Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੀਈਉ ਨੂੰ ਕੀਤੀ ਸ਼ਿਕਾਇਤ ਕਿ ਪਿੰਡ ਡਾਡਾ ਦੀ ਪੰਚਾਇਤ ਨੂੰ ਬਰਖਾਸਤ ਕਰਕੇ ਪ੍ਰਬੰਧਕ ਅਧਿਕਾਰੀ ਲਗਾਇਆ ਜਾਵੇ : ਬੇਗਮਪੁਰਾ ਟਾਈਗਰ ਫੋਰਸ 

ਸੀਈਉ ਨੂੰ ਕੀਤੀ ਸ਼ਿਕਾਇਤ ਕਿ ਪਿੰਡ ਡਾਡਾ ਦੀ ਪੰਚਾਇਤ ਨੂੰ ਬਰਖਾਸਤ ਕਰਕੇ ਪ੍ਰਬੰਧਕ ਅਧਿਕਾਰੀ ਲਗਾਇਆ ਜਾਵੇ : ਬੇਗਮਪੁਰਾ ਟਾਈਗਰ ਫੋਰਸ 

ਮਨਜੀਤ ਸਿੰਘ ਦੀ ਭੁੱਖ ਹੜਤਾਲ ਨੌਵੇਂ ਦਿਨ ਪਹੁੰਚੀ

ਹੁਸ਼ਿਆਰਪੁਰ 15 ਦਸੰਬਰ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਕਾਰਕੁਨ  ਮਨਜੀਤ ਸਿੰਘ ਦੁਆਰਾ  ਬੀਡੀਓ ਦਫਤਰ ਵਿਖੇ ਰੱਖੀ ਭੁੱਖ ਹਡ਼ਤਾਲ ਅੱਜ ਨੌਵੇਂ ਦਿਨ ਵਿਚ ਜਾ ਪੁੱਜੀ  ਸਰਪੰਚ ਦੇ ਅੜੀਅਲ ਰਵੱਈਏ ਨੇ ਇਹ ਭੁੱਖ ਹਡ਼ਤਾਲ ਹੋਰ ਲੰਬੀ ਕਰਨ ਲਈ ਬੇਗਮਪੁਰਾ ਟਾਈਗਰ ਫੋਰਸ  ਨੂੰ ਮਜਬੂਰ ਕਰ ਦਿੱਤਾ । ਜ਼ਿਕਰਯੋਗ ਹੈ ਕਿ  ਮਨਜੀਤ ਸਿੰਘ ਦੇ ਘਰ ਮੂਹਰੇ ਪਾਣੀ ਦੇ ਪਾਈਪਾਂ ਨੂੰ ਪਾਉਣ ਵਾਸਤੇ ਵੱਡੇ ਵੱਡੇ ਟੋਏ ਪੁੱਟੇ ਹੋਏ ਹਨ ਤਕਰੀਬਨ ਪੰਜਾਹ ਤੋਂ ਸੱਠ ਦਿਨਾਂ ਤੋਂ ਇਸੇ ਤਰ੍ਹਾਂ ਹੀ ਉਹ ਟੋਏ ਪੁੱਟੇ ਪਏ ਹਨ  ਮਨਜੀਤ ਸਿੰਘ ਦੇ ਦੋ ਛੋਟੇ ਛੋਟੇ ਬੱਚੇ ਹਨ ਅਤੇ ਮਨਜੀਤ ਸਿੰਘ ਨੂੰ ਡਰ ਸੀ ਕਿ ਉਸ ਦੇ ਬੱਚੇ ਟੋਇਆਂ ਵਿੱਚ ਡਿੱਗ ਕੇ ਕਿਸੇ ਘਟਨਾ ਦਾ ਸ਼ਿਕਾਰ ਨਾ ਹੋ ਜਾਣ । ਮਨਜੀਤ ਸਿੰਘ ਦੁਆਰਾ ਬਾਰ ਬਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਿੰਡ ਦੇ ਸਰਪੰਚ ਤੇ ਬੀ.ਡੀ.ਓ ਨੂੰ ਕਹਿਣ ਦੇ ਬਾਵਜੂਦ ਵੀ ਉਹ ਟੋਇਆਂ ਵਿੱਚ ਪਾਣੀ ਦੀਆਂ ਪਾਈਪਾਂ ਵਿਛਾ ਕੇ ਪੂਰਿਆ ਨਹੀਂ ਗਿਆ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਹਿਣ ਤੇ ਵੀ ਪਿੰਡ ਦੇ ਸਰਪੰਚ ਸੁਰਜੀਤ ਰਾਮ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ  ਜੇਕਰ ਅਫ਼ਸਰਾਂ ਨੇ  ਸੁਰਜੀਤ ਰਾਮ ਨੂੰ ਦੱਬਕੇ ਮਾਰ ਕੇ ਕੰਮ ਕਰਨ ਲਈ ਕਿਹਾ ਵੀ ਤੇ ਸੁਰਜੀਤ ਰਾਮ ਨੇ ਵੀ ਅੱਗਿਓਂ ਕੰਨੀ ਕਤਰਾਉਣਾ ਸ਼ੁਰੂ ਕਰ ਦਿੱਤਾ । ਜਿਸ ਦੇ ਸਿੱਟੇ ਵਜੋਂ ਪਾੲੀਪਾਂ ਵਾਲਾ ਕੰਮ ਵੀ ਬੜੀ ਹੌਲੀ ਗਤੀ ਨਾਲ ਹੋਣਾ ਸ਼ੁਰੂ ਹੋ ਗਿਆ ।  ਜ਼ਿਕਰਯੋਗ ਹੈ ਕਿ ਅਧਿਕਾਰੀਆਂ ਨੇ ਜਲਦੀ ਕੰਮ ਨਿਪਟਾਉਣ ਵਾਸਤੇ  ਜੇਸੀਬੀ ਵੀ ਪਿੰਡ ਭੇਜੀ ਸੀ ਪਰ ਸਰਪੰਚ ਸੁਰਜੀਤ ਰਾਮ ਨੇ ਜੇਸੀਬੀ ਨਾਲ ਕੰਮ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਸੀ   ਮਨਜੀਤ ਸਿੰਘ  ਨੇ ਬੇਗਮਪੁਰਾ ਟਾਈਗਰ ਫੋਰਸ ਦੇ ਸੀਨੀਅਰ ਲੀਡਰਾਂ ਨੂੰ ਲੈ ਕੇ  ਸੀਈਓ ਸਾਹਿਬ ਨੂੰ ਅੱਜ ਇਕ ਐਪਲੀਕੇਸ਼ਨ ਦਿੱਤੀ ਕਿ ਉਸ ਐਪਲੀਕੇਸ਼ਨ ਇਹ ਵੀ ਜ਼ਿਕਰ ਕੀਤਾ ਕਿ ਪਿੰਡ ਵਿੱਚ ਹੋਰ ਕੰਮਾਂ ਵਿਚ ਵੀ ਬੜੇ ਘਪਲੇ ਹੋਏ ਹਨ  ਅਤੇ ਪਿੰਡ ਨੂੰ  ਅਾਓਦੀ   ਨਰੇਗਾ ਦੀ ਗਰਾਂਟ ਵਿੱਚ ਵੀ ਬੜੇ ਵੱਡੇ ਪੱਧਰ ਤੇ ਘਪਲੇ ਹੋ ਰਹੇ  ਹਨ ਇਸ ਦੀ ਜਾਂਚ ਕੀਤੀ ਜਾਵੇ ਅਤੇ ਪਿੰਡ ਦੇ ਕੰਮਾਂ ਦਾ ਵੇਰਵਾ ਲੈ ਕੇ ਉਸ ਦੀ ਜਾਂਚ ਪੜਤਾਲ ਕੀਤੀ ਜਾਵੇ  ਅਤੇ ਐਪਲੀਕੇਸ਼ਨ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਿੰਡ ਡਾਡਾ ਦੀ ਗਰਾਮ ਪੰਚਾਇਤ ਨੂੰ ਬਰਖਾਸਤ ਕਰਕੇ ਗਰਾਮ ਪੰਚਾਇਤ ਦੀ ਜਗ੍ਹਾ ਤੁਰੰਤ  ਪ੍ਰਬੰਧਕ ਅਧਿਕਾਰੀ ਲਗਾਇਆ  ਜਾਵੇ ਤਾਂ ਜੋ ਪਿੰਡ ਦੇ ਕੰਮ ਸਹੀ ਅਤੇ ਸੁਚੱਜੇ ਢੰਗ ਨਾਲ ਹੋ ਸਕਣ  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਇੰਚਾਰਜ ਵੀਰਪਾਲ ਟੋਲੀ  ਮਨਜੀਤ ਕੁਮਾਰ ਮੁਲਖਾ ਸਲੇਮਪੁਰ  ਰਾਕੇਸ਼ ਕੁਮਾਰ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ  ਸੁਖਦੇਵ ਕੁਮਾਰ  ਗੁਰਨਾਮ ਚੰਦ ਬਿੱਲਾ ਸਿੰਗੜੀਵਾਲ ਈਸ਼ ਕੁਮਾਰ ਜ਼ਿਲ੍ਹਾ ਸਕੱਤਰ  ਲਖਵੀਰ ਸਿੰਘ ਆਦਿ ਹਾਜ਼ਰ ਸਨ ।