ਗੜ੍ਹਦੀਵਾਲਾ 23 ਨਵੰਬਰ (ਚੌਧਰੀ ) :ਏਬੀ ਸੂਗਰ ਮਿਲ ਰੰਧਾਵਾ ਦੇ ਪ੍ਰੈਜੀਡੈਂਟ ਬਲਵੰਤ ਸਿੰਘ ਗਰੇਵਾਲ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਮਿੱਲ ਦੇ ਸੀ.ਐਮ.ਡੀ.ਸ.ਰਜਿੰਦਰ ਸਿੰਘ ਚੱਡਾ ਅਤੇ ਉਹਨਾਂ ਦੇ ਸਪੁੱਤਰ ਸ.ਅਸੀਸ ਚੱਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 01 ਦਸੰਬਰ ਦਿਨ ਬੁੱਧਵਾਰ ਨੂੰ ਮਿਲ ਆਪਣਾ ਪਿੜਾਈ ਸੀਜਨ 2021- 22 ਸ਼ੁਰੂ ਕਰੇਗੀ।ਜਿਸ ਸਬੰਧੀ 28 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ ਮਿਤੀ 1 ਦਸੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪਿੜਾਈ ਸੀਜਨ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੇਬਰ ਦਾ ਪ੍ਰਬੰਧ ਕਰ ਲੈਣ ਤਾਂ ਜੋ ਕਲੰਡਰ ਸਿਸਟਮ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ । ਉਹਨਾਂ ਨੇ ਕਿਸਾਨਾਂ ਭਰਾਵਾਂ ਇਹ ਵੀ ਅਪੀਲ ਕੀਤੀ ਕਿ ਉਹ ਗੰਨੇ ਦੀ ਛਿਲਾਈ ਪਰਚੀ ਆਉਣ ਤੋਂ ਬਾਅਦ ਹੀ ਕਰਵਾਉਣ ਅਤੇ ਮਿੱਲ ਨੂੰ ਗੰਨਾ ਤਾਜਾ, ਸਾਫ-ਸੁਥਰਾ ਅੱਗੇ ਖੋਰੀ ਰਹਿਤ ਸਪਲਾਈ ਕਰਨ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਮੈਨੇਜਮੈਂਟ ਦਾ ਸਾਥ ਤੇ ਦੇਣ ਤਾਂ ਜੋ ਇਲਾਕੇ ਦਾ ਗੰਨਾ ਬਿਨਾ ਕਿਸੇ ਪ੍ਰੇਸ਼ਾਨੀ ਪਹਿਲ ਦੇ ਅਧਾਰ ਤੇ ਪੀੜਿਆ ਜਾ ਸਕੇ। ਇਸ ਮੌਕੇ ਮਿਲ ਦੇ ਜੀ.ਐਮ (ਗੰਨਾ) ਪੰਕਜ ਕੁਮਾਰ, ਡੀ.ਜੀ.ਐਮ. ਕੁਲਦੀਪ ਸਿੰਘ ਅਤੇ ਏ.ਜੀ.ਐਮ ਦੇਸ ਰਾਜ ਜੀ ਹਾਜਰ ਸਨ।
ਏ.ਬੀ.ਸ਼ੂਗਰ ਮਿੱਲ ਰੰਧਾਵਾ 01 ਦਸੰਬਰ ਨੂੰ ਸ਼ੁਰੂ ਕਰੇਗੀ ਪਿੜਾਈ ਸੀਜ਼ਨ
- Post published:November 23, 2021
You Might Also Like
ਕੈਬਨਿਟ ਮੰਤਰੀ ਡਾ.ਰਵਜੋਤ ਸਿੰਘ ਦੇ ਅਹੁੱਦਾ ਸੰਭਾਲਣ ‘ਤੇ ਦਿੱਤੀਆਂ ਸ਼ੁੱਭ ਕਾਮਨਾਵਾਂ
फगवाड़ा में शहीद भगत सिंह की प्रतिमा स्थापित करवाये भगवंत मान सरकार : इन्द्रजीत करवल
ਕੰਪਿਊਟਰ ਵਿਭਾਗ ਵੱਲੋਂ ਅਧਿਆਪਕ-ਮਾਪੇ ਮਿਲਣੀ ਕਰਵਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮਾਨਗੜ੍ਹ ਟੋਲਪਲਾਜਾ ਤੇ ਲਗਾਇਆ ਧਰਨਾ,15 ਜਨਵਰੀ ਤੱਕ ਟੋਲ ਪਲਾਜ਼ਾ ਫ੍ਰੀ ਕਰਨ ਦਾ ਕੀਤਾ ਐਲਾਨ







