Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing 9 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਾ ਸਿੱਖ ਮਸੀਹੀ, ਦਲਿਤ,ਮੁਸਲਿਮ,ਕਿਸਾਨ ਅਤੇ ਨਿਹੰਗ ਜਥੇਬੰਦੀਆਂ ਨੇ ਕੀਤਾ ਸਮਰਥਨ

9 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਾ ਸਿੱਖ ਮਸੀਹੀ, ਦਲਿਤ,ਮੁਸਲਿਮ,ਕਿਸਾਨ ਅਤੇ ਨਿਹੰਗ ਜਥੇਬੰਦੀਆਂ ਨੇ ਕੀਤਾ ਸਮਰਥਨ

ਨਵਾਂਸ਼ਹਿਰ (ਐਸਕੇ ਜੋਸ਼ੀ)

4 ਅਗਸਤ : ਜਿਲਾ ਨਵਾਂਸ਼ਹਿਰ ਦੇ ਸਿੱਖ,ਮਸੀਹੀ,ਦਲਿਤ, ਮੁਸਲਿਮ,ਕਿਸਾਨ ਅਤੇ ਨਿਹੰਗ ਆਦਿ ਜਥੇਬੰਦੀਆ ਨੇ ਪਾਸਟਰ
ਕੁਲਵੀਰ ਪੀਟਰ, ਸਰਦਾਰ ਹੰਸ ਸਿੰਘ,(ਹਰਿਆ ਬੇਲਾ ਤਰਨਾ ਦਾਲ) ਮੁਹੰਮਦ ਸ਼ਾਹਿਦ (ਪ੍ਰਧਾਨ ਮੁਸਲਿਮ ਭਾਈਚਾਰਾ)  ਕੁਲਵਿੰਦਰ ਭਾਟੀਆ, ਬਲਵਿੰਦਰ ਰਿੰਕੂ ਨਵਾਂਸ਼ਹਿਰ, ਪਾਸਟਰ ਸ਼ਿੰਦਾ ਮਸੀਹ ਨਵਾਂਸ਼ਹਿਰ,ਦੇਸਰਾਜ ਨੌਰਦ (ਐਸ.ਸੀ.ਬੀ.ਸੀ. ਟੀਚਰ ਯੂਨੀਅਨ ਪੰਜਾਬ ਨਵਾਂਸ਼ਹਿਰ),ਡਾ: ਮੁਹੰਮਦ ਅਸ਼ਰਫ (ਜੀ ਐਸ ਮੁਸਲਿਮ ਭਾਈਚਾਰਾ ) ਲਾਰੈਂਸ ਚੌਧਰੀ (ਇਸਾਈ ਰਾਸ਼ਟਰੀ ਪ੍ਰਧਾਨ), ਸਲੀਮ ਅੰਸਾਰੀ (ਮੁਸਲਿਮ ਭਾਈਚਾਰਾ ਨਵਾਂਸ਼ਹਿਰ) ਸਤੀਸ਼ ਜੀ (ਡਾ. ਅੰਬੇਡਕਰ ਭਵਨ ਸੈਕਟਰੀ), ਠੰਡੀ ਸੁਖਵਿੰਦਰ ਸਿੰਘ (ਪ੍ਰਧਾਨ ਗੁਰੂ ਰਾਮਦਾਸ ਸੁਸਾਇਟੀ) ਨਿੱਕੂ ਰਾਮ (ਪ੍ਰਧਾਨ ਸਾਹਿਬ ਸ਼੍ਰੀ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ),ਡਾ: ਤਜਿੰਦਰ ਸਿੰਘ (ਸਿੱਖ ਕੌਮ), ਪਾਸਟਰ
ਕੁਲਵਿੰਦਰ ਸਿੰਘ,ਵਿੱਕੀ ਗਿੱਲ,ਦਾਨੇਸ਼ ਕੁਰੈਸ਼ੀ (ਹੁਸ਼ਿਆਰਪੁਰ ) ਪਰਮਜੀਤ (ਕਰਿਆਮ ), ਰਾਕੇਸ਼ ਕੁਮਾਰ ਬਾਲੀ, ਈਸ਼ੂ ਕਟਾਰੀਆ, ਵਿਲੀਅਮ, ਜਸਵੀਰ ਕੁਮਾਰ ਸੁਦਾਗਰ, ਭੈਣ ਸਿਮਰਨ (ਪ੍ਰਧਾਨ ਮਹਿਲਾ ਵਿੰਗ) ਸ਼੍ਰੀ ਧਰਮਪਾਲ ਜੀ (ਸੇਵਾਮੁਕਤ ਪ੍ਰਿੰਸੀਪਲ ਰਟੈਂਡਾ) ਭੈਣ ਸੰਦੀਪ ਕੁਮਾਰੀ ਆਦਿ ਦੀ ਅਗੁਵਾਈ ਹੇਠ ਅਨੰਤ ਚਰਚ, ਬੰਗਾ ਰੋਡ ਨਵਾਂਸ਼ਹਿਰ ਵਿਖੇ ਇਕ ਮੀਟਿੰਗ’ ਚ ਮਨੀਪੁਰ ਅਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਵਲੋਂ 9 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਾ ਸਮੱਰਥਨ ਕੀਤਾ ਗਿਆ। ਹਰਿਆਣਾ ਦੇ ਨੂਹ ਵਿੱਚ ਵਾਪਰੀ ਹਿੰਸਾ ਲਈ ਭਾਜਪਾ ਨੂੰ ਜਿੰਮੇਵਾਰ ਦੱਸਦਿਆਂ ਉਕਤ ਹਿੰਸਾ ਦੀ ਨਿੰਦਾ ਕੀਤੀ।ਆਗੂਆਂ ਨੇ ਕਿਹਾ ਕਿ ਹਰਿਆਣਾ ਦੀ ਹਿੰਸਾ ਮਨੀਪੁਰ ਦੇ ਅੱਤਿਆਚਾਰਾਂ ਤੋਂ ਧਿਆਨ ਹਟਾਉਣ ਲਈ ਭਾਜਪਾ ਦੀ ਚਾਲ ਹੈ। ਆਗੂਆਂ ਨੇ ਕਿਹਾ ਕਿ ਭਗਵਾ ਅਤਵਾਦੀਆਂ ਨੇ
ਮਨੀਪੁਰ ਵਿੱਚ ਦੋ ਔਰਤਾਂ ਦੀ ਲੁੱਟੀ ਇੱਜ਼ਤ ਭਾਰਤ ਦੇ ਮੱਥੇ ਤੇ ਕਲੰਕ ਹੈ। ਇਸ ਦੇ ਲਈ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਉਹਨਾ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਇਹ ਪਹਿਲੀ ਘਟਨਾ ਨਹੀਂ ਉਡੀਸਾ ਵਿੱਚ ਗ੍ਰਾਹਮ ਸਟੇਨ ਅਤੇ ਉਸ ਦੇ ਬੱਚਿਆਂ ਨੂੰ ਰਾਤ ਵੇਲੇ ਗੱਡੀ ਵਿੱਚ ਸੁਤਿਆ ਨੂੰ ਜ਼ਿੰਦਾ ਸਾੜਨ ਉਸ ਤੋਂ ਇਲਾਵਾ ਗੋਧਰਾ ਕਾਂਡ ਕਿਸੇ ਨੂੰ ਭੁੱਲਿਆ ਨਹੀਂ ਜਿੱਥੇ ਗਰਭਵਤੀਆਂ ਨੂੰ ਵੀ ਬਖਸ਼ਿਆ ਨਹੀਂ ਗਿਆ। ਉਹਨਾ ਤੇ ਵੀ ਤਸ਼ੱਦਦ ਕਰਕੇ ਕਤਲ ਕੀਤਾ ਗਿਆ ਸੀ। ਬਿਲਕਿਸ ਬਾਨੋ ਕਈ ਸਾਲਾਂ ਤੋਂ ਅਜਿਹੀਆਂ ਜਿਆਦਤੀਆਂ ਵਿਰੁੱਧ ਲੜਾਈ ਲੜ ਰਹੀ ਹੈ, ਪਰ ਭਾਜਪਾ ਦੇ ਰਾਜ ਵਿੱਚ ਗੋਧਰਾ ਘਟਨਾਵਾਂ ਦੇ ਕਥਿਤ ਮੁਲਜ਼ਮਾਂ ਨੂੰ ਸਮੇਂ ਤੋਂ ਪਹਿਲਾਂ ਜੇਲ੍ਹਾਂ
ਤੋਂ ਰਿਹਾਅ ਕਰਕੇ ਗੁੰਡਾ ਅਨਸਰਾਂ ਦੇ ਹੌਂਸਲੇ ਬੁਲੰਦ ਕੀਤੇ ਗਏ। ਆਗੂਆਂ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਚਾਹੁੰਦੇ ਤਾਂ
ਅਜਿਹੀਆਂ ਨਿੰਦਣਯੋਗ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆ ਨੂੰ ਤੁਰੰਤ ਸੀਖਾਂ ਪਿੱਛੇ ਸੁੱਟਿਆ ਜਾ ਸਕਦਾ ਸੀ। ਇਹ ਮਾਮਲਾ ਬਿਆਨਬਾਜੀ ਨਾਲ ਨਿਬੇੜਨ ਵਾਲਾ ਨਹੀਂ ਹੈ ਉਹਨਾ ਕਿਹਾ ਕਿ ਜਿਸ ਦੇ ਰਾਜ ਵਿੱਚ ਔਰਤ ਸੁਰੱਖਿਅਤ ਨਹੀਂ ਉਸ ਵਿਅਕਤੀ ਨੂੰ ਦੇਸ਼ ਦੀ ਅਗੁਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਨੀਪੁਰ ਘਟਨਾਵਾਂ ਦੀ ਜਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਹਨਾ ਕਿਹਾ ਕਿ ਔਰਤਾਂ ਨਾਲ ਜਿਆਦਤੀ ਕੀਤੀ ਗਈ ਤੇ ਇੱਜ਼ਤ ਲੁੱਟੀ ਹੈ। ਇਹ ਇੱਜ਼ਤ ਲਟਾਉਣ ਵਿੱਚ ਭਾਜਪਾ ਵੀ ਪੂਰੀ ਤਰ੍ਹਾਂ ਸ਼ਾਮਿਲ ਹੈ। ਇਸ ਮੌਕੇ ਸਾਂਝਾ ਮੋਰਚਾ ਸ਼ਾਮਿਲ ਹੋਇਆ ।