Prime Punjab Times

Latest news
FBI ਦੇ ਨਿਸ਼ਾਨੇ 'ਤੇ SHO ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਲਾਈਨ ਹਾਜ਼ਰ,ਡੀਆਈਜੀ ਨੇ ਤੱਥ ਖੋਜ ਜਾਂਚ ਦੇ ਦਿੱਤੇ ਹੁਕਮ KMS ਕਾਲਜ ਦੇ ਬੀ.ਸੀ.ਏ ਛੇਵੇਂ ਸਮੈਸਟਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ – ਪ੍ਰਿੰਸੀਪਲ ਡਾ.ਮਾਨਵ... ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ 'ਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਵਾਗਤ ਸਮਾਰੋਹ ਦਾ ਆਯੋਜਨ DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਬਮੀਤਾ ਨੇ ਤਾਈਕਵਾਡੋ ਖੇਡ 'ਚ ਮਾਰੀ ਬਾਜ਼ੀ ਵਿਸ਼ੇਸ਼ ਮੁਹਿੰਮ ‘ਪ੍ਰਹਾਰ 3.0’ ਤਹਿਤ ਬਾਰਡਰ ਰੇਂਜ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖ਼ਿਲਾਫ਼ ਕ... ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ : ਡਾ. ਸੁਦੇਸ਼ ਰਾਜਨ ਨਿਊ ਜਾਗਦੀ ਜ਼ਮੀਰ ਪ੍ਰੈੱਸ ਐਸੋਸੀਏਸ਼ਨ ਨੂੰ ਮਿਲਿਆ ਨਵਾਂ ਮਜ਼ਬੂਤ ਸਾਥ, ਕਰਮਜੀਤ ਜੰਬਾ ਤੇ ਮੈਡਮ ਅਮਨਦੀਪ ਦਾ ਸਨਮਾਨ ਸਹਿਤ... 1572 ਧੀਆਂ ਦੇ ਸੁਪਨੇ ਕੀਤੇ ਸਾਕਾਰ: ਅਸ਼ੋਕ ਭਗਤ ਦੀ ਸਮਾਜ ਸੇਵਾ ਨੂੰ ਮਿਲਿਆ ਵੱਡਾ ਸਨਮਾਨ *ਪਿੰਡ ਮੱਕੋਵਾਲ ਵਿਖੇ ਨੌਵਾ ਪੇਂਡੂ ਕ੍ਰਿਕਟ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ* ਸੀਨੀਅਰ ਮੈਡੀਕਲ ਅਫਸਰ ਵਲੋਂ ਬਲਾਕ ਭੂੰਗਾ ਅਧੀਨ ਏ.ਏ.ਕੇ ਅਰਗੋਵਾਲ, ਬਲਾਲਾ ਅਤੇ ਪੰਡੋਰੀ ਸੁਮਲਾ ਦਾ ਅਚਨਚੇਤ ਨਿਰੀਖਣ
ADVERTISEMENT
You are currently viewing ਸ਼ੋ੍ਮਣੀ ਅਕਾਲੀ ਦਲ ਸੰਯੁਕਤ ਪੰਜਾਬ ਪੰਜਾਬੀਅਤ ਦੀ ਰੱਖਿਆ ਕਰਨ ਲਈ ਵੱਧ ਚੜ੍ਹ…

ਸ਼ੋ੍ਮਣੀ ਅਕਾਲੀ ਦਲ ਸੰਯੁਕਤ ਪੰਜਾਬ ਪੰਜਾਬੀਅਤ ਦੀ ਰੱਖਿਆ ਕਰਨ ਲਈ ਵੱਧ ਚੜ੍ਹ…

ਸ਼ੋ੍ਮਣੀ ਅਕਾਲੀ ਦਲ ਸੰਯੁਕਤ ਪੰਜਾਬ ਪੰਜਾਬੀਅਤ ਦੀ ਰੱਖਿਆ ਕਰਨ ਲਈ ਵੱਧ ਚੜ੍ਹ ਕੇ ਮਿਹਨਤ ਕਰੇਗਾ : ਮਨਪ੍ਰੀਤ ਸੈਣੀ 

ਹੁਸ਼ਿਆਰਪੁਰ 11 ਦਸੰਬਰ ( ਤਰਸੇਮ ਦੀਵਾਨਾ ) : ਸ਼ੋ੍ਮਣੀ ਅਕਾਲੀ ਦਲ ਸੰਯੁਕਤ ਵਲੋਂ ਪਿੰਡ ਪਿਆਲਾ, ਹਲਕਾ ਸ਼ਾਮ ਚੌਰਾਸੀ ਹੁਸ਼ਿਆਰਪੁਰ ਵਿਖੇ ਮੀਟਿੰਗ ਹੋਈ ਜਿਸ ਵਿੱਚ ਹਲਕਾ ਇੰਨਚਾਰਜ ਸ਼ਾਮ ਚੌਰਾਸੀ ਅਤੇ ਐਸ.ਸੀ. ਵਿੰਗ ਪ੍ਰਧਾਨ ਪੰਜਾਬ ਖਾਸ ਤੌਰ ਤੇ ਹਾਜ਼ਰ ਹੋਏ। ਉਹਨਾਂ ਨੇ ਰਵਾਇਤੀ ਪਾਰਟੀਆਂ ਤੋਂ ਤੰਗ ਹੋਏ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਪੰਜਾਬ ਪੰਜਾਬੀਅਤ ਦੀ ਰੱਖਿਆ ਕਰਨ ਲਈ ਵੱਧ ਚੜ੍ਹ ਕੇ ਮਿਹਨਤ ਕਰੇਗੀ ਤੇ ਪੰਜਾਬ ਨੂੰ ਖੁਸ਼ਹਾਲ ਬਣਾਏਗੀ। ਸੋਨੇ ਦੀ ਚਿੜੀ ਵਰਗਾ ਪੰਜਾਬ ਜੋ ਕਿ ਨਸ਼ਿਆਂ ਦੀ ਭੇਂਟ ਚੜਿਆ ਹੈ, ਉਸ ਨੂੰ ਨਸ਼ਾਮੁਕਤ ਪੰਜਾਬ ਬਣਾਇਆ ਜਾਵੇਗਾ। ਹਲਕਾ ਸ਼ਾਮ ਚੌਰਾਸੀ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰਾਂਗੇ। ਯੂਥ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸੈਣੀ ਨੇ ਨਵਾਂ ਚੋਣ ਨਿਸ਼ਾਨ ਫੁੱਟਬਾਲ ਖੇਡਦਾ ਖਿਲਾੜੀ ਦੀ ਦੇਸਰਾਜ ਧੁੱਗਾ ਜੀ ਨੂੰ ਮਿਲਣ ਤੇ ਵਧਾਈ ਦਿੱਤੀ ਅਤੇ ਯੂਥ ਨੂੰ ਵੱਧ ਚੜ੍ਹ ਕੇ 2022 ਦੀਆਂ ਚੋਣਾਂ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਨੇ ਕਿਸਾਨ ਅੰਦੋਲਨ ਦੀ ਜਿੱਤ ਦੀ ਸਾਰੇ ਕਿਸਾਨਾਂ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਕਿਹਾ ਬੁਰਜ਼ਗਾਰੀ ਦੀ ਸਮੱਸਿਆ,  ਵਿਦੇਸ਼ਾਂ ਨੂੰ ਜਾਂਦੀ ਹੋਈ ਜਵਾਨ ਪੀੜੀ, ਵੋਟ ਦੀ ਅਹਿਮੀਅਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ਪਿਆਲਾ ਪਿੰਡ ਦੇ ਇਲਾਕਾ ਨਿਵਾਸੀਆਂ ਨੇ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦਾ ਸਾਥ ਦੇਣ ਦ ਵਿਸ਼ਵਾਸ਼ ਦਿਵਾਇਆ ਤੇ ਜਿੱਤ ਦਾ ਭਰੋਸਾ ਦਿੱਤਾ। ਅਮਰਜੀਤ ਸਿੰਘ, ਗੁਰਦਿਆਲ ਸਿੰਘ ਗੁਰਾਇਆਂ (ਸਰਕਲ ਪ੍ਰਧਾਨ ਹਰਿਆਣਾ), ਸੰਯੁਕਤ ਅਕਾਲੀ ਦਲ ਆਗੂ ਮੱਖਣ ਸਿੰਘ, ਪੁਨੀਤ ਅਰੋੜਾ, ਸ਼ਿਵ ਕੁਮਾਰ, ਅਮਰਜੀਤ ਸਿੰਘ, ਸਾਬੀ, ਕੁਲਦੀਪ ਸਿੰਘ, ਸੁਖਰਾਜ ਜੰਡਾ,ਅਕਾਸ਼ਦੀਪ ਜੰਡਾ, ਹਨੀਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਜਸਕਿਰਤ ਸਿੰਘ, ਮਨਪ੍ਰੀਤ ਸਿੰਘ, ਬਿੱਲਾ, ਹਰਵਿੰਦਰ ਸਿੰਘ, ਜਤਿੰਦਰ ਸਿੰਘ, ਤਰਨਦੀਪ ਸਿੰਘ, ਜਸਕਰਨ ਸਿੰਘ,ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਸਰਬਜੋਤ ਸਿੰਘ,ਜੱਗੀ,ਹਰਦੀਪ ਸਿੰਘ,ਅਮਨਪ੍ਰੀਤ,ਗੁਰਚਰਨ, ਸਮਸਪ੍ਰੀਤ ਸਿੰਘ ਜੰਡਾ, ਦੇਸਰਾਜ ਧੁੱਗਾ ਹਲਕਾ ਇਨਚਾਰਜ ਸ਼ਾਮ ਚੌਰਾਸੀ, ਮਨਪ੍ਰੀਤ ਸਿੰਘ ਯੂਥ ਜ਼ਿਲ੍ਹਾ ਪ੍ਰਧਾਨ,ਗੁਰਦਿਆਲ ਸਿੰਘ ਸਰਕਲ ਪ੍ਰਧਾਨ ਹਰਿਆਣਾ,ਡਾਕਟਰ ਮੱਖਣ ਸੰਯੁਕਤ ਅਕਾਲੀਦਲ ਆਗੂ ਆਦਿ ਮੌਜੂਦ ਸਨ।

error: copy content is like crime its probhihated