ਬੇਗਮਪੁਰਾ ਟਾਈਗਰ ਫੋਰਸ ਵਲੋਂ ਬੀਡੀਓ ਦਫ਼ਤਰ ਬਲਾਕ -2 ਵਿਚ ਰੱਖੀ ਭੁੱਖ ਹੜਤਾਲ ਚੌਥੇ ਦਿਨ’ ਚ ਦਾਖਿਲ
ਹੁਸ਼ਿਆਰਪੁਰ 10 ਦਸੰਬਰ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੀ ਮਦਦ ਨਾਲ ਭੁੱਖ ਹਡ਼ਤਾਲ ਤੇ ਬੈਠੇ ਮਨਜੀਤ ਕੁਮਾਰ ਵਾਸੀ ਪਿੰਡ ਡਾਡਾ ਦੀ ਭੁੱਖ ਹੜਤਾਲ ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ।ਉਧਰ ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲ੍ਹਾ ਇੰਚਾਰਜ ਵੀਰਪਾਲ ਅਤੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੱਲ੍ਹ ਠੀਕ 1 ਵਜੇ ਸਦਰ ਥਾਣਾ ਦੇ ਬਿਲਕੁਲ ਸਾਹਮਣੇ ਵਾਲੇ ਚੌਕ ਵਿੱਚ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਮਨਜੀਤ ਕੁਮਾਰ ਦੇ ਹੱਕ ਵਿਚ ਐੱਮ ਐੱਲ ਏ ਸੁੰਦਰ ਸ਼ਾਮ ਅਰੋੜਾ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ ਉਧਰ ਮਨਜੀਤ ਕੁਮਾਰ ਦੀ ਭੁੱਖ ਹੜਤਾਲ ਨੂੰ ਦੇਖਦੇ ਹੋਏ ਹੋਰ ਪਿੰਡਾਂ ਦੇ ਲੋਕ ਵੀ ਉੱਥੇ ਪਹੁੰਚ ਰਹੇ ਹਨ ਅਤੇ ਆਪਣੇ ਪਿੰਡ ਦੀਆਂ ਸਮੱਸਿਆਵਾਂ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨਾਲ ਸਾਂਝੀਆਂ ਕਰ ਰਹੇ ਹਨ ਬੇਗਮਪੁਰਾ ਟਾਈਗਰ ਫੋਰਸ ਦੇ ਕੋਲ ਪਹੁੰਚੇ ਪਿੰਡ ਬਜਰਾਵਰ ਦੇ ਨਿਵਾਸੀਆਂ ਨੇ ਵੀ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਸੁਰਜੀਤ ਸਿੰਘ ਗੁਰਦਿਆਲ ਸਿੰਘ ਜਰਨੈਲ ਸਿੰਘ ਹਰਭਜਨ ਸਿੰਘ ਮੁਖਤਿਆਰ ਸਿੰਘ ਇਹ ਸਾਰੇ ਸਾਥੀ ਅੱਜ ਇਸ ਹੜਤਾਲ ਦੇ ਵਿੱਚ ਸ਼ਾਮਲ ਹੋਏ ਅਤੇ ਇਨ੍ਹਾਂ ਨੇ ਵੀ ਆਪਣੇ ਪਿੰਡ ਦੇ ਸਰਪੰਚ ਵੱਲੋਂ ਬਿਨਾਂ ਮਤੇ ਪਾਏ ਕੀਤੇ ਕੰਮਾਂ ਬਾਰੇ ਦੱਸਿਆ ਅਤੇ ਜਿਨ੍ਹਾਂ ਵਿਚੋਂ ਇਕ ਇਹ ਸੀ ਕਿ ਚਾਰ ਦਰੱਖਤ ਬਿਨਾਂ ਮਨਜ਼ੂਰੀ ਤੋਂ ਵੱਢ ਦਿੱਤੇ ਅਤੇ ਜਿੱਥੇ ਢੇਰ ਸੁੱਟਿਆ ਜਾਂਦਾ ਸੀ ਉਥੋਂ ਬਿਨਾਂ ਮਨਜ਼ੂਰੀ ਤੋਂ ਹੀ ਸੜਕ ਕੱਢ ਦਿੱਤੀ ਬੇਗਮਪੁਰਾ ਟਾਈਗਰ ਫੋਰਸ ਨੇ ਆਖਿਆ ਪਿੰਡਾਂ ਵਿਚ ਸਰਪੰਚਾਂ ਦੁਆਰਾ ਕੀਤੀਆਂ ਜਾਂਦੀਆਂ ਬੇਨਿਯਮੀਆਂ ਇਕ ਬਹੁਤ ਹੀ ਵੱਡਾ ਮੁੱਦਾ ਹੈ ਜਿਨ੍ਹਾਂ ਵਿੱਚ ਬੀਡੀਓ ਸੈਕਟਰੀ ਤੇ ਪਿੰਡ ਦੇ ਸਰਪੰਚ ਰਲੇ ਹੋਏ ਹੁੰਦੇ ਹਨ ਬਹੁਤ ਜਲਦ ਇਨ੍ਹਾਂ ਖ਼ਿਲਾਫ਼ ਵੀ ਆਵਾਜ਼ ਚੁੱਕੀ ਜਾਵੇਗੀ ਇਸ ਮੌਕੇ ਜ਼ਿਲ੍ਹਾ ਇੰਚਾਰਜ ਵੀਰਪਾਲ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਜਨਰਲ ਸੈਕਟਰੀ ਜੱਸਾ ਨੰਦਨ ਚਰਨਜੀਤ ਡਾਡਾ ਰੋਸ਼ਨ ਕੁਮਾਰ ਕੁਲਦੀਪ ਕੁਮਾਰ ਰੋਹਿਤ ਕੁਮਾਰ ਨੀਲੂ ਰੋਸ਼ਨ ਲਾਲ ਆਦਿ ਅਤੇ ਹੋਰ ਵੀ ਸਾਥੀ ਮੌਜੂਦ ਸਨ ।