Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਆਹਮੋ-ਸਾਹਮਣੇ ਹੋਏ AAP ਆਗੂ, ਨੌਬਤ ਆਈ ਹੱਥੋਂ ਪਾਈ ਤੱਕ.. 

ਆਹਮੋ-ਸਾਹਮਣੇ ਹੋਏ AAP ਆਗੂ, ਨੌਬਤ ਆਈ ਹੱਥੋਂ ਪਾਈ ਤੱਕ.. 

ਫਗਵਾੜਾ (ਲਾਲੀ ਦਾਰਰ )

*ਪੁਲਿਸ ਨੇ ਨੌਜਵਾਨਾਂ ਨੂੰ ਖਦੇੜਨ ਲਈ ਕੀਤਾ ਹਲਕੇ ਬਲ ਦਾ ਪ੍ਰਯੋਗ

1 ਦਸੰਬਰ -ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਫਗਵਾੜਾ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ। ਇਸ ਦੋਰਾਨ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜਿੱਥੇ ਸਾਰੀ ਜਾਣਕਾਰੀ ਹਾਸਿਲ ਕੀਤੀ ਗਈ ਉਥੇ ਹੀ ਗੁਰਮੀਤ ਸਿੰਘ ਮੀਤ ਹੇਅਰ ਦੇ ਜਾਣ ਤੋਂ ਉਪਰੰਤ ਮਾਹੌਲ ਉਸ ਸਮੇਂ ਤਨਾਵਪੂਰਨ ਬਣ ਗਿਆ ਜਦੋਂ ਸ. ਜੁਗਿੰਦਰ ਸਿੰਘ ਮਾਨ ਅਤੇ ਆਪ ਦੇ ਯੂਥ ਨੇਤਾ ਸਾਬੀ ਗਿੱਲ ਜੋ ਕਿ ਆਪ ਪਾਰਟੀ ਦੇ ਸਰਗਰਮ ਆਗੂ ਹਨ, ਦੇ ਸਮੱਰਥਕ ਆਪਸ ਵਿੱਚ ਹੀ ਕਿਸੇ ਗੱਲ ਨੂੰ ਲੈ ਕੇ ਉਲਝ ਪਏ ਤੇ ਨੌਬਤ ਹੱਥੋਂ ਪਾਈ ਤੱਕ ਆ ਗਈ। ਇਸ ਝਗੜੇ ਦੌਰਾਨ ਦੋਵੇਂ ਧਿਰਾ ਨੂੰ ਹਟਾਉਣ ਲਈ ਫਗਵਾੜਾ ਪੁਲਿਸ ਦੇ ਆਲਾ ਅਧਿਕਾਰੀ ਜਿੱਥੇ ਮੌਕੇ ´ਤੇ ਮੌਜੂਦ ਰਹੇ ,ਉੱਥੇ ਹੀ ਮਾਮਲਾ ਸ਼ਾਂਤ ਨਾ ਹੁੰਦਾ ਦੇਖ ਪੁਲਿਸ ਵੱਲੋਂ ਨੌਜ਼ਵਾਨਾਂ ਨੂੰ ਖਦੇੜਨ ਲਈ ਹਲਕੇ ਬਲ ਦਾ ਪ੍ਰਯੋਗ ਵੀ ਕਰਨਾ ਪਿਆ। ਜਿਸ ਨਾਲ ਦੋਵੇਂ ਧਿਰਾ ਵਿੱਚੋਂ 1-1 ਵਿਅਕਤੀ ਜਖਮੀ ਹੋ ਗਿਆ, ਜਿਹਨਾਂ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਕਿ ਦੋਵਾਂ ਧਿਰਾਂ ਦੇ ਸੀਨੀਅਰ ਨੇਤਾ ਵੀ ਮੌਜੂਦ ਸਨ। ਇਸ ਦੌਰਾਨ ਕਿਸੇ ਪ੍ਰਕਾਰ ਦਾ ਮਾਹੌਲ ਖਰਾਬ ਨਾ ਹੋਵੇ, ਇਸ ਲਈ ਪੁਲਿਸ ਦੇ ਆਲਾ ਅਧਿਕਾਰੀ ਅਹਿਤਿਆਤ ਦੇ ਤੌਰ ´ਤੇ ਮੌਜੂਦ ਸਨ। ਇੱਥੇ ਦੱਸਣਾ ਬਣਦਾ ਹੈ ਕਿ ਸਾਬੀ ਗਰੀਨ ਉਹ ਯੂਥ ਆਗੂ ਹੈ ਜਿਸ ਨੇ ਸ. ਜੁਗਿੰਦਰ ਸਿੰਘ ਮਾਨ ਨਾਲ ਚੋਣਾਂ ਸਮੇਂ ਕਾਫੀ ਮੇਹਨਤ ਕੀਤੀ ਸੀ ਤੇੇ ਬਾਅਦ ਵਿੱਚ ਕਿਸੇ ਕਾਰਨ ਇਨਾਂ ਵਿੱਚਕਾਰ ਮਤਭੇਦ ਪੈਦਾ ਹੋ ਗਏ ਸਨ। ਜਿਕਰਯੋਗ ਹੈ ਕਿ ਹਲਕਾ ਇੰਨਚਾਰਜ ਫਗਵਾੜਾ ਜੁਗਿੰਦਰ ਸਿੰਘ ਮਾਨ ਅਤੇ ਦੂਸਰੀ ਧਿਰ ਦੇ ਵਰਕਰ ਪਹਿਲਾਂ ਵੀ ਕਈ ਵਾਰ ਉਲਝ ਚੁੱਕੇ ਹਨ ਤੇ ਇਹ ਮਾਮਲਾ ਫਗਵਾੜਾ ਪੁਲਿਸ ਦੇ ਧਿਆਨ ਵਿੱਚ ਵੀ ਸੀ ਪਰ ਇੱਕ ਵਾਰ ਫਿਰ ਤੋਂ ਆਹਮੋ ਸਾਹਮਣੇ ਹੋਏ ਨੌਜ਼ਵਾਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਚਿੰਤਾਂ ਦਾ ਕਾਰਨ ਬਣ ਸਕਦੇ ਹਨ ਤੇ ਵਿਰੋਧੀਆਂ ਨੂੰ ਮੁੜ ਤੋਂ ਪੰਜਾਬ ਸਰਕਾਰ ´ਤੇ ਤੰਜ ਕੱਸਣ ਦਾ ਮੌਕਾ ਮਿਲ ਸਕਦਾ ਹੈ। ਲੋੜ ਹੈ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਮਸਲੇ ਦਾ ਹੱਲ ਕੱਢਣ ਦੀ ਤਾਂ ਜੋ ਪਾਰਟੀ ਵਿੱਚ ਵੱਧਦੀ ਧੜੇਬੰਦੀ ਕਿਸੇ ਵੱਡੀ ਘਟਨਾ ਦਾ ਕਾਰਨ ਨਾ ਬਣ ਜਾਵੇ।ਉਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ.ਰਸ਼ਪਾਲ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਜੋ ਵੀ ਬਿਆਨ ਦੇਣਗੀਆਂ, ਉਸ ਹਿਸਾਬ ਨਾਲ ਹੀ ਸਾਰੀ ਕਾਰਵਾਈ ਕੀਤੀ ਜਾਵੇਗੀ।

error: copy content is like crime its probhihated