Prime Punjab Times

Latest news
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ CM ਮਾਨ 15 ਅਪ੍ਰੈਲ ਨੂੰ ਉੜਮੁੜ ਹਲਕੇ ‘ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨਗੇ ਸ਼ੁਰੂਆਤ—ਜਸਵੀਰ ਸਿੰਘ ਰਾਜਾ ਗਿੱਲ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਬਟਾਲਾ ਰੇਲਵੇ ਸਟੇਸ਼ਨ ‘ਤੇ ਸੇਵਾ ਦੀ ਮਿਸਾਲ: 50 ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ, ਛਬੀਲ ਦਾ ਸ਼ਾਨਦਾਰ ਆਗਾਜ਼ ਭਾਜਪਾ ਆਗੂ ਸੰਜੀਵ ਮਨਹਾਸ ਦੇ ਪਿਤਾ ਬਲਬੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ,ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਕ... DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ADVERTISEMENT
You are currently viewing ਸਵ.ਅਸ਼ਵਿੰਦਰ ਕੌਰ ਯਾਦਗਾਰੀ ਟਰੱਸਟ ਨੇ ਸਕੂਲੀ ਵਿਦਿਆਰਥੀਆਂ ਨੂੰ ਵੰਡੀਆਂ ਗਰਮ ਜਰਸੀਆਂ

ਸਵ.ਅਸ਼ਵਿੰਦਰ ਕੌਰ ਯਾਦਗਾਰੀ ਟਰੱਸਟ ਨੇ ਸਕੂਲੀ ਵਿਦਿਆਰਥੀਆਂ ਨੂੰ ਵੰਡੀਆਂ ਗਰਮ ਜਰਸੀਆਂ

ਫਗਵਾੜਾ (ਲਾਲੀ ਦਾਦਰ )

*ਬੁਲਾਰਿਆਂ ਨੇ ਕੀਤੀ ਮਾਸਟਰ ਮਨੋਹਰ ਲਾਲ ਦਾਦਰਾ ਦੇ ਪਰਿਵਾਰ ਦੀ ਸ਼ਲਾਘਾ

16 ਦਸੰਬਰ :  ਸਵ.ਅਸ਼ਵਿੰਦਰ ਕੌਰ ਯਾਦਗਾਰੀ ਟਰੱਸਟ ਪਿੰਡ ਢੱਕ ਪੰਡੋਰੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਵਿਖੇ ਬੱਚਿਆਂ ਨੂੰ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਗਰਮ ਜਰਸੀਆਂ ਦੀ ਵੰਡ ਕੀਤੀ ਗਈ। ਇਸ ਸਬੰਧੀ ਆਯੋਜਿਤ ਸਮਾਗਮ ਦੌਰਾਨ ਟਰੱਸਟ ਦੇ ਸਰਪ੍ਰਸਤ ਮਾਸਟਰ ਮਨੋਹਰ ਲਾਲ ਦਾਦਰਾ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਰਣਵੀਰ ਕੌਰ ਵਿਸ਼ੇਸ਼ ਤੌਰ ´ਤੇ ਸ਼ਾਮਲ ਹੋਏ। ਸੀ.ਐਚ.ਟੀ. ਅਮਰਜੀਤ ਸਿੰਘ ਅਤੇ ਸਟਾਫ ਨੇ ਪਤਵੰਤਿਆਂ ਦਾ ਸਕੂਲ ਵਿਖੇ ਪੁੱਜਣ ´ਤੇ ਸਵਾਗਤ ਕੀਤਾ। ਸਟੇਜ ਦੀ ਸੇਵਾ ਨਿਭਾਉਂਦੇ ਹੋਏ ਰਿਟਾ. ਮਾਸਟਰ ਹੰਸਰਾਜ ਬੰਗੜ ਨੇ ਦੱਸਿਆ ਕਿ ਮਾਸਟਰ ਮਨੋਹਰ ਲਾਲ ਦਾਦਰਾ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਰਣਵੀਰ ਕੌਰ ਵਲੋਂ ਆਪਣੀ ਸਵਰਗਵਾਸੀ ਪੁੱਤਰੀ ਅਸ਼ਵਿੰਦਰ ਕੌਰ ਦੀ ਨਿੱਘੀ ਯਾਦ ਵਿਚ ਇਸ ਟਰਸੱਟ ਦੀ ਸਥਾਪਨਾ ਸਾਲ 2010 ਵਿਚ ਕੀਤੀ ਗਈ ਸੀ। ਹਰੇਕ ਸਾਲ ਉਹ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਮੱਦਦ ਅਤੇ ਪੜ੍ਹਾਈ ਵਿਚ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕਰਦੇ ਹਨ। ਇਸ ਵਾਰ ਬਾਰਵੀਂ ਬਰਸੀ ਮੌਕੇ ਉਹਨਾਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਦੌਰਾਨ ਮਾਸਟਰ ਗਿਆਨ ਚੰਦ ਨਈਅਰ, ਪਰਮਿੰਦਰਪਾਲ ਸਿੰਘ ਅਧਿਆਪਕ ਆਗੂ, ਵਿਜੇ ਪੰਡੋਰੀ, ਹੈੱਡ ਮਾਸਟਰ ਯਾਦਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਪੰਡੋਰੀ ਨੇ ਵੀ ਮਾਸਟਰ ਮਨੋਹਰ ਲਾਲ ਅਤੇ ਉਹਨਾਂ ਦੇ ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲੀ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਕੂਲ ਸਟਾਫ ਵਲੋਂ ਮਾਸਟਰ ਮਨੋਹਰ ਲਾਲ ਦਾਦਰਾ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮੈਡਮ ਰਚਨਾ ਦੇਵੀ ਬਸਪਾ ਅਾਗੂ,ਸਤਨਾਮ ਲਾਲ ਬਿਰਹਾ, ਯਾਦਵਿੰਦਰ ਦਾਦਰਾ, ਰਾਮ ਲਾਲ, ਇੰਦਰਜੀਤ, ਸਤਪਾਲ ਪੰਡੋਰੀ, ਨਿਰਮਲ ਦਾਸ ਸਾਬਕਾ ਪੰਚ, ਆਂਗਨਬਾੜੀ ਵਰਕਰ ਸ਼ੀਲਾ ਦੇਵੀ, ਆਸ਼ਾ ਰਾਣੀ, ਕਮਲਜੀਤ ਕੌਰ, ਸਰਬਜੀਤ ਕੌਰ, ਧੰਨਪਤ ਰਾਏ, ਹਰਬੰਸ ਲਾਲ ਪੰਚ, ਸਾਬਕਾ ਸਰਪੰਚ ਬਲਜਿੰਦਰ ਸਿੰਘ ਫਤਿਹਗੜ੍ਹ, ਜਗੀਰਾ ਮਾਹੀ, ਅਜੇ ਕੁਮਾਰ, ਭਾਈ ਸਤਨਾਮ ਸਿੰਘ, ਜਸਵਿੰਦਰ ਕੌਰ, ਤੋਸ਼ੀ ਰਾਣੀ, ਅਸ਼ੋਕ ਕੁਮਾਰ, ਮਾਸਟਰ ਕਮਲ ਗੁਪਤਾ, ਸਤਨਾਮ ਲਾਲ, ਗੁਰਪ੍ਰੀਤ ਸਿੰਘ, ਮੋਹਿਤ ਕੁਮਾਰ, ਵੰਦਨਾ ਰਾਣੀ, ਸੰਦੀਪ ਕੌਰ, ਅੰਜਲੀ ਸ਼ਰਮਾ, ਮਨਦੀਪ ਕੌਰ, ਜਗਦੀਪ ਕੌਰ, ਕਾਜਲ ਤੇ ਗੀਤਾ ਰਾਣੀ ਆਦਿ ਹਾਜਰ ਸਨ।

, ਕੈਪਸ਼ਨ- ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਵਿਖੇ ਵਿਦਿਆਰਥੀਆਂ ਨੂੰ ਗਰਮ ਜਰਸੀਆਂ ਦੀ ਵੰਡ ਕਰਦੇ ਹੋਏ ਮਾਸਟਰ ਮਨੋਹਰ ਲਾਲ ਦਾਦਰਾ, ਬੀਬੀ ਰਣਬੀਰ ਕੌਰ ਅਤੇ ਹੋਰ।

error: copy content is like crime its probhihated