*ਰਿੰਪੀ ਤਲਵਾੜ ਸਾਥੀਆਂ ਸਮੇਤ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ*
ਗੜ੍ਹਦੀਵਾਲਾ 29 ਨਵੰਬਰ (ਚੌਧਰੀ) : ਅੱਜ ਹਲਕਾ ਉੜਮੁੜ ਗੜ੍ਹਦੀਵਾਲ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਸਰਦਾਰ ਮਨਜੀਤ ਸਿੰਘ ਦਸੂਹਾ ਨੂੰ ਉਸ ਵੇਲੇ ਬਹੁਤ ਵੱਡੀ ਮਜ਼ਬੂਤੀ ਮਿਲੀ ਜਦੋਂ ਸ਼ਹਿਰ ਦੇ ਨਾਮਵਰ ਰਿੰਪੀ ਤਲਵਾੜ ਅਨੇਕਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ ਹੋਏ। ਰਿੰਪੀ ਤਲਵਾੜ ਤੇ ਉਹਨਾਂ ਦੇ ਸਾਥੀਆਂ ਦਾ ਸਿਰੋਪਾਓ ਭੇਂਟ ਕਰਕੇ ਸਵਾਗਤ ਕਰਦਿਆਂ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਇਹਨਾਂ ਦੇ ਆਉਣ ਨਾਲ ਮੈਨੂੰ ਗੜ੍ਹਦੀਵਾਲ ਸ਼ਹਿਰ ਵਿੱਚ ਬਹੁਤ ਵੱਡੀ ਤਾਕਤ ਮਿਲੀ ਹੈ ਕਿਉਂਕਿ ਅੱਜ ਹਲਕੇ ਦੇ ਲੋਕ ਇਹਨਾਂ ਰਵਾਇਤੀ ਪਾਰਟੀਆ ਕਾਂਗਰਸ ਤੇ ਬਾਦਲ ਦਲ ਨੂੰ ਬਾਹਰਲਾ ਰਸਤਾ ਦਿਖਾਉਣ ਲਈ ਤੇ ਤੀਜਾ ਬਦਲ ਲੇਆਉਣ ਲਈ ਇਹਨਾਂ ਤੋ ਕਿਨਾਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਦਿਨੋਂ ਦਿਨ ਵੱਧਦੀ ਜਾ ਰਹੀ ਤਾਕਤ ਤੋਂ ਵਿਰੋਧੀ ਪਾਰਟੀਆਂ ਦੇ ਆਗੂ ਬੌਖਲਾਹਟ ਵਿੱਚ ਆਏ ਹੋਏ ਹਨ ਤੇ ਮੇਰਾ ਗੜ੍ਹਦੀਵਾਲ ਸ਼ਹਿਰ ਤੇ ਇਲਾਕੇ ਦੇ ਲੋਕਾਂ ਨਾਲ ਵਾਅਦਾ ਕਿ ਜੋ ਲੰਮੇ ਸਮੇਂ ਤੋਂ ਗੜ੍ਹਦੀਵਾਲ ਵਿੱਚ ਸਿਹਤ ਸਹੂਲਤਾਂ ਲਈ ਸਰਕਾਰੀ ਹਸਪਤਾਲ ਨਹੀਂ ਹੈ, ਸੇਵਾ ਦਾ ਮੌਕਾ ਦਿਓ ਸਭ ਤੋਂ ਪਹਿਲਾ ਕੰਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰੀ ਹਸਪਤਾਲ ਦਾ ਪ੍ਰਬੰਧ ਕਰਾਂਗਾ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਲੰਮਾ ਸਮਾਂ ਰਾਜ ਕਰਨ ਵਾਲੀਆਂ ਰਿਵਾਇਤੀ ਪਾਰਟੀਆਂ ਦੇ ਐਮ ਐਲ ਏ ਬਣੇ ਪਰ ਕਿਸੇ ਨੇ ਵੀ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬਧ ਕਰਨ ਲਈ ਹਸਪਤਾਲ ਦਾ ਪ੍ਰਬੰਧ ਨਹੀਂ ਕੀਤਾ। ਉਹਨਾਂ ਕਿਹਾ ਕਿ ਜਿੰਨੀਆਂ ਵੀ ਗੜ੍ਹਦੀਵਾਲ ਸ਼ਹਿਰ ਤੇ ਕੰਡੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਂਵਾਂ ਹਨ ਉਹਨਾਂ ਨੂੰ ਹੱਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗਾ ਤੇ ਮੇਰੀ ਰਾਜਨੀਤੀ ਦਾ ਮੁੱਖ ਏਜੰਡਾ ਵੀ ਰਾਜ ਨਹੀਂ ਸੇਵਾ ਹੈ। ਇਸ ਮੌਕੇ ਰਿੰਪੀ ਤਲਵਾੜ ਤੇ ਉਹਨਾਂ ਦੇ ਸਾਥੀਆਂ ਨੇ ਮਨਜੀਤ ਦਸੂਹਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਨਜੀਤ ਦਸੂਹਾ ਦੀ ਹਲਕੇ ਵਿੱਚ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨਗੇ ਕਿਉਕਿ ਅੱਜ ਹਲਕੇ ਨੂੰ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਦੀ ਲੋੜ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਸੁਰਿੰਦਰ ਜਾਜਾ, ਜੋਗਿੰਦਰ ਸ਼ਾਹਪੁਰ, ਰਣਦੀਪ ਸਿੰਘ ਚੌਹਾਨ,ਰਿੰਪੀ ਤਲਵਾੜ, ਜਾਨੂ ਕੁਮਾਰ, ਵਿਨੋਦ ਕਲਿਆਣ, ਜਗਤਾਰ ਸਿੰਘ ਬੁਰਾਲਾ, ਰਣਦੀਪ ਸਿੰਘ, ਜਸਵੀਰ ਸਿੰਘ ਮਠਾਰੂ, ਹਰਕਮਲਜੀਤ, ਦਵਿੰਦਰ ਸਿੰਘ ਨੰਗਲ ਦਾਤਾ, ਸ਼ੁੱਭਮ, ਪਵਨ ਕੁਮਾਰ,ਕਪਿਲ,ਗੌਰਵ ਸੱਭਰਵਾਲ, ਸ਼ਾਰਦਾ ਦੇਵੀ, ਮਮਤਾ ਦੇਵੀ, ਆਦਿ ਹਾਜ਼ਰ ਸਨ ।