Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਢਾਬੇ ਤੇ ਖਾਣਾ ਖਾ ਰਹੇ ਦੋ ਨੌਜਵਾਨਾਂ ਤੇ 3/4 ਅਣਪਛਾਤੇ ਨੌਜਵਾਨਾਂ ਨੇ ਦਾਤਰਾਂ ਨਾਲ ਕੀਤਾ ਹਮਲਾ

ਢਾਬੇ ਤੇ ਖਾਣਾ ਖਾ ਰਹੇ ਦੋ ਨੌਜਵਾਨਾਂ ਤੇ 3/4 ਅਣਪਛਾਤੇ ਨੌਜਵਾਨਾਂ ਨੇ ਦਾਤਰਾਂ ਨਾਲ ਕੀਤਾ ਹਮਲਾ

ਗੜ੍ਹਦੀਵਾਲਾ 18 ਜੂਨ (PPT NEWS )

: ਪਾਲ ਢਾਬੇ ਤੇ ਬੀਤੀ ਦਿਨ ਐਤਵਾਰ ਨੂੰ ਰਾਤ 10.50 ਦੇ ਕਰੀਬ ਖਾਣਾ ਖਾ ਰਹੇ ਇੱਕ ਨੌਜਵਾਨ ਤੇ 3/4 ਅਣਪਛਾਤੇ ਨੌਜਵਾਨਾਂ ਵਲੋਂ ਦਾਤਰ ਨਾਲ ਹਮਲਾ ਕੀਤਾ ਗਿਆ। ਜਿਸ ਵਿਚ ਦੋ ਨੌਜਵਾਨ ਗੰਭੀਰ ਜਖਮੀ ਹੋਏ ਸਨ।

ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰੋਹਿਤ ਸ਼ਰਮਾ ਪੁੱਤਰ ਰਾਮ ਪਾਲ ਵਾਸੀ ਵਾਰਡ ਨੰ.7 ਗੜਦੀਵਾਲਾ ਥਾਣਾ ਗੜਦੀਵਾਲਾ ਨੇ ਦੱਸਿਆ ਕਿ ਮਿਤੀ 16.06.24 ਨੂੰ ਉਹ ਸਮੇਤ ਸਾਹਿਲ ਸਹਿਦੇਵ ਪੁੱਤਰ ਵਿਸ਼ਵਾਜੀਤ ਵਾਸੀ ਗੜਦੀਵਾਲਾ ਨਾਲ ਸਕੂਟਰੀ ਨੰ.ਪੀ.ਬੀ.07 ਬੀ.ਪੀ. 3079 ਐਕਟਿਵਾ ਪਰ ਸਵਾਰ ਹੋ ਕੇ ਪਾਲ ਢਾਬਾ ਗੜਦੀਵਾਲਾ ਖਾਣਾ ਖਾ ਰਹੇ ਸੀ ਤਾਂ ਵਕਤ ਕਰੀਬ 10:50 ਪੀ ਐਮ ਵਜੇ ਇੱਕ ਕਾਰ ਬਿਨਾ ਨੰਬਰੀ ਰੰਗ ਚਿੱਟਾ ਮਾਰਕਾ ਅਲਟਰੋਜ ਟਾਟਾ ਪਰ 3/4 ਨਾ ਮਲੂਮ ਵਿਅਕਤੀ ਆਏ ਅਤੇ ਉਹਨਾ ਪਰ ਦਾਤਰ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਉਹ ਦੋਨੋ ਜਖਮੀ ਹੋ ਗਏ ਤੇ ਨਾ ਮਲੂਮ ਨੌਜਵਾਨ ਮੌਕਾ ਤੋ ਦੋੜ ਗਏ ਤੇ ਉਹਨਾਂ ਦੀ ਉੱਕਤ ਸਕੂਟਰੀ ਦੀ ਵੀ ਭੰਨਤੋੜ ਕਰ ਗਏ। ਜਿਸ ਸਬੰਧੀ ਗੜ੍ਹਦੀਵਾਲਾ ਪੁਲਿਸ ਨੇ 3/4 ਅਣਪਛਾਤੇ ਨੌਜਵਾਨਾਂ ਤੇ ਮੁਕੱਦਮਾ ਨੰ 49 ਦਰਜ ਕਰਕੇ ਧਾਰਾ 323,324, 427,34 ਭ:ਦ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।