Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਬਰਗਾੜੀ ਮੋਰਚੇ ਦੀਆਂ ਮੰਗਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ ਤੋਂ ਚੰਡੀਗੜ ਵਿੱਚ ਪੱਕੇ ਮੋਰਚੇ ਦਾ ਐਲਾਨ

ਬਰਗਾੜੀ ਮੋਰਚੇ ਦੀਆਂ ਮੰਗਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ ਤੋਂ ਚੰਡੀਗੜ ਵਿੱਚ ਪੱਕੇ ਮੋਰਚੇ ਦਾ ਐਲਾਨ

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

ਸਰਕਾਰ ਨੂੰ 1 ਮਹੀਨੇ ‘ਚ ਮੰਗਾਂ ਮੰਨਣ ਦਾ ਦਿੱਤ‍ਾ ਅਲਟੀਮੇਟਮ

ਮੋਰਚੇ ਦੀ ਅਗਵਾਈ ਤਾਲਮੇਲ ਕਮੇਟੀ ਅਤੇ ਪ੍ਰੀਜ਼ੀਡੀਐਮ ਕਰੇਗੀ

30 ਨਵੰਬਰ : ਬਰਗਾੜੀ ਮੋਰਚੇ ਦੀਆਂ ਮੰਗਾਂ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਭੱਖਦੇ ਪੰਥਕ ਮਸਲਿਆਂ ਨੂੰ ਲੈ ਕੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਹੁਸ਼ਿਆਰਪੁਰ ਵਿਖੇ ਪੰਥਕ ਏਕਤਾ ਅਤੇ ਮੰਥਕ ਮਸਲਿਆਂ ਸਬੰਧੀ ਸਾਂਝਾ ਮੋਰਚਾ ਲਾਉਣ ਲਈ ਮੰਥਨ ਮੀਟਿੰਗ ਕੀਤੀ ਗਈ। ਇਸ ਦੋ ਦਿਨਾਂ ਸਮਾਗਮ ਦੌਰਾਨ ਵੱਖ ਵੱਖ ਸਿੱਖ ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ ਅਤੇ ਹੋਰ ਸੰਘਰਸ਼ੀ ਸੰਗਠਨਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ । ਇਸ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਭਖਦੇ ਸਿੱਖ ਧਾਰਮਿਕ ਮਸਲਿਆਂ ਨੂੰ ਲੈ ਕੇ ਲੱਗੇ ਮੋਰਚਿਆਂ, ਜਿਨ੍ਹਾਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਰਗਾੜੀ ਘਟਨਾਕ੍ਰਮ ਮਗਰੋਂ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਬਾਬਤ ਚਲ ਰਹੇ ਬਹਿਬਲ ਮੋਰਚੇ , ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਭਰ ਵਿਚ ਲੱਗੇ ਮੋਰਚੇ ਅਤੇ 328 ਲਾਪਤਾ ਸਰੂਪਾਂ ਦੇ ਮਾਮਲੇ ਉਤੇ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲੱਗੇ ਮੋਰਚਿਆਂ ਨੂੰ ਇਕੋ ਥਾਂ ਕਰਕੇ ਵੱਡਾ ਮੋਰਚਾ ਅਰੰਭਿਆ ਜਾਵੇਗਾ।ਮੀਟਿੰਗ ਵਿੱਚ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਪਣੀ ਜਿੰਮੇਵਾਰੀ ਦਾ ਦਿਆਨਤਦਾਰੀ ਨਾਲ ਨਿਬਾਹ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਸਿੱਖਾਂ ਨੂੰ ਚਿੜਾਉਣ ਅਤੇ ਨੀਵਾਂ ਦਿਖਾਉਣਾ ਬੰਦ ਕਰੇ। ਸਾਰੇ ਆਗੂ ਇਸ ਗੱਲ ਤੇ ਸਹਿਮਤ ਸਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਅਤੇ ਪੰਥਕ ਏਕਤਾ ਦੇਸ਼ ਵਿਚ ਚਲ ਰਹੀ ” ਲੁੱਟ ਅਤੇ ਫਿਰਕਾਪ੍ਰਸਤ ” ਦੀ ਰਾਜਨੀਤੀ ਲਈ ਵੱਡਾ ਡਰ ਅਤੇ ਖਤਰਾ ਹੈ ਜਿਸ ਕਾਰਨ ਇਸ ਵਿਚਾਰਧਾਰਾ ਨੂੰ ਅਪਮਾਨਿਤ ਕਰਕੇ ,ਕੁਰਬਾਨੀਆਂ ਵਾਲੀ ਕੌਮ ਦਾ ਮਨੋਬਲ ਡੇਗਿਆ ਜਾ ਰਿਹਾ ਹੈ ਅਤੇ ਸੋਚ ਖੁੰਢੀ ਕੀਤੀ ਜਾ ਰਹੀ ਹੈ,ਪਰ ਪੰਥ ਦੇ ਚਿੰਤਕ ਅਜਿਹਾ ਨਹੀਂ ਹੋਣ ਦੇਣਗੇ । ਇਸ ਦੋ ਦਿਨਾਂ ਮੀਟਿੰਗ ਵਿਚ ਲਏ ਗਏ ਫੈਸਲੇ ਅਨੁਸਾਰ ਸਰਕਾਰ ਨੂੰ ਸਿੱਖ ਪੰਥ ਦੇ ਲੰਬੇ ਸਮੇਂ ਤੋਂ ਲਮਕਾਏ ਜਾ ਰਹੇ 4 ਅਹਿਮ ਮੁੱਦਿਆਂ ਉਤੇ ਇਸੇ ਮਹੀਨੇ ਸਨਮਾਨਜਨਕ ਸਪੱਸ਼ਟ ਫੈਸਲਾ ਲੈਣ ਦਾ ਸਮਾਂ ਦਿੱਤਾ ਗਿਆ ਹੈ । ਇਨਾਂ ਮੁੱਦਿਆਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਕੇਸਾਂ ਵਿੱਚ ਤੇ ਮੁਕਦਮੇਂ ਵਿਚ ਉਮਰ ਕੈਦ ਦੀਆਂ ਧਾਰਾਵਾਂ 2016 ਦੇ ਵਿਧਾਨ ਸਭਾ ਦੇ ਮਤੇ ਅਨੁਸਾਰ ਕਾਨੂੰਨ ਦਾ ਦਰਜਾ ਦੇਕੇ ਜੋੜੀਆਂ ਜਾਣ, ਉਮਰ ਕੈਦ ਦੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿਆਸੀ ਸਿੱਖ ਕੈਦੀਆਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਰਿਹਾਅ ਕੀਤਾ ਜਾਵੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਵਿਧਾਨ ਸਭਾ ਵਲੋਂ 2018 ਵਿਚ ਬਣਾਈ ਪੁਲਿਸ ਦੀ ਐਸਆਈਟੀ ਅਨੁਸਾਰ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਵਿਚ ਸ਼ਾਮਿਲ ਅਫਸਰ ਤੇ ਸਿਆਸੀ ਆਗੂਆਂ ‘ਤੇ ਕਤਲ ਦੀਆਂ ਧਰਾਵਾਂ ਤਹਿਤ ਨਾਮਜਦ ਕੀਤੀਆਂ ਜਾਣ ਅਤੇ ਉਪਰੋਕਤ ਮਾਮਲਿਆਂ ਲਈ ਫਾਸਟ ਟਰੈਕ ਅਦਾਲਤਾਂ ਬਣਾਕੇ, ਸਮਾਂ ਬੱਧ ਸੁਣਵਾਈ ਸ਼ੁਰੂ ਕਰਨ ਦੀ ਮੰਗ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਕੀਤੀ ਗਈ ਹੈ।ਇਸ ਮੀਟਿੰਗ ਵਿੱਚ 328 ਲਾਪਤਾ ਸਰੂਪਾਂ ਦੀ ਜਾਂਚ ਸ਼੍ਰੋਮਣੀ ਕਮੇਟੀ ਪਾਸੋਂ ਲੈਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ।ਇਸ ਲਈ ਮੋਰਚੇ ਦੇ ਮੈਂਬਰ ਐਸਜੀਪੀਸੀ ਪ੍ਰਧਾਨ ਨੂੰ ਵੀ ਵਫ਼ਦ ਦੇ ਰੂਪ ਵਿਚ ਮਿਲ ਕੇ ਕੀਤੀ ਗਈ ਜਾਂਚ ਨੂੰ ਜਨਤਕ ਕਰਨ ਅਤੇ ਦੋਸ਼ੀਆਂ ਵਿਰੁੱਧ ਪੁਲਸ ਕਾਰਵਾਈ ਦੀ ਮੰਗ ਕਰਨਗੇ।ਮੋਰਚੇ ਦੀ ਕਾਮਯਾਬੀ ਲਈ ਸਾਰਿਆਂ ਨੂੰ ਨਾਲ ਲੈਕੇ ਚਲਣ ਅਤੇ ਤਾਲਮੇਲ ਕਮੇਟੀ ਵਿਚ ਪ੍ਰਮੁੱਖ ਧਿਰਾਂ ਸ਼ਾਮਿਲ ਹੋ ਗਈਆਂ ਹਨ ਅਤੇ ਇਸਦੇ ਵਿਸਥਾਰ ਲਈ ਪੰਜ ਪਿਆਰਿਆਂ ਵਿਚੋਂ ਸਤਨਾਮ ਸਿੰਘ ਖੰਡਾ ਅਤੇ ਬਾਪੂ ਗੁਰਚਰਨ ਸਿੰਘ (ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ) ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ। ਨਵੀਆਂ ਤੁਰੀਆਂ ਧਿਰਾਂ ਸਮੇਤ ਸਮੁੁੱਚੀ ਤਾਲਮੇਲ ਕਮੇਟੀ 19 ਦਸੰਬਰ ਨੂੰ ਗੁਰਦੁਆਰਾ ਰੇਰੂ ਸਾਹਿਬ ਲੁਧਿਆਣਾ ਵਿਖੇ ਮੀਟਿੰਗ ਕਰੇਗੀ ਜਿਸ ਵਿਚ ਮੋਰਚੇ ਦੀ ਵਿਉਂਤਬੰਦੀ ਅਤੇ ਅਗਵਾਈ ਲਈ ਪ੍ਰਮੁੱਖ ਮਹਾਂਪੁਰਸ਼ਾਂ ਦੀ ਪ੍ਰਜ਼ੀਡੀਐਮ ਵਜੋਂ ਚੋਣ ਕੀਤੀ ਜਾਵੇਗੀ, ਜਿਹੜੀ ਤਾਲਮੇਲ ਕਮੇਟੀ ਅਤੇ ਸਮੁੱਚੇ ਮੋਰਚੇ ਦੀ ਅਗਵਾਈ ਕਰੇਗੀ। ਇਸ ਦੋ ਦਿਨਾਂ ਸਮਾਗਮ ਵਿੱਚ ਆਏ ਪ੍ਰਮੁੱਖ ਆਗੂਆਂ ਅਤੇ ਮਹਾਂਪੁਰਸ਼ਾਂ ਵਿਚ ਬਾਬਾ ਸੇਵਾ ਸਿੰਘ ਜੀ,ਬਾਬਾ ਕਾਹਨ ਸਿੰਘ ਸੇਵਾ ਪੰਥੀ , ਬਾਬਾ ਗੁਰਮੀਤ ਸਿੰਘ ਹਜ਼ੂਰ,ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ, ਨਿਹੰਗ ਸਿੰਘ ਰਾਜਾ ਰਾਜ ਸਿੰਘ , ਬਾਬਾ ਲੀਡਰ ਸਿੰਘ , ਭਾਈ ਪਾਲ ਸਿੰਘ ਫਰਾਂਸ, ਗੁਰਸੇਵਕ ਸਿੰਘ ਸ਼ੀਹਣੀ ਸਾਹਿਬ, ਬਾਬਾ ਸ਼ਿੰਦਰ ਸਿੰਘ, ਜਸਬੀਰ ਸਿੰਘ ਸਕੱਤਰ ਹਰਿਆਣਾ ਗੁਰਦਵਾਰਾ ਕਮੇਟੀ, ਮਨਧੀਰ ਸਿੰਘ,ਹਰਪਾਲ ਸਿੰਘ ਕਰਨਾਲ,ਗੁਰਦੀਪ ਸਿੰਘ ਬਠਿੰਡਾ, ਐਡਵੋਕੇਟ ਮਨਦੀਪ ਸਿੰਘ,ਤਲਵਿੰਦਰ ਸਿੰਘ ਤਲਵਾੜਾ, ਸਰਪੰਚ ਮਹਿੰਦਰ ਪਾਲ ਸਿੰਘ ਤੇ ਸਰਪੰਚ ਸਰਵਣ ਸਿੰਘ (ਪੰਚਾਇਤ ਯੂਨੀਅਨ ਪੰਜਾਬ ) ਸਤਵਿੰਦਰ ਸਿੰਘ ਪ੍ਰਧਾਨ ਆਕਾਲ ਯੂਥ , ਬੀਬੀ ਤਰਵਿੰਦਰ ਕੌਰ ਖਾਲਸਾ, ਬੀਬੀ ਪ੍ਰੀਤਮ ਕੌਰ , ਬਾਬਾ ਬਲਕਾਰ ਇਲਮੇਵਾਲਾ ਅਤੇ ਹੋਰ ਪਤਵੰਤੇ ਹਾਜਰ ਸਨ।

error: copy content is like crime its probhihated