਨਸ਼ੇ ਵਿੱਚ ਮਗਰੂਰ ਮੁੱਖ ਮੰਤਰੀ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁਲਾਜ਼ਮਾਂ ਦੇ ਸੰਘਰਸ਼ ਬਾਰੇ ਨਿੱਤ ਉਲਟੇ ਸਿੱਧੇ ਬਿਆਨ ਦੇ ਰਹੇ ਹਨ I ਹੱਕ ਮੰਗਦੇ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀ ਗੱਲ ਸੁਣਨ ਦੀ ਬਜਾਏ ਸਰਕਾਰ ਇਨ੍ਹਾਂ ਤੇ ਲਾਠੀਆਂ ਵਰ੍ਹਾ ਰਹੀ ਹੈ।ਮਹਿਲਾ ਮੁਜ਼ਾਹਰਾਕਾਰੀਆਂ ਨੂੰ ਗੁੱਤਾਂ ਤੋਂ ਫੜ ਕੇ ਘੜੀਸਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਚੁੰਨੀਆਂ ਉਤਾਰੀਆਂ ਜਾ ਰਹੀਆਂ ਹਨ।ਇਨ੍ਹਾਂ ਸਾਰੀਆਂ ਜ਼ਿਆਦਤੀਆਂ ਦਾ ਜਵਾਬ ਮੁਲਾਜ਼ਮ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਦੇਣਗੇ।ਇਸ ਸਮੇਂ ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਕੰਮ ਕਰਦੇ ਸਾਰੇ ਕੱਚੇ, ਠੇਕਾ ਭਰਤੀ ਆਦਿ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਸਕੇਲ ਦੇ ਕੇ ਤੁਰੰਤ ਪੱਕਾ ਕੀਤਾ ਜਾਵੇ।ਆਸ਼ਾ ਵਰਕਰ, ਆਂਗਨਵਾੜੀ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ।ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ। ਪੇ ਕਮਿਸ਼ਨ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਸੋਧ ਕੇ ਲਾਗੂ ਕੀਤਾ ਜਾਵੇ।ਪੇਂਡੂ ਭੱਤਾ ਖੋਹਣ ਵਾਲਾ ਪੱਤਰ ਤੁਰੰਤ ਵਾਪਸ ਲਿਆ ਜਾਵੇ।ਪ੍ਰੋਬੇਸ਼ਨ ਪੀਰੀਅਡ ਨੂੰ ਪੇ ਕਮਿਸ਼ਨ ਲਾਭਾਂ ਲਈ ਗਿਣਿਆ ਜਾਵੇ। ਮਾਨਸਾ ਵਿਖੇ ਹੋਏ ਲਾਠੀਚਾਰਜ ਲਈ ਜ਼ਿੰਮੇਵਾਰ ਡੀਐੱਸਪੀ ਗੁਰਮੀਤ ਸਿੰਘ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ I ਬੁਲਾਰਿਆਂ ਕਿਹਾ ਕਿ ਪੰਜਾਬ ਸਰਕਾਰ ਸਾਂਝੇ ਫਰੰਟ ਨਾਲ ਤੁਰੰਤ ਗੱਲਬਾਤ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰੇ। ਉਨ੍ਹਾਂ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਗਿਣਤੀ ਵਿੱਚ ਉਨੀ ਦਸੰਬਰ ਨੂੰ ਹੋਣ ਖਰੜ ਵਿਖੇ ਵੰਗਾਰ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਕਿ ਚੰਨੀ ਸਰਕਾਰ ਦੀਆਂ ਕੋਝੀਆਂ ਚਾਲਾਂ ਦਾ ਢੁਕਵਾਂ ਜਵਾਬ ਦਿੱਤਾ ਜਾ ਸਕੇ ਤੇ ਮੁਲਾਜ਼ਮ ਮੰਗਾਂ ਮਨਾਈਆਂ ਜਾ ਸਕਣ । ਇਸ ਸਮੇ ਮੁਲਾਜ਼ਮ ਆਗੂ ਜੀਤ ਸਿੰਘ ਬਗਵਾਈਂ, ਮੁਕੇਸ਼ ਕੁਮਾਰ, ਕੁਲਵਿੰਦਰ ਸਿੰਘ ਸਹੁੰਗੜਾ, ਸ਼ਸ਼ੀਕਾਂਤ, ਸੁਖਦੇਵ ਸਿੰਘ, ਪਰਦੀਪ ਗੁਰੂ, ਬਲਵਿੰਦਰ ਸਿੰਘ, ਰਮਨ ਕੁਮਾਰ, ਸ਼ਿੰਗਾਰਾ ਰਾਮ ਭੱਜਲ, ਸੁਖਦੇਵ ਸਿੰਘ, ਗੁਰਨਾਮ ਸਿੰਘ, ਸਮਸ਼ੇਰ ਸਿੰਘ, ਮਾ: ਹੰਸਰਾਜ, ਬਲਵੰਤ ਰਾਮ ਥਾਣਾ, ਸਰੂਪ ਚੰਦ, ਪਰਜਿੰਦਰ ਸਿੰਘ, ਸੁਰਜੀਤ ਕਾਲਾ, ਮਨਜੀਤ ਸਿੰਘ, ਹਰਜਿੰਦਰ ਸੂੰਨੀ, ਦਿਲਬਾਗ ਸਿੰਘ, ਜਗਦੀਸ਼ ਪੱਖੋਵਾਲ, ਗੁਰਨੀਤ ਸਿੰਘ ਸ਼ਾਮਿਲ ਹੋਏ