Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੰਯੁਕਤ ਕਿਸਾਨ ਮੋਰਚਾ ਦੀ ਪਿੰਡ ਮਿਰਜਾਪੁਰ ਵਿਖੇ ਹੋਈ ਹੰਗਾਮੀ ਮੀਟਿੰਗ 

ਸੰਯੁਕਤ ਕਿਸਾਨ ਮੋਰਚਾ ਦੀ ਪਿੰਡ ਮਿਰਜਾਪੁਰ ਵਿਖੇ ਹੋਈ ਹੰਗਾਮੀ ਮੀਟਿੰਗ 

ਗੜ੍ਹਦੀਵਾਲਾ (ਚੌਧਰੀ) 
11 ਦਸੰਬਰ ਨੂੰ ਸਿੰਘੂ ਵਾਡਰ ਵਿਖੇ ਕਿਸਾਨਾਂ ਨੂੰ ਭਾਰੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ
30 ਨਵੰਬਰ : ਸੰਯੁਕਤ ਕਿਸਾਨ ਮੋਰਚਾ ਰਾਜਨੀਤਕ ਦੀ  ਮਹੀਨਾਵਾਰ ਮੀਟਿੰਗ ਮਿਰਜ਼ਾਪੁਰ ਜੰਡੇ ਵਿਖੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਇਸ  ਮੀਟਿੰਗ  ਵਿਚ  ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਲਈ 11 ਦਸੰਬਰ ਨੂੰ ਦਿੱਲੀ ਵੱਲ ਕੂਚ ਕਰ ਕੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਐਮਐਸਪੀ ਤੇ ਕਾਨੂੰਨ ਬਣਾਵੇ ਅਤੇ ਰਹਿੰਦੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਆਲਟੀਮੇਟਸ ਦਿੱਤਾ ਜਾਏਗਾ ।16 ਤੋਂ 25 ਨਵੰਬਰ ਤੱਕ ਦਿੱਤੇ ਗਏ ਰੋਸ ਧਰਨਿਆਂ ਪ੍ਰਤੀ ਰਿਪੋਰਟ ਪੇਸ਼ ਕਰਕੇ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਵਿਚ 16 ਦਸੰਬਰ ਨੂੰ ਸੀਐੱਮ ਨਾਲ ਮੀਟਿੰਗ ਕਾਰਨ ਅਤੇ ਰਹਿੰਦੀਆਂ ਮੰਗਾਂ ਪ੍ਰਤੀ ਵਿਚਾਰਾਂ ਕੀਤੀਆਂ ਗਈਆਂ। ਇਸ ਵਿੱਚ ਹਦਾਇਤ ਕੀਤੀ ਗਈ ਕਿ ਗੰਨਾ ਸੰਘਰਸ਼ ਕਮੇਟੀ ਵੱਲੋਂ ਇਹ ਵੀ ਸ਼ੂਗਰ ਮਿੱਲ ਦੇ ਉੱਚ ਅਧਿਕਾਰੀਆਂ ਨੂੰ ਗੰਨਾ ਕਲੰਡਰ ਅਨੁਸਾਰ ਇਲਾਕੇ ਦਾ ਗੰਨਾ ਪਹਿਲ ਦੇ ਅਧਾਰ ਤੇ ਚੱਕਿਆ ਜਾਵੇ ਦੀ ਹਦਾਇਤ ਕੀਤੀ ਗਈ ।ਸਾਰੇ ਮੈਂਬਰਾਂ ਨੂੰ 11 ਦਸੰਬਰ ਨੂੰ ਸਿੰਘੂ ਵਾਡਰ ਤੇ ਹਾਜ਼ਰੀ ਲਾਉਣ ਦੀ ਅਪੀਲ ਕੀਤੀ ਗਈ ।ਅੱਜ ਦੀ ਇਸ ਮੀਟਿੰਗ ਵਿੱਚ ਬਲਬੀਰ ਸਿੰਘ ਰੰਧਾਵਾ,ਸੁਖਵਿੰਦਰ ਸਿੰਘ, ਸਤਵਿੰਦਰ ਸਿੰਘ ਸੱਤਾ, ਹਰਭਜਨ ਸਿੰਘ,ਜੋਗਿੰਦਰ ਸਿੰਘ, ਮੁਖਤਿਆਰ ਸਿੰਘ,ਹਰਜੀਤ ਸਿੰਘ,ਦਲਬਾਰਾ ਸਿੰਘ, ਕੁਲਦੀਪ ਸਿੰਘ,ਸੀਤਲ ਸਿੰਘ,ਦਿਲਬਾਗ ਸਿੰਘ,ਨਿੰਦਰ ਸਿੰਘ, ਜਸਬੀਰ ਸਿੰਘ,ਦਲਜੀਤ ਸਿੰਘ,ਨਰਵੈਰ ਸਿੰਘ, ਹਰਿੰਦਰ ਸਿੰਘ, ਰੁਪਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ ਹਰਵਿੰਦਰ ਸਿੰਘ ਤੇ ਜਰਨੈਲ ਸਿੰਘ ਘੂਕੀ ਹਰਪਾਲ ਸਿੰਘ ਡੱਫਰ ਗੁਰਪ੍ਰੀਤ ਹੀਰਾਹਰ,ਅਮਰਜੀਤ ਸਿੰਘ ਮਾਹਲ,ਗਗਨਪ੍ਰੀਤ ਸਿੰਘ ਬੰਗਾ, ਹਰਵਿੰਦਰ ਸਿੰਘ ਚੋਹਕਾ, ਗੁਰਵਿੰਦਰ ਸਿੰਘ ਹੈਪੀ, ਗੁਰਬਾਜ਼ ਸਿੰਘ ਆਦਿ ਸ਼ਾਮਲ ਸਨ