Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 235ਵੇਂ ਦਿਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 235ਵੇਂ ਦਿਨ

ਹੁਸ਼ਿਆਰਪੁਰ / ਸਰਾਭਾ (ਤਰਸੇਮ ਦੀਵਾਨਾ )

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 235ਵੇਂ ਦਿਨ

ਆਖ਼ਰ ਸਰਕਾਰਾਂ ਸਿੱਖਾਂ ਦੇ ਹੱਕਾਂ ਤੇ ਡਾਕੇ ਮਾਰ ਕੇ ਕੀ ਸਿੱਧ ਕਰਨਾ ਚਾਹੁੰਦੀਆਂ ਹਨ : ਟੂਸੇ

13 ਅਕਤੂਬਰ :  ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 235ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ, ਰਣਜੀਤ ਸਿੰਘ ਰੱਤੋਵਾਲ, ਦਰਸ਼ਨ ਸਿੰਘ ਦੇਹਡ਼ ਹਲਵਾਰਾ,ਹਰਦੀਪ ਸਿੰਘ ਦੋਲੋ ਖੁਰਦ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਸਰਾਭਾ ਪੰਥਕ ਮੋਰਚੇ ਦੇ ਖ਼ਜ਼ਾਨਚੀ ਪਰਵਿੰਦਰ ਸਿੰਘ ਟੂਸੇ ਨੇ ਆਖਿਆ ਕਿ ਮੌਜੂਦਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦਾ ਕੀਤੇ ਸੀ ਕਿ ਪੰਜਾਬ ਨੂੰ ਰੰਗਲਾ ਅਤੇ ਬਦਲਾਅ ਲਿਆਵਾਂਗੇ । ਜਦ ਕਿ ਪੰਜਾਬ ਰੰਗਲਾ ਤਾਂ ਕੀ ਬਣਨਾ ਸੀ ਉਸ ਤੋਂ ਵੀ ਗੰਧਲਾ ਕਰ ਕੇ ਰੱਖ ਦਿੱਤਾ ਇਨ੍ਹਾਂ ਵੱਡੇ ਇਨਕਲਾਬੀਆਂ ਨੇ ਬਾਕੀ ਜਿਹੜੇ ਬਦਲਾਅ ਦੀ ਗੱਲ ਕਰਦੇ ਸਨ । ਉਹ ਸ਼ਾਇਦ ਆ ਗਿਆ ਪਹਿਲਾਂ ਜੋ ਰੇਤਾ, ਬਜਰੀ, ਸੀਮਿੰਟ ਸਸਤੇ ਰੇਟਾਂ ਵਿੱਚ ਮਿਲ ਜਾਇਆ ਕਰਦਾ ਸੀ। ਹੁਣ ਉਹ ਦੁੱਗਣੇ ਰੇਟਾਂ ‘ਚ ਮਿਲ ਰਿਹਾ ਹੈ । ਹੁਣ ਆਮ ਆਦਮੀ ਦੀ ਸਰਕਾਰ ਨੇ ਆਮ ਲੋਕਾਂ ਨੂੰ ਘਰ ਪਾਉਣ ‘ਚ ਵੀ ਵੱਡੀ ਮਹਿੰਗਾਈ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ । ਇਸ ਦੇ ਨਾਲ ਹੀ ਨਿੱਤ ਕਰਕੇ ਖਾਣ ਵਾਲੇ ਮਜ਼ਦੂਰਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪੈ ਗਏ। ਇਹ ਆਪ ਪਾਰਟੀ ਦੇ ਲੀਡਰ ਗੁਜਰਾਤ ਦੀਆਂ ਚੋਣਾਂ ਵਿਚ ਪੰਜਾਬ ਦੀ ਤਰੱਕੀ, ਖੁਸ਼ਹਾਲ, ਬਦਲਾਅ ਅਤੇ ਰੰਗਲੇ ਪੰਜਾਬ ਦੇ ਦਮਗਜੇ ਮਾਰਦੇ ਫਿਰਦੇ ਹਨ। ਉਨ੍ਹਾਂ ਨੇ ਅੱਗੇ ਆਖਿਆ ਕਿ ਹੁਣ ਭਾਜਪਾ ਅਤੇ ਆਪ ਪਾਰਟੀ ਨੂੰ ਇਹ ਸਮਝ ਆ ਗਈ ਕਿ ਹੁਣ ਸਿਰਫ਼ ਚੈਨਲਾਂ ,ਅਖ਼ਬਾਰਾਂ ਵਿਚ ਝੂਠੇ ਵਾਅਦੇ ਪ੍ਰਚਾਰ ਤੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਹੀ ਚੋਣਾਂ ਜਿੱਤੀਆਂ ਜਾਂਦੀਆਂ ਹਨ । ਉਸ ਤੋਂ ਬਾਅਦ ਵਾਅਦੇ ਪੂਰੇ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਪੈਂਦੀ । ਇਸ ਲਈ ਅੱਜ ਮੌਜੂਦਾ ਸਰਕਾਰ ਚੈਨਲਾਂ ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰਾਂ ਦੇ ਰਾਹੀਂ ਪੰਜਾਬ ਦੀ ਖ਼ੂਨ ਪਸੀਨੇ ਦੀ ਕਮਾਈ ਪਾਣੀ ਵਾਂਗ ਵਹਾ ਰਹੀ ਹੈ। ਜਦ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਲਈ ਗੰਦੀਆਂ ਰਣਨੀਤੀਆਂ ਹੋ ਰਹੀਆਂ ਹਨ । ਲੋਕ ਸੜਕਾਂ ਤੇ ਰੋਸ ਧਰਨੇ ਲਾ ਕੇ ਹੱਕ ਮੰਗਦੇ ਹਨ। ਉੱਥੇ ਹੀ ਪੰਜਾਬ ਦੀ ਧਰਤੀ ਤੇ ਹੋਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਇਨਸਾਫ ਦੇਣ ਨੂੰ ਵੀ ਆਪ ਪਾਰਟੀ ਤਿਆਰ ਨਹੀਂ । ਆਖ਼ਰ ਸਰਕਾਰਾਂ ਸਿੱਖਾਂ ਦੇ ਹੱਕਾਂ ਤੇ ਡਾਕੇ ਮਾਰ ਕੇ ਕੀ ਸਿੱਧ ਕਰਨਾ ਚਾਹੁੰਦੀਆਂ ਹਨ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ 14 ਅਕਤੂਬਰ ਦਾ ਦਿਨ ਪੰਜਾਬ ਵਾਸੀਆਂ ਲਈ ਇਕ ਅਹਿਮ ਦਿਨ ਹੈ ਜੋ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਐਸ ਵਾਈ ਐਲ ਦੇ ਮਸਲੇ ਤੇ ਇਕੱਠੇ ਹੋ ਕੇ ਵਿਚਾਰਾਂ ਕਰਨਗੇ ਜੇਕਰ ਪਾਣੀ ਹਰਿਆਣੇ ਨੂੰ ਪਾਣੀ ਦਿੱਤਾ ਤਾਂ ਪੰਜਾਬ ਨੂੰ ਬੰਜਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹ ਕੇ ਪੰਜਾਬ ਦੇ ਪਾਣੀਆਂ ਤੇ ਵੱਜਦੇ ਡਾਕੇ ਨੂੰ ਰੋਕੋ ਲਈ ਵੱਡਾ ਉਪਰਾਲਾ ਕਰਨ ਤਾਂ ਜੋ ਪੰਜਾਬ ਦੀ ਧਰਤੀ ਨੂੰ ਰਾਜਸਥਾਨ ਦੀ ਧਰਤੀ ਵਾਂਗ ਬਣਨ ਤੋਂ ਰੋਕਿਆ ਜਾ ਸਕੇ। ਸੋ ਪੰਜਾਬ ਦੇ ਲੋਕਾਂ ਨੂੰ ਸਰਾਭਾ ਪੰਥਕ ਮੋਰਚੇ ਵੱਲੋਂ ਅਪੀਲ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਲਈ ਇਨਸਾਫ਼ ਮੰਗਦੇ ਹਾਂ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦੇ ਹਾਂ । ਹੁਣ ਪੰਜਾਬ ਦੇ ਪਾਣੀ ਤੇ ਵੱਜਦੇ ਡਾਕੇ ਨੂੰ ਰੋਕਣ ਲਈ ਵੀ ਸਾਨੂੰ ਅੱਗੇ ਆਉਣਾ ਪਵੇਗਾ । ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਨੰਬੜਦਾਰ ਜਸਮੇਲ ਸਿੰਘ ਜੰਡ,ਰਾਜਦੀਪ ਸਿੰਘ ਬਾਬਾ ਜੰਡ, ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਮੇਵਾ ਸਿੰਘ ਸਰਾਭਾ,ਬਲੌਰ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ ।