ਹਲਕਾ ਇੰਚਾਰਜ ਬਟਾਲਾ ਸ਼ੈਰੀ ਕਲਸੀ ਵੱਲੋਂ ਦਿੱਲੀ ਦੇ ਉੱਪਮੁੱਖਮੰਤਰੀ ਮੁਨੀਸ਼ ਸਿਸੋਦੀਆਂ ਦਾ ਕੀਤਾ ਸਵਾਗਤ
ਬਟਾਲਾ 22 ਨਵੰਬਰ (ਅਵਿਨਾਸ਼) : ਦਿੱਲੀ ਦੇ ਉੱਪਮੁੱਖਮੰਤਰੀ ਮੁਨੀਸ਼ ਸਿਸੋਦੀਆ ਦੇ ਬਟਾਲਾ ਵਿੱਚ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਹਲਕਾ ਬਟਾਲਾ ਦੇ ਇੰਚਾਰਜ ਸ਼ੈਰੀ ਕਲਸੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ |
ਇਸ ਦੌਰੇ ਦਾ ਮੁੱਖ ਕਾਰਣ ਉਦਯੋਗਪਤੀਆਂ ਨਾਲ ਮੁਲਾਕਾਤ ਦੱਸਿਆ ਜਾ ਰਿਹਾ ਹੈ ਕਿਉਕਿ ਉਦਯੋਗਪਤੀ ਦੋਵੇਂ ਰਵਾਇਤੀ ਪਾਰਟੀਆਂ ਤੋਂ ਬਹੁਤ ਤੰਗ ਹਨ ਕਿਉਂਕਿ ਦੋਵੇਂ ਪਾਰਟੀਆਂ ਨੇ ਉਹਨਾਂ ਉਦਯੋਗ ਰੋਲ ਦਿੱਤਾ ਹੈ |
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜ਼ੇਕਰ ਪੰਜਾਬ ਵਿੱਚ ਆਪ ਦੀ ਸਰਕਾਰ ਆਉਂਦੀ ਹੈ ਤਾਂ ਉਦਯੋਗਪਤੀਆਂ ਦਾ ਖ਼ਾਸ ਧਿਆਨ ਰਖਿਆ ਜਾਏਗਾ |ਇਸ ਮੌਕੇ ਉਨ੍ਹਾਂ ਨਾਲ ਸੇਵਾ ਮੁਕਤ ਆਈ ਜੀ ਕੁਵਰ ਵਿਜੇ ਪ੍ਰਤਾਪ ,ਸ਼ਮਸ਼ੇਰ ਸਿੰਘ ਤੇ ਅਨੀਲ ਠਾਕੁਰ ਵੀ ਵਿਸ਼ੇਸ਼ ਤੌਰ ਤੇ ਪਧਾਰੇ।ਇਸ ਮੌਕੇ ਸ਼ੈਰੀ ਕਲਸੀ ਵਲੋਂ ਸ਼੍ਰੀ ਮਨੀਸ਼ ਸਿਸ਼ੋਦੀਆ ਤੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਮਨਦੀਪ ਸਿੰਘ ਗਿੱਲ ਜਿਲ੍ਹਾ ਯੂਥ ਪ੍ਰਧਾਨ, ਬਲਵਿੰਦਰ ਸਿੰਘ ਮਿੰਟਾ ਐਮ ਸੀ,ਸਰਦੂਲ ਸਿੰਘ ਐਮ ਸੀ,ਰਾਜੇਸ਼ ਤੁਲੀ ਐਮ ਸੀ, ਬਘੇਲ ਸਿੰਘ ਸੂਬਾ ਜੂਆਇੰਟ ਸਕੱਤਰ,ਡਾ ਜਗਦੀਸ਼ ਸਿੰਘ ਸੰਧੂ ਬਲਾਕ ਪ੍ਰਧਾਨ,ਰਣਜੀਤ ਸਿੰਘ ਕਾਹਲੋਂ, ਰਾਜਵਿੰਦਰ ਸਿੰਘ, ਵਿੱਕੀ ਗਿੱਲ,ਦਵਿੰਦਰ ਸਿੰਘ ਮੱਟੂ ਉਪਦੇਸ਼ ਕੁਮਾਰ ਮਨਿਕ ਮਹਿਤਾ ਆਦਿ ਸਾਥੀ ਹਾਜਰ ਸਨ।