Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 50 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ

50 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ

ਹਾਜੀਪੁਰ / ਦਸੂਹਾ (ਚੌਧਰੀ) 

20 ਅਪ੍ਰੈਲ : 50 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨਾਂ ਨੂੰ ਹਾਜੀਪੁਰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਰਦੀਪ ਕੁਮਾਰ ਉਰਫ ਸਾਬੀ ਪੁੱਤਰ ਵਾਸੂਦੇਵ ਵਾਸੀ ਕੂਕਾਨੇਟ ਥਾਣਾ ਹਰਿਆਣਾ ਅਤੇ ਅਮਰਪਾਲ ਸਿੰਘ ਉਰਫ ਹੈਰੀ ਪੁੱਤਰ ਗੁਲਜਾਰ ਸਿੰਘ ਵਾਸੀ ਸੁਲਤਾਨ ਮਾਹਲ ਥਾਣਾ ਰਮਦਾਸ ਜਿਲਾ ਅੰਮ੍ਰਿਤਸਰ ਵਜੋਂ ਹੋਈ ਹੈ।

ਜਿਲਾ ਪੁਲਿਸ ਮੁੱਖੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਸਬ ਡਵੀਜਨ ਮੁਕੇਰੀਆਂ ਦੀਆਂ ਹਿਦਾਇਤਾਂ ਅਨੁਸਾਰ ਇੰਸ: ਅਮਰਜੀਤ ਕੌਰ ਥਾਣਾ ਮੁੱਖੀ ਦੀ ਨਿਗਰਾਨੀ ਅਧੀਨ ਨਸ਼ਾ ਕਰਨ ਵਾਲਿਆਂ ਖਿਲਾਫ ਮੁਹਿੰਮ ਚਲਾਈ ਗਈ।

ਜਿਸ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ ਮਿਤੀ 18.4.2023 ਨੂੰ ਐਸ.ਆਈ ਗੁਰਦੀਪ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਨਹਿਰ ਪੁੱਲ ਭਵਨਾਲ ਨਾਕਾਬੰਦੀ ਦੌਰਾਨ 2 ਨੌਜਵਾਨਾਂ ਸਮੇਤ ਮੋਟਰ ਸਾਈਕਲ ਨੰਬਰੀ PB-07-AG-5140 ਕਾਬੂ ਕੀਤੇ ਜਿਹਨਾ ਵਿੱਚੋ ਇੱਕ ਨੌਜਵਾਨ ਦਾ ਨਾਮ ਪਰਦੀਪ ਕੁਮਾਰ ਉਰਫ ਸਾਬੀ ਪੁੱਤਰ ਵਾਸੂਦੇਵ ਵਾਸੀ ਕੂਕਾਨੇਟ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਜਿਸ ਪਾਸੋਂ 26 ਗਰਾਮ ਨਸ਼ੀਲਾ ਪਾਉਡਰ ਅਤੇ ਦੂਜੇ ਨੌਜਵਾਨ ਅਮਰਪਾਲ ਸਿੰਘ ਉਰਫ ਹੈਰੀ ਪੁੱਤਰ ਗੁਲਜਾਰ ਸਿੰਘ ਵਾਸੀ ਸੁਲਤਾਨ ਮਾਹਲ ਥਾਣਾ ਰਮਦਾਸ ਜਿਲਾ ਅੰਮ੍ਰਿਤਸਰ ਪਾਸੋਂ 24 ਗਰਮ ਨਸ਼ੀਲਾ ਪਾਊਡਰ ਬਰਾਮਦ ਹੋਇਆ । ਜਿਸ ਤੇ ਮੁੱਕਦਮਾ ਨੰਬਰ 29 ਮਿਤੀ 18.04.2023 ਅਰਧ 22-61-85 ਐਨ.ਡੀ.ਪੀ.ਐਸ.ਐਕਟ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ।ਜੋ ਦੋਸ਼ੀਆਨ ਉਕਤ ਨੂੰ ਮਿਤੀ 18.04.2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕੱਦਮਾ ਹਜਾ ਦੀ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।