ਐਨ.ਐਚ.ਐਮ. ਕਰਮਚਾਰੀਆਂ ਦੀ ਹੜਤਾਲ 14 ਵੇਂ ਦਿਨ ਵੀ ਜਾਰੀ
ਖਰੜ ਵਿਖੇ ਹੋਣ ਵਾਲੀ ਹੱਲਾ-ਬੋਲ ਰੈਲੀ ਦੀਆਂ ਤਿਆਰੀਆਂ ਮੁਕਮੰਲ – ਪ੍ਰਧਾਨ ਪੰਕਜ਼
ਪਠਾਨਕੋਟ( ਬੀਊਰੋ ) : ਅੱਜ ਐਨ.ਐਚ.ਐਮ.ਮੁਲਾਜ਼ਮਾਂ ਵਲੋਂ ਕੰਮ ਬੰਦ ਰੱਖ ਕੇ ਪੰਜਾਬ ਸਰਕਾਰ ਖ਼ਿਲਾਫ ਹਲਾ -ਬੋਲ ਹੜਤਾਲ ਅੱਜ 14ਵੇ ਦਿਨ ਵੀ ਜਾਰੀ ਰਹੀ।ਇਸ ਦੌਰਾਨ ਅੱਜ ਯੂਨੀਅਨ ਦੇ ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਲਾਏ ਗਏ ਝੂਠੇ ਲਾਰੇਆਂ ਦੀ ਪੰਡ ਫੂੱਕੀ ਗਈ। ਐਨ.ਐਚ.ਐਮ. ਯੂਨੀਅਨ ਦੇ ਪ੍ਰਧਾਨ ਪੰਕਜ ਕੁਮਾਰ ਵੱਲੋਂ ਕਿਹਾ ਗਿਆ ਕਿ ਯੂਨੀਅਨ ਵੱਲੋਂ ਖਰੜ ਵਿਖੇ ਮਿਤੀ 30 ਨਵੰਬਰ ਨੂੰ ਰੱਖੀ ਗਈ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਰੈਲੀ ਵਿੱਚ ਸਾਮਿਲ ਹੋਣ ਲਈ ਐਨ.ਐਚ.ਐਮ. ਮੁਲਾਜਮਾਂ ਵਿੱਚ ਭਾਰੀ ਉਤਸਾਹ ਦੇਖਿਆ ਜਾ ਰਿਹਾ ਹੈ। ਇਸ ਮੌਕੇ ਤੇ ਜਿਪਨ ਕਟਾਰੀਆ ਕਮਿਊਨਟੀ ਹੈਲਥ ਅਫਸਰ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਨੇ ਐਨ.ਐਚ.ਐਮ. ਮੁਲਾਜਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਇਸ ਦਾ ਖਮਿਆਜਾ ਕਾਗਰਸ ਸਰਕਾਰ ਨੂੰ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ। ਇਸ ਦੌਰਾਨ ਅਸਵਨੀ ਕੁਮਾਰ ਅਤੇ ਯੁੱਧ ਵੀਰ ਸਲਾਰੀਆ ਨੇ ਕਿਹਾ ਗਿਆ ਕਿ ਐਨ.ਐਚ.ਐਮ. ਮੁਲਾਜਮ ਜੋ ਕਿ ਪਿਛਲੇ ਕਈ ਸਾਲਾਂ ਤੋ ਨਿਗੁਣੀਆਂ ਤਨਖਾਹਾਂ ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਿਹਨਾਂ ਨੇ ਕਰੋਨਾ ਕਾਲ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮਰੀਜਾਂ ਦੀ ਸੇਵਾ ਕੀਤੀ ਹੈ, ਇਸ ਦੇ ਇਨਾਮ ਵਜੋਂ ਸਰਕਾਰ ਨੂੰ ਐਨ.ਐਚ.ਐਮ. ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਅਮਨਦੀਪ ਸਿੰਘ,ਡਾ. ਵਿਮੁਕਤ ਸਰਮਾ,ਮਨਵਿੰਦਰ ਸਿੰਘ,ਅਨੂ ਰਾਧਾ, ਯੂਧਵੀਰ ਸਿੰਘ,ਡਾ. ਰਾਜਨ, ਚੰਦਰ ਮਹਾਜਨ, ਪ੍ਰਗਟ ਸਿੰਘ, ਪ੍ਰਵੇਸ਼ ਕੁਮਾਰੀ, ਪੂਜਾ,ਦੀਪਿਕਾ ਸ਼ਰਮਾ, ਮਿਨਾਕਸ਼ੀ, ਜਤਿਨ ਕੁਮਾਰ, ਅਰਜੁਨ ਸਿੰਘ, ਰਵੀ ਕੁਮਾਰ, ਪੁਸਪਾ ਦੇਵੀ ਸੀ.ਐਚ.ਓ, ਪਰਮਜੋਤ ਕੌਰ ਸੀ.ਐਚ.ਓ. ਡਾ ਦੀਪਾਲੀ, ਡਾ. ਸਾਹਿਲ, ਪਾਰਸ ਸੈਣੀ, ਸ਼ਿਵ ਕੁਮਾਰ , ਆਦਿ ਹਾਜਰ ਸਨ।