Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing 4.516 ਕਿਲੋ ਹੈਰੋਇਨ,34.72 ਲੱਖ ਰੁਪਏ ਡਰੱਗ ਮਨੀ,6 ਪਿਸਟਲ ,7 ਮੈਗਜ਼ੀਨ ਅਤੇ 77 ਜ਼ਿੰਦਾ ਰੋਂਦਾ ਸਮੇਤ 13 ਗ੍ਰਿਫਤਾਰ

4.516 ਕਿਲੋ ਹੈਰੋਇਨ,34.72 ਲੱਖ ਰੁਪਏ ਡਰੱਗ ਮਨੀ,6 ਪਿਸਟਲ ,7 ਮੈਗਜ਼ੀਨ ਅਤੇ 77 ਜ਼ਿੰਦਾ ਰੋਂਦਾ ਸਮੇਤ 13 ਗ੍ਰਿਫਤਾਰ

ਗੁਰਦਾਸਪੁਰ ( ਅਸ਼ਵਨੀ )

ਅੰਤਰ ਰਾਸ਼ਟਰੀ ਨਸ਼ਾ ਤਸਕਰਾਂ ਅਤੇ ਆਰਮਜ ਸਪਲਾਈ ਕਰਨ ਵਾਲੇ ਗਰੋਹ ਦੇ ਖਿਲਾਫ ਗੁਰਦਾਸਪੁਰ ਪੁਲਿਸ ਦੀ ਵੱਡੀ ਕਾਰਵਾਈ – ਨਰਿੰਦਰ ਭਾਰਗਵ ਡੀ ਆਈ ਜੀ ਬਾਰਡਰ ਰੈਂਜ

4 ਮਈ  – ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵੱਲੋ ਅੰਤਰ ਰਾਸ਼ਟਰੀ ਨਸ਼ਾ ਤਸਕਰਾਂ ਅਤੇ ਆਰਮਜ ਸਪਲਾਈ ਕਰਨ ਵਾਲੇ ਗਰੋਹ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 4.516 ਕਿਲੋ ਹੈਰੋਇਨ , 34.72 ਲੱਖ ਰੁਪਏ ਡਰੱਗ ਮਨੀ , 6 ਪਿਸਟਲ , 7 ਮੈਗਜ਼ੀਨ , 77 ਜ਼ਿੰਦਾ ਰੋਂਦਾ ਸਮੇਤ 13 ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।ਪ੍ਰੈੱਸ ਮਿਲਣੀ ਦੋਰਾਨ ਜਾਣਕਾਰੀ ਦਿੰਦੇ ਹੋਏ ਡੀ ਆਈ ਜੀ ਬਾਰਡਰ ਰੈਂਜ ਨਰਿੰਦਰ ਭਾਰਗਵ ਅਤੇ ਐਸ ਐਸ ਪੀ ਗੁਰਦਾਸਪੁਰ ਵੱਲੋ ਦੱਸਿਆ ਗਿਆ ਕਿ ਜਗਜੀਤ ਸਿੰਘ ਸਰੋਆ ਐਸ ਪੀ ਅਪ੍ਰੇਸ਼ਨ ਗੁਰਦਾਸਪੁਰ ਦੀ ਨਿਗਰਾਨੀ ਹੇਠ ਪੁਲਿਸ ਟੀਮ ਜਿਸ ਵਿੱਚ ਗੁਰਵਿੰਦਰ ਸਿੰਘ ਚਾਂਦੀ ਡੀ ਐਸ ਪੀ ਕਲਾਨੋਰ , ਅਦਿੱਤਿਆ ਵਾਰੀਅਰ ਏ ਐਸ ਪੀ ਦੀਨਾ ਨਗਰ ,ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਪੁਲਿਸ ਸਟੇਸ਼ਨ ਕਲਾਨੋਰ ਅਤੇ ਇੰਸਪੈਕਟਰ ਜਤਿੰਦਰਪਾਲ ਸਿੰਘ ਮੁੱਖ ਅਫਸਰ ਪੁਲਿਸ ਸਟੇਸ਼ਨ ਦੋਰਾਂਗਲਾ , ਇੰਸਪੈਕਟਰ ਕਪਿਲ ਕੋਸ਼ਲ ਇੰਚਾਰਜ ਸੀ ਆਈ ਏ ਗੁਰਦਾਸਪੁਰ ਵੱਲੋ ਤਫ਼ਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਗਿਰੋਹ ਦਾ ਸਰਗਣਾ ਜੁਗਰਾਜ ਸਿੰਘ ਉਰਫ ਛੋਟੂ ਪੁੱਤਰ ਅਵਤਾਰ ਸਿੰਘ ਵਾਸੀ ਸ਼ਹੂਰ ਕਲਾਂ ਹੈ ਜਿਸ ਦੇ ਵਿਰੁੱਧ ਪਹਿਲਾਂ ਹੀ ਵੱਖ-ਵੱਖ ਧਰਾਵਾਂ 4 ਮਾਮਲੇ ਦਰਜ ਹਨ ਇਹ ਵਿਦੇਸ਼ ਜਰਮਨੀ ਵਿੱਚ ਬੈਠੇ ਸਮਗਲਰਾ ਦੇ ਨਾਲ ਤਾਲਮੇਲ ਕਰਕੇ ਸਰਹੱਦ ਪਾਰ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਸਮਗਲਿੰਗ ਕਰਾਉਂਦਾ ਰਿਹਾ ਹੈ । ਪੁਲਿਸ ਵੱਲੋ ਤਫ਼ਤੀਸ਼ ਕਰਕੇ ਉਕਤ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਮਹਾਵਾ ਪੁਲਿਸ ਸਟੇਸ਼ਨ ਘਰਿੰਡਾ , ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਮੁੱਖਤਿਆਰ ਸਿੰਘ ਵਾਸੀ ਮਰੜੀ ਕਲਾਂ , ਜੱਗਾ ਪੁੱਤਰ ਬਿੱਲਾ ਵਾਸੀ ਗੋਲਾ ਢੋਲਾ ਅਤੇ ਸੰਦੀਪ ਕੋਰ ਪਤਨੀ ਦਵਿੰਦਰ ਸਿੰਘ ਵਾਸੀ ਦੋਸਤਪੁਰ ਨੂੰ ਸ਼ਾਮਿਲ ਕੀਤਾ ਗਿਆ । ਇਸ ਮਾਮਲੇ ਵਿੱਚ ਜੁਗਰਾਜ ਸਿੰਘ ਉਰਫ ਛੋਟੂ , ਗੁਰਸਾਹਿਬ ਸਿੰਘ ਉਰਫ ਸਾਬ ਵਾਸੀ ਦੋਸਤਪੁਰ , ਦਲਜੀਤ ਸਿੰਘ , ਗਗਨਦੀਪ ਸਿੰਘ ਉਰਫ ਭੂੰਡੀ , ਬਿਕਰਮਜੀਤ ਸਿੰਘ ਉਰਫ ਬਿੱਕਾ ਵਾਸੀਆਨ ਬਾਉਪੁਰ ਅਫਗਾਨਾ , ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਆਦੀਆ , ਰਵਿੰਦਰ ਸਿੰਘ ਉਰਫ ਰੋਹਿਤ ਵਾਸੀ ਦੋਸਤਪੁਰ , ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਮਹਾਵਾ , ਗੋਲੀ ਉਰਫ ਬੰਟੀ ਵਾਸੀ ਰੱਤਰ ਛੱਤਰ ਅਤੇ ਕਰਨਦੀਪ ਸਿੰਘ ਉਰਫ ਕਰਨ ਲੰਬੜ ਵਾਸੀ ਰਾਜਪੁਰ ਚਿੱਬ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 32.52 ਲੱਖ ਡਰੱਗ ਮਨੀ , 6 ਪਿਸਟਲ , 7 ਮੈਗਜ਼ੀਨ ਅਤੇ 77 ਜ਼ਿੰਦਾ ਰੋਂਦ ਬ੍ਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਹ ਅਸਲਾ ਫਿਰੋਤੀਆ ਅਤੇ ਨਿੱਜੀ ਰੰਜਿਸ਼ ਲਈ ਵਰਤਿਆ ਜਾਣਾ ਸੀ । ਇਹ ਗਿਰੋਹ ਸੋਸ਼ਲ ਮੀਡੀਆ ਰਾਹੀ ਭਾਰਤ ਵਿੱਚ ਬੈਠੇ ਲੋਕਾਂ ਦੇ ਨਾਲ ਸੰਪਰਕ ਕਰਦਾ ਸੀ ਅਤੇ ਉਹਨਾਂ ਨੂੰ ਲਾਲਚ ਦੇ ਕੇ ਸਮਗਲਿੰਗ ਦੇ ਧੰਦੇ ਨਾਲ ਜੋੜਦਾ ਸੀ । ਪੁਲਿਸ ਦੇ ਇਸ ਅਪ੍ਰੇਸ਼ਨ ਦੇ ਨਾਲ ਪਕਿਸਤਾਨ ਦੇ ਘਿਨਾਉਣੇ ਮਨਸੂਬਿਆਂ ਤੇ ਪਾਣੀ ਫਿਰ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ । ਪੁਲਿਸ ਵੱਲੋ ਹੋਰ ਕਿਹਾ ਗਿਆ ਕਿ ਬੀਤੀ 16 ਅਪ੍ਰੈਲ ਨੂੰ ਪੁਲਿਸ ਸਟੇਸ਼ਨ ਦੋਰਾਗਲਾ ਅਧੀਨ ਪੈਂਦੇ ਬਾਉਪੁਰ ਅਫਗਾਨਾ ਦੀ ਜ਼ਮੀਨ ਤੋਂ 2.116 ਕਿੱਲੋ ਹੈਰੋਇਨ ਬਰਾਮਦ ਹੋਈ । ਇਸੇ ਤਰਾਂ 24 ਅਪ੍ਰੈਲ ਨੂੰ ਪੁਲਿਸ ਸਟੇਸ਼ਨ ਦੋਰਾਂਗਲਾ ਅਧੀਨ ਪੈਂਦੇ ਸ਼ਾਹਪੁਰ ਅਫਗਾਨਾ ਦੀ ਜ਼ਮੀਨ ਤੋਂ 2.400 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ । ਇਸ ਮਾਮਲੇ ਵਿੱਚ ਹਰਪਾਲ ਸਿੰਘ , ਵਰਿੰਦਰ ਕੁਮਾਰ ਉਰਫ ਬੱਬੁ ਅਤੇ ਅਰੁਣ ਕੁਮਾਰ ਵਾਸੀਆਨ ਬਾਉਪੁਰ ਅਫਗਾਨਾ ਨੂੰ ਕਾਬੂ ਕੀਤਾ ਗਿਆ ।