Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 3 ਲੱਖ ਦੀ ਕੀਮਤ ਦੇ ਚੋਰੀ ਸ਼ੁਦਾ ਸਾਮਾਨ ਸਮੇਤ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

3 ਲੱਖ ਦੀ ਕੀਮਤ ਦੇ ਚੋਰੀ ਸ਼ੁਦਾ ਸਾਮਾਨ ਸਮੇਤ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਹੁਸ਼ਿਆਰਪੁਰ (ਬਿਊਰੋ) 

19 ਫਰਵਰੀ : ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ, IPS ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਪਲਵਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ ਸਿਟੀ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਥਾਣਾ ਸਦਰ ਹੁਸ਼ਿਆਰਪੁਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਬਲਜਿੰਦਰ ਸਿੰਘ ਭੁਲਰ ਵਲੋਂ ਭੈੜੇ ਪੁਰਸ਼ਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮਿਤੀ 18-2-2023 ਨੂੰ ASI ਭਜਨ ਲਾਲ ਨੇ ਸਮੇਤ ਪੁਲਿਸ ਪਾਰਟੀ ਮੁਕਦਮਾ ਨੰਬਰ 32 ਮਿਤੀ 18-2-2023 ਅ:ਧ.457,380 201,411 ਭ:ਦ ਥਾਣਾ ਸਦਰ ਹੁਸ਼ਿ.. ਵਿੱਚ ਦੋਸ਼ੀਆਨ ਮਨਜੀਤ ਖ਼ਾਨ ਉਰਫ ਮਨੀ ਪੁੱਤਰ ਮਨਜ਼ੂਰ ਖਾਨ ਉਰਫ ਰਾਜੂ ਵਾਸੀ ਸ਼ਾਂਤੀ ਨਗਰ, ਰਾਜੇਸ਼ ਕੁਮਾਰ ਉਰਫ ਰਿੰਕੂ ਪੁੱਤਰ ਕ੍ਰਿਸ਼ਨ ਗੋਪਾਲ ਵਾਸੀ ਪੁਰਾਣੀ ਬਸੀ ਥਾਣਾ ਸਦਰ ਹੁਸ਼ਿ, ਨੂੰ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਅਤੇ ਇਹਨਾ ਦੀ ਪੁੱਛ ਗਿੱਛ ਤੇ ਕਬਾੜੀ ਰੂਪ ਲਾਲ ਪੁੱਤਰ ਰਾਮ ਲਾਲ ਵਾਸੀ ਬਲਵੀਰ ਕਲੋਨੀ ਥਾਣਾ ਮਾਡਲ ਟਾਊਨ ਹੁਸ਼ਿ ਨੂੰ ਮਕੱਦਮਾ ਵਿਚ ਨਾਮਜਦ ਕਰਕੇ ਚੋਰੀ ਸੁਦਾ ਟੂਟੀਆਂ ਦੇ ਪੰਜ ਬੋਰੇ ਅਤੇ ਚੋਰੀ ਸ਼ੁਦਾ DVR ਅਤੇ Wi-Fi ਬਰਾਮਦ ਕੀਤਾ। ਜਿਸ ਦੀ ਅਨੁਮਾਨਿਤ ਕੀਮਤ ਲਗਭਗ 2.5 ਲੱਖ ਰੁਪਏ ਹੈ ਅਤੇ ਇਸੇ ਤਰਾਂ ਮੁਕਦਮਾ ਨੰਬਰ 27 ਮਿਤੀ 10-2- 2023 ਅ :ਧ 380,457-ਭ.ਦ ਥਾਣਾ ਸਦਰ ਹੁਸ਼ਿ ਵਿੱਚ ਦੋਸੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜਾ ਵਿਚ ਚੋਰੀ ਸ਼ੁਦਾ 2 ਬੈਟਰੇ ਤੇ 2 ਇੰਨਵੈਟਰ ਬਰਾਮਦ ਕੀਤੇ ਹਨ,ਜਿਹਨਾਂ ਦੀ ਕੀਮਤ ਕਰੀਬ 50,000/-ਰੁਪਏ ਹੈ ਅਤੇ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਹਨਾਂ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ, ਥਾਣਾ ਸਦਰ ਹੁਸ਼ਿਆਰਪੁਰ ਵਲੋਂ ਭੈੜੇ ਪੁਰਸ਼ਾਂ ਖਿਲਾਫ ਚਲਾਈ ਮੁਹਿੰਮ ਜਾਰੀ ਹੈ।