Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 16 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ 

16 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ 

ਮੁਕੇਰੀਆਂ / ਦਸੂਹਾ (ਚੌਧਰੀ) 

10 ਦਸੰਬਰ : ਮਾਨਯੋਗ ਜਿਲਾ ਪੁਲਿਸ ਮੁੱਖੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਮਨਪ੍ਰੀਤ ਸਿੰਘ ਢਿੱਲੋਂ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਰਵਿੰਦਰ ਸਿੰਘ ਡੀ.ਐਸ. ਪੀ ਮੁਕੇਰੀਆਂ ਦੀ ਅਗਵਾਈ ਅਤੇ ਇੰਸ: ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਨਸ਼ਾ ਵੇਚਣ ਵਾਲਿਆ ਖਿਲਾਫ ਵੱਡੀ ਮੁਹਿਮ ਦੌਰਾਨ ਏ.ਐਸ. ਆਈ ਲੋਕ ਰਾਮ ਨੇ ਸਮੇਤ ਸਾਥੀਆਂ ਦੀ ਮਦਦ ਨਾਲ ਇੱਕ ਵਿਅਕਤੀ ਨੂੰ ਟਰੱਕ ਸਮੇਤ ਕਾਬੂ ਕਰਕੇ ਉਸ ਪਾਸੋਂ 16 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ।

ਇਸ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ ਪ੍ਰੈਸਕਾਨਫਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਮਿਤੀ 10.12.2022 ਨੂੰ ਏ.ਐਸ. ਆਈ ਲੋਕ ਰਾਮ ਹੁਸ਼ਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਬਾਹਦ ਰਕਬਾ ਨੇੜੇ ਬਰਗਰ ਕਿੰਗ ਤੇ ਇੱਕ ਟਰੱਕ ਨੰਬਰੀ PB-12-1-4209 ਮਾਰਕਾ ਟਾਟਾ ਦੇ ਚਾਲਕ ਰਾਜੀਵ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਬਾਗੋਵਾਲ ਥਾਣਾ ਮੁਕੇਰੀਆ ਜਿਲਾ ਹੁਸਿਆਰਪੁਰ ਨੂੰ ਕਾਬੂ ਕਰਕੇ 16 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ ਗਏ ਜੋ ਇਹ ਡੋਡੇ ਚੂਰਾ ਪੋਸਤ ਸ਼੍ਰੀਨਗਰ ਸਾਇਡ ਤੋਂ ਸੇਬਾ ਦੀਆ ਪੇਟੀਆਂ ਵਿੱਚ ਲੁਕਾ ਛਿਪਾ ਕੇ ਲਿਆਦਾ ਸੀ ਜਿਸ ਦੇ ਖਿਲਾਫ ਮੁਕੱਦਮਾ ਨੰਬਰ 189 ਮਿਤੀ 10.12.2022 ਜੁਰਮ 15-61-85 NDPS ACT ਥਾਣਾ ਮੁਕੇਰੀਆਂ ਦਰਜ ਰਜਿਸ਼ਟਰ ਕੀਤਾ ਗਿਆ। ਜਿਸ ਨੂੰ ਮਾਣਯੋਗ ਅਦਾਲਤ ਜੀ ਦੇ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।