ਗੜ੍ਹਦੀਵਾਲਾ 7 ਨਵੰਬਰ (ਚੌਧਰੀ) : ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਬਲ ਮਿਲਿਆ ਜਦ ਜਸਵੀਰ ਸਿੰਘ ਰਾਜਾ ਦੀ ਪੇ੍ਰਰਨਾ ਸਦਕਾ ਸੰਮਤੀ ਮੈਂਬਰ ਸਰਵਣ ਸਿੰਘ, ਇੰਜੀ. ਅਵਤਾਰ ਸਿੰਘ, ਡਾਕਟਰ ਸੁਰਵਿੰਦਰ ਜੋਹਲ਼, ਗੁਰਚਰਨ ਸਿੰਘ,ਸੁਖਵੀਰ ਸਿੰਘ, ਦੌਲਤ ਰਾਮ,ਰਾਮ ਮੂਰਤੀ,ਮਹਿੰਦਰ ਸਿੰਘ ,ਰਾਜਾ ਮਿਰਜ਼ਾਪੁਰ, ਸੋਨੂੰ ਮਿਰਜ਼ਾਪੁਰ, ਇੰਜੀਨਿਅਰ ਸ਼ਰਨਪਾਲ, ਸੁਖਦੇਵ ਸਿੰਘ ਕੰਢਾਲੀਆਂ, ਸੁਭਾਸ਼ ਸਿੰਘ, ਰਛਪਾਲ ਸਿੰਘ ਮਸਤੀਵਾਲ, ਬੀਬੀ ਕਿਰਨਬਾਲਾ, ਤੀਰਥ ਸਿੰਘ ਆਦਿ ਵੱਡੀ ਗਿਣਤੀ ‘ਚ ਸ਼ਾਮਲ ਹੋਏ।ਇਸ ਮੌਕੇ ਸ਼ਾਮਲ ਹੋਏ ਵਿਅਕਤੀਆਂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਦਾ ਪ੍ਰਣ ਕੀਤਾ।ਇਸ ਮੌਕੇ ਜਸਵੀਰ ਸਿੰਘ ਰਾਜਾ ਨੇ ਪਾਰਟੀ ਵਿਚ ਸ਼ਾਮਿਲ ਹੋਏ ਸਮਰਥਕਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹੋਰਨਾਂ ਵੱਖ-ਵੱਖ ਪਾਰਟੀਆਂ ਨੂੰ ਛੱਡ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਕਿਊਕਿ ਇਨਾਂ੍ਹ ਰਵਾਇਤੀ ਪਾਰਟੀਆਂ ਤੋਂ ਜਨਤਾ ਦਾ ਵਿਸ਼ਵਾਸ਼ ਖ਼ਤਮ ਹੋ ਗਿਆ ਹੈ ਤੇ ਹੁਣ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਦਾ ਪੱਕਾ ਇਰਾਦਾ ਕਰ ਚੁੱਕੇ ਹਨ। ਇਸ ਮੌਕੇ ਹਰਭਜਨ ਸਿੰਘ ਢੱਟ, ਰਜਿੰਦਰ ਦਾਰਾਪੁਰ,ਮਨਜੀਤ ਸਿੰਘ,ਰਾਜੂ ਗੁਪਤਾ,ਮਾਸਟਰ ਰਸ਼ਪਾਲ ਸਿੰਘ,ਕੁਲਦੀਪ ਮਿੰਟੂ,ਸਵਤੰਤਰ ਬੰਟੀ, ਹਰਜੀਤ ਸਿੰਘ, ਸ਼ਿੰਗਾਰਾ ਸਿੰਘ, ਪੋ੍ਫੈਸਰ ਸ਼ਾਮ ਸਿੰਘ, ਚੌਧਰੀ ਰਾਜਵਿੰਦਰ ਸਿੰਘ ਰਾਜਾ, ਚੌਧਰੀ ਸੁਖਰਾਜ ਸਿੰਘ ਆਦਿ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
ਵੱਡੀ ਖਬਰ.. ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਸੰਮਤੀ ਮੈਂਬਰ ਸਵਰਨ ਸਿੰਘ ਸਮੇਤ ਕਈ ਹੋਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ
- Post published:November 7, 2021