ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਦਾ ਕੀਤਾ ਸਵਾਗਤ : ਚੌ.ਕੁਮਾਰ ਸੈਣੀ
ਦਸੂਹਾ 20 ਨਵੰਬਰ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ ਦਸੂਹਾ ਦੀ ਇੱਕ ਵਿਸ਼ੇਸ਼ ਮੀਟਿੰਗ ਕਮਾਂਡੈਂਟ ਬਖਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਕੇ.ਐਮ.ਐਸ ਕਾਲਜ ਦੇ ਸ਼ਹੀਦ ਭਗਤ ਸਿੰਘ ਸੈਮੀਨਾਰ ਹਾਲ ਵਿਖੇ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸਕੱਤਰ ਜਰਨਲ ਚੌ. ਕੁਮਾਰ ਸੈਣੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਾਰੇ ਹੀ ਮੈਂਬਰਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਪੂਰਬ ਸੰਧਿਆ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਬੜੀ ਹੀ ਖੁਸ਼ੀ ਜਤਾਈ ਗਈ ਅਤੇ ਖੁਸ਼ੀ ਵਿੱਚ ਮਿਠਾਈ ਵੰਡੀ ਗਈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਨੂੰ ਖੋਲਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਿਟਾਇਰ ਪ੍ਰਿੰਸੀਪਲ ਸਤੀਸ਼ ਕਾਲੀਆ, ਮਾਸਟਰ ਰਮੇਸ਼ ਸ਼ਰਮਾ, ਰਾਮੇਸ਼ਵਰ ਜੋਸ਼ੀ, ਰਿਟਾਇਰ ਹੈਡਮਾਸਟਰ ਰਣਬੀਰ ਚੰਦ, ਪ੍ਰੇਮ ਕੁਮਾਰ ਸ਼ਰਮਾ, ਧਰਮ ਪਾਲ, ਅਨਿਲ ਕੁਮਾਰ, ਵਿਨੋਦ ਕੁਮਾਰ ਹੰਸ, ਭਾਗ ਸਿੰਘ, ਰਿਟਾਇਰ ਪ੍ਰਿੰਸੀਪਲ ਰਾਜਿੰਦਰ ਸਿੰਘ ਟੁੱਲੂਵਾਲ, ਕਰਨਲ ਜੇ.ਐਲ ਸ਼ਰਮਾ, ਜਗਮੋਹਨ ਸ਼ਰਮਾ, ਜਗਜੀਤ ਸਿੰਘ ਬਲੱਗਣ ਅਤੇ ਗਣੇਸ਼ ਦੱਤ ਆਦਿ ਹਾਜ਼ਰ ਸਨ।