Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵਾਹਨ ਤੇ ਡਰਾਈਵਿੰਗ ਲਾਇਸੰਸ ਸਬੰਧੀ ਸੇਵਾਵਾਂ ਦੇਣ ਵਾਲਾ ਆਨਲਾਈਨ ਪੋਰਟਲ ਇੰਨੇ ਦਿਨ ਰਹੇਗਾ ਬੰਦ

ਵਾਹਨ ਤੇ ਡਰਾਈਵਿੰਗ ਲਾਇਸੰਸ ਸਬੰਧੀ ਸੇਵਾਵਾਂ ਦੇਣ ਵਾਲਾ ਆਨਲਾਈਨ ਪੋਰਟਲ ਇੰਨੇ ਦਿਨ ਰਹੇਗਾ ਬੰਦ

ਹੁਸ਼ਿਆਰਪੁਰ, 13 ਜੂਨ (ਬਿਊਰੋ) 

–ਉਕਤ ਦਿਨਾਂ ’ਚ ਜਿਨ੍ਹਾਂ ਦਸਤਾਵੇਜ਼ਾਂ ਦੀ ਮਿਆਦ ਹੋ ਰਹੀ ਹੈ ਖ਼ਤਮ, ਉਨ੍ਹਾਂ ਨੂੰ 24 ਜੂਨ ਤੱਕ ਨਹੀਂ ਲੱਗੇਗਾ ਕੋਈ ਵੀ ਜ਼ੁਰਮਾਨਾ

: ਰਿਜਨਲ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਵਾਹਨ ਅਤੇ ਡਰਾਈਵਿੰਗ ਲਾਇਸੰਸ ਸਬੰਧੀ ਸੇਵਾਵਾਂ ਲਈ ਫੀਸ, ਟੈਕਸ ਭਰਨ ਵਾਲਾ ਆਨਲਾਈਨ ਪੋਰਟਲ ਮੇਨਟੀਨੈਂਸ ਕਾਰਨ 14 ਤੋਂ 18 ਜੂਨ ਤੱਕ ਬੰਦ ਰਹੇਗਾ। ਇਸ ਸਬੰਧੀ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਪੱਤਰ ਜਾਰੀ ਕਰਕੇ ਇਹ ਦੱਸਿਆ ਗਿਆ ਹੈ ਕਿ ਜਿਨ੍ਹਾਂ ਵਾਹਨਾਂ ਦੇ ਦਸਤਾਵੇਜ਼ ਜਾਂ ਡਰਾਈਵਿੰਗ ਲਾਇਸੰਸ ਇਨ੍ਹਾਂ ਚਾਰ ਦਿਨਾਂ ਵਿਚ ਖ਼ਤਮ ਹੋ ਰਹੇ ਹਨ, ਤਾਂ ਆਮ ਜਨਤਾ ਦੀ ਸੁਵਿਧਾ ਲਈ ਉਨ੍ਹਾਂ ਦਸਤਾਵੇਜਾਂ ਦੀ ਮਿਆਦ ਪੰਜ ਦਿਨ ਦੇ ਲਈ ਹੋਰ ਵਧਾਈ ਗਈ ਹੈ, ਤਾਂ ਜੋ ਉਨ੍ਹਾਂ ਨੂੰ ਲੇਟ ਫੀਸ ਜਾਂ ਜ਼ੁਰਮਾਨਾਂ ਨਾ ਭਰਨਾ ਪਵੇ।
ਰਿਜਨਲ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ 14 ਤੋਂ 18 ਜੂਨ 2024 ਤੱਕ ਆਈ.ਐਫ.ਐਮ.ਐਸ ਪੋਰਟਲ ਬੰਦ ਰਹੇਗਾ ਅਤੇ ਕੋਈ ਵੀ ਵਾਹਨ ਜਾਂ ਸਾਰਥੀ ਭੁਗਤਾਨ ਨਹੀਂ ਹੋਵੇਗਾ। ਆਰ.ਸੀ, ਲਾਇਸੰਸ, ਪਰਮਿਟ ਅਤੇ ਹੋਰ ਸੇਵਾਵਾਂ ਬੰਦ ਰਹਿਣਗੀਆਂ, ਪਰ ਇਨ੍ਹਾਂ ਦਿਨਾਂ ਵਿਚ ਜਿਨ੍ਹਾਂ ਦਸਤਾਵੇਜਾਂ ਦੀ ਮਿਆਦ ਖਤਮ ਹੋ ਰਹੀ ਹੈ, ਉਨ੍ਹਾਂ ’ਤੇ 24 ਜੂਨ 2024 ਤੱਕ ਕੋਈ ਵੀ ਜ਼ੁਰਮਾਨਾ ਨਹੀਂ ਲੱਗੇਗਾ।

ਫੋਟੋ ਕੈਪਸ਼ਨ – ਆਰ.ਟੀ.ਓ ਰਵਿੰਦਰ ਸਿੰਘ ਗਿੱਲ।
—-