Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing *ਸੰਘਰਸ਼ ਕਮੇਟੀ ਵੱਲੋਂ ਬਟਾਲਾ ਨੂੰ ਜਿਲ੍ਹਾ ਬਣਾਉਣ ਲਈ ਧਰਨਾ 40 ਵੇ ਦਿਨ ਲਗਾਤਾਰ ਜਾਰੀ*

*ਸੰਘਰਸ਼ ਕਮੇਟੀ ਵੱਲੋਂ ਬਟਾਲਾ ਨੂੰ ਜਿਲ੍ਹਾ ਬਣਾਉਣ ਲਈ ਧਰਨਾ 40 ਵੇ ਦਿਨ ਲਗਾਤਾਰ ਜਾਰੀ*

ਬਟਾਲਾ 16 ‌ਦਸੰਬਰ(ਬਿਊਰੋ) : ਸੰਘਰਸ਼ ਕਮੇਟੀ ਬਟਾਲਾ ਵੱਲੋਂ ਚਲਾਈ ਗਈ ਹੜਤਾਲ 40 ਵੇ ਦਿਨ ਵਿੱਚ ਜਾਰੀ ਰਹੀ । ਅਜਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ਿਵ ਸੈਨਾ ਬਾਲ ਠਾਕਰੇ, ਉਪ ਪ੍ਰਧਾਨ ਪੰਜਾਬ ਰਮੇਸ ਨਈਅਰ ਅਤੇ ਲੋਕ ਇਨਸਾਫ ਪਾਰਟੀ ਹਲਕਾ ਬਟਾਲਾ ਦੇ ਇੰਨਚਾਰਜ ਵਿਜੇ ਤ੍ਰੇਹਨ ਵੱਲੋ ਕਮੇਟੀ ਘਰ ਸਾਹਣੇ ਚਲ ਰਹੀ ਭੁੱਖ ਹੜਤਾਲ ਤਿੱਖਾ ਸੰਘਰਸ਼ ਕਰਦਿਆਂ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਸਾਨੂੰ ਜਾਨ ਦੀ ਬਾਜੀ ਵੀ ਲਾਉਣੀ ਪਈ ਤਾਂ ਅਸੀਂ ਪਿਛੇ ਨਹੀਂ ਹਟਾਂਗੇ । ਕਿਸਾਨ ਯੂਨੀਅਨ ਦੇ ਸਹਿਯੋਗੀ ਲਖਵਿੰਦਰ ਸਿੰਘ ਲੱਖਾ ਨੇ ਧਰਨੇ ਵਿੱਚ ਪਹੁੰਚ ਕੇ ਕਿਹਾ ਪਿੰਡਾ ਦੇ ਲੋਕ ਇਸ ਧਰਨੇ ਦੀ ਸ਼ਲਾਘਾ ਕਰ ਰਹੇ ਹਨ ਅਤੇ ਇਲਾਕੇ ਦਾ ਹਰ ਵਸਨੀਕ ਜਿਲਾ ‌ਬਨਣ ਦੇ ਹੱਕ ਵਿੱਚ ਹੈ । ਜੇਕਰ ਚੰਨੀ ਸਰਕਾਰ ਨੇ ਜ਼ਿਲ੍ਹਾ ਨਹੀਂ ਅਨਾਊਸ ਕੀਤਾ ਤਾਂ ਅਸੀਂ ਆਤਮਦਾਹ ਤੱਕ ਵੀ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਅਤੇ ਚੰਨੀ ਸਰਕਾਰ ਦੀਆਂ ਨਾਸਾਂ ਬੰਦ ਕਰ ਕੇ ਹੀ ਦੰਮ ਲਵਾਂਗੇ । ਵਪਾਰ ਮੰਡਲ ਦੇ ਚੇਅਰਮੈਨ ਮਦਨ ਲਾਲ ਨੇ ਕਿਹਾ ਕਿ ਚੰਨੀ ਸਰਕਾਰ ਦਾ ਪੰਜਾਬ ਵਿੱਚ ਹਰ ਪਾਸੇ ਧਰਨੇ , ਪ੍ਰਦਰਸ਼ਨ ਅਤੇ ਡੱਟਕੇ ਵਿਰੋਧ ਹੋ ਰਿਹਾ ਹੈ । ਅਗਰ ਇਸੇ ਤਰ੍ਹਾਂ ਬਟਾਲੇ ਨੂੰ ਜਿਲ੍ਹਾ ਨਾ ਬਣਾਇਆ ਗਿਆ ਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦਾ ਭਾਰੀ ਨੁਕਸਾਨ ਹੋਵੇਗਾ। ਇਸ ਮੋਕੇ ਤੇ ਪ੍ਰਧਾਨ ਕਲਸੀ, ਨਈਅਰ ਅਤੇ ਤ੍ਰੇਹਨ ਨੇ ਸਾਂਝੇ ਬਿਆਨ ਦਿੰਦਿਆ ਕਿਹਾ ਕਿ ਬਟਾਲਾ ਨੂੰ ਜਲਦ ਤੋਂ ਜਲਦ ਪੂਰਨ ਜਿਲ੍ਹਾ ਬਣਾ ਕੇ ਬਟਾਲਾ ਸ਼ਹਿਰ ਵਾਸੀ ਅਤੇ ਸਾਡੇ ਲੱਗਦੇ ਪਿੰਡਾ ਦੇ ਲੋਕਾਂ ਦਾ ਮਨ ਜਿੱਤ ਕੇ ਹੋ ਰਹੇ ਵਿਰੋਧ ਅਤੇ ਧਰਨਿਆ ਤੋਂ ਮੁਕਤੀ ਕਰਾ ਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਸ਼ਵੀ ਨੂੰ ਖੁਰਾਬ ਹੋਣ ਤੋਂ ਬਚਾਇਆ ਜਾਏ। ਇਸ ਮੌਕੇ ਪ੍ਰਧਾਨ ਹੰਸਾ ਸਿੰਘ ਫੌਜੀ, ਭਗਵੰਤ ਸਿੰਘ, ਸੁਖਦੇਵ ਸਿੰਘ ਪ੍ਰਧਾਨ, ਰਾਜੀਵ ਮਿੰਟੂ, ਬਹੁਜਨ ਸਮਾਜ ਆਗੂ ਬਲਕਾਰ ਸਿੰਘ ਨਾਹਰ, ਰਮੇਸ ਅਗਰਵਾਲ ਵਿਸ਼ਵ ਹਿੰਦੂ ਪ੍ਰੀਸ਼ਦ ਜਿਲ੍ਹਾ ਚੇਅਰਮੈਨ ਆਦਿ ਹਾਜ਼ਰ ਸਨ।