Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing 22 ਨਵੰਬਰ ਤੋਂ 10 ਦਸੰਬਰ ਤੱਕ ਭਾਰਤੀ ਥਲ ਸੈਨਾ ਵਿੱਚ ਨਰਸਿੰਗ ਅਸਿਟੈਂਟ,ਰੀਲੀਜੀਐੱਸ ਟੀਚਰ ਅਤੇ ਮਿਲਟਰੀ ਪੁਲਿਸ ਵਜੋਂ ਭਰਤੀ ਲਈ ਜਲੰਧਰ ਵਿਖੇ ਰੈਲੀ : ਜਿਲ੍ਹਾ ਰੋਜ਼ਗਾਰ ਅਫਸਰ

22 ਨਵੰਬਰ ਤੋਂ 10 ਦਸੰਬਰ ਤੱਕ ਭਾਰਤੀ ਥਲ ਸੈਨਾ ਵਿੱਚ ਨਰਸਿੰਗ ਅਸਿਟੈਂਟ,ਰੀਲੀਜੀਐੱਸ ਟੀਚਰ ਅਤੇ ਮਿਲਟਰੀ ਪੁਲਿਸ ਵਜੋਂ ਭਰਤੀ ਲਈ ਜਲੰਧਰ ਵਿਖੇ ਰੈਲੀ : ਜਿਲ੍ਹਾ ਰੋਜ਼ਗਾਰ ਅਫਸਰ

ਹੁਸ਼ਿਆਰਪੁਰ(ਬਿਊਰੋ) 

16 ਨਵੰਬਰ : ਭਾਰਤੀ ਥਲ ਸੈਨਾ ਵੱਲੋਂ 22 ਨਵੰਬਰ ਤੋਂ 10 ਦਸੰਬਰ 2022 ਤੱਕ 15 ਸਿੱਖਲਾਈ, ਫੁੱਟਬਾਲ ਗਰਾਉਂਡ, ਨੇੜੇ ਪੁਲਿਸ ਸਟੇਸ਼ਨ, ਡਵੀਜ਼ਨ ਨੰ:7, ਅਰਬਨ ਅਸਟੇਟ, ਫੇਸ ਨੰ: 1, ਜਲੰਧਰ ਕੈਂਟ ਵਿਖੇ ਵੱਖ-ਵੱਖ ਭਰਤੀ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਿ ਸਿਰਫ ਉਹ ਉਮੀਦਵਾਰ ਜਿਨ੍ਹਾਂ ਨੂੰ ਆਨ ਲਾਈਨ ਅਪਲਾਈ ਕਰਨ ਉਪਰੰਤ ਐਡਮਿਟ ਕਾਰਡ ਮਿਲ ਚੁੱਕੇ ਹਨ, ਭਾਗ ਲੈਣ ਲਈ ਯੋਗ ਹੋਣਗੇ ਅਤੇ ਆਪਣੇ ਹਰ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਯੋਗਤਾ ਦੇ ਸਾਰੇ ਸਰਟੀਫੀਕੇਟ, ਜਾਤੀ ਸਰਟੀਫੀਕੇਟ, ਰਿਹਾਇਸ਼ੀ ਸਰਟੀਫੀਕੇਟ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਬਣਦਾ ਅਤੇ ਲੋੜੀਂਦਾ ਸਰਟੀਫੀਕੇਟ ਲੈ ਕੇ ਹਾਜ਼ਰ ਹੋ ਸਕਦੇ ਹਨ। ਮਿਤੀ 22 ਨਵੰਬਰ ਤੋਂ 10 ਦਸੰਬਰ 2022 ਤੱਕ ਹੋਣ ਵਾਲੀ ਇਸ ਰਿਕਰੂਟਮੈਂਟ ਰੈਲੀ ਵਿੱਚ ਪ੍ਰਾਰਥੀ ਸਵੇਰੇ 04:00 ਵਜੇ ਤੋਂ ਸਵੇਰੇ 07:30 ਵਜੇ ਤੱਕ ਹੀ ਗੇਟ ਦੇ ਅੰਦਰ ਐਂਟਰੀ ਕਰ ਸਕਦੇ ਹਨ।

ਰਿਕਰੂਟਮੈਂਟ ਰੈਲੀਆਂ ਦੀ ਕੜੀ ਵਿੱਚ ਹੁਸ਼ਿਆਰਪੁਰ ਜਿਲ੍ਹੇ ਦੇ ਨੌਜਵਾਨਾਂ ਲਈ ਜਿਨ੍ਹਾਂ ਨੇ ਸੀ ਐਲ ਕੇ/ਐਸ ਕੇ ਟੀ/ਟੈਕ/ਟੀ ਡੀ ਐਨ ਟ੍ਰੇਡਾਂ ਲਈ ਅਪਲਾਈ ਕੀਤਾ ਹੈ, ਦੀ ਪਹਿਲੀ ਰੈਲੀ 22 ਨਵੰਬਰ 2022 ਨੂੰ ਕੀਤੀ ਜਾ ਰਹੀ ਹੈ, ਜੀ ਡੀ ਟ੍ਰੇਡ ਲਈ 23 ਨਵੰਬਰ 2022 ਨੂੰ ਦੂਜੀ ਰੈਲੀ ਸਿਰਫ ਦਸੂਹਾ ਤਹਿਸੀਲ ਦੇ ਨੌਜਵਾਨਾਂ ਲਈ, 24 ਨਵੰਬਰ 2022 ਨੂੰ ਤੀਜੀ ਰੈਲੀ ਸਿਰਫ ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਤਹਿਸੀਲ ਦੇ ਨੌਜਵਾਨਾਂ ਲਈ, 25 ਅਤੇ 26 ਨਵੰਬਰ 2022 ਨੂੰ ਚੌਥੀ ਅਤੇ ਪੰਜਵੀਂ ਰੈਲੀ ਸਿਰਫ ਮੁਕੇਰੀਆਂ ਤਹਿਸੀਲ ਦੇ ਨੌਜਵਾਨਾਂ ਲਈ ਕੀਤੀ ਜਾ ਰਹੀ ਹੈ।

ਨਰਸਿੰਗ ਅਸਿਸਟੈਂਟ/ ਨਰਸਿੰਗ ਅਸਿਸਟੈਂਟ (ਵੈਟਰਨਰੀ) ਦੀ ਭਰਤੀ ਲਈ ਰਿਕਰੂਟਮੈਂਟ ਰੈਲੀ 01 ਅਤੇ 02 ਦਸੰਬਰ 2022 ਨੂੰ ਕੀਤੀ ਜਾ ਰਹੀ ਹੈ, ਰੀਲੀਜੀਅਸ ਟੀਚਰ ਦੀ ਭਰਤੀ ਸਬੰਧੀ ਰਿਕਰੂਟਮੈਂਟ ਰੈਲੀ 03 ਦਸੰਬਰ 2022 ਨੂੰ ਕੀਤੀ ਜਾ ਰਹੀ ਹੈ ਅਤੇ 07 ਦਸੰਬਰ 2022 ਤੋਂ 10 ਦਸੰਬਰ 2022 ਤੱਕ ਵੂਮੈਨ ਮਿਲਟਰੀ ਪੁਲਿਸ ਦੀ ਭਰਤੀ ਸਬੰਧੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

error: copy content is like crime its probhihated