ਪਠਾਨਕੋਟ 24 ਨਵੰਬਰ (ਬਿਊਰੋ) : ਅੱਜ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ ਹਲਾ -ਬੋਲ ਹੜਤਾਲ ਨੌਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਤੇ ਪੰਕਜ ਕੁਮਾਰ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਕੱਲ ਮਿਤੀ 23 ਨਵੰਬਰ ਨੂੰ ਮਾਨਯੋਗ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਸ੍ਰੀ ਓ.ਪੀ.ਸੋਨੀ ਵੱਲੋਂ ਹੈਲਥ ਡਿਪਾਰਟਮੈਂਟ ਦੇ ਉੱਚ-ਅਧਿਕਾਰੀਆਂ ਅਤੇ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਉਹਨਾਂ ਵੱਲੋਂ ਐਨ.ਐਚ.ਐਮ. ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਭਰੋਸਾ ਦਿੱਤਾ ਗਿਆ। ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਐਨ.ਐਚ.ਐਮ. ਮੁਲਾਜਮ ਜੋ ਕਿ 10 ਸਾਲ ਦੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ। ਪਰ ਸਟੇਟ ਕਮੇਟੀ ਵੱਲੋਂ ਇਹ ਫੈਸਲਾਂ ਕੀਤਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ , ਉਦੋਂ ਤੱਕ ਕਰਮਚਾਰੀਆਂ ਵੱਲੋਂ ਹੜਤਾਲ ਜਾਰੀ ਰਹੇਗੀ। ਇਸ ਮੌਕੇ ਤੇ ਡਾ. ਵਿਮੁਕਤ ਸਰਮਾ ਵੱਲੋਂ ਕਿਹਾ ਗਿਆ ਕਿ ਸਰਕਾਰ ਬਿਨ੍ਹਾ ਕਿਸੇ ਸ਼ਰਤ ਸਾਰੇ ਹੀ ਐਨ.ਐਚ.ਐਮ. ਮੁਲਾਜਮਾਂ ਨੂੰ ਪੱਕੇ ਕਰੇ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਸਿਰਫ 10 ਸਾਲ ਵਾਲੇ ਕਰਮਚਾਰੀਆਂ ਨੂੰ ਪੱਕਾ ਕਰਦਾ ਹੈ ਤਾਂ ਬਾਕੀ ਰਹਿੰਦੇ ਮੁਲਾਜਮਾਂ ਨੂੰ ਹਰਿਆਣਾ ਸਰਕਾਰ ਦੀ ਤਰਜ ਤੇ ਪੂਰੀਆਂ ਤਨਖਾਹਾਂ ਦੇਵੇ। ਇਸ ਮੌਕੇ ਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਅਮਨਦੀਪ ਸਿੰਘ, ਪ੍ਰੀਆ ਮਹਾਜਨ,ਅਨੂ ਰਾਧਾ, ਡਾ. ਸ਼ਾਮ ਸਿੰਘ,ਡਾ. ਤਨਵੀ ਸ਼ਰਮਾ, ਡਾ. ਤਨਵੀ ਭਰਦਵਾਜ, ਪ੍ਰਗਟ ਸਿੰਘ, ਪ੍ਰਵੇਸ਼ ਕੁਮਾਰੀ, ਪੂਜਾ,ਦੀਪਿਕਾ ਸ਼ਰਮਾ, ਮਿਨਾਕਸ਼ੀ, ਜਤਿਨ ਕੁਮਾਰ, ਅਰਜੁਨ ਸਿੰਘ, ਰਵੀ ਕੁਮਾਰ, ਪੁਸਪਾ ਦੇਵੀ ਸੀ.ਐਚ.ਓ, ਪਰਮਜੋਤ ਕੌਰ ਸੀ.ਐਚ.ਓ. ਡਾ ਦੀਪਾਲੀ, ਡਾ. ਸਾਹਿਲ, ਪਾਰਸ ਸੈਣੀ, ਸ਼ਿਵ ਕੁਮਾਰ , ਆਦਿ ਹਾਜਰ ਸਨ।

ਬਿਨਾਂ ਸ਼ਰਤ ਐਨ.ਐਚ.ਐਮ.ਮੁਲਾਜਮਾਂ ਨੂੰ ਪੱਕੇ ਕਰੇ ਸਰਕਾਰ : ਪ੍ਰਧਾਨ ਪੰਕਜ਼
- Post published:November 24, 2021
You Might Also Like

ਦਾਰਾਪੁਰ ਵਿਖੇ ਆਮ ਆਦਮੀ ਕਲੀਨਿਕ ਦਾ ਮਾ. ਮਹਿੰਦਰ ਸਿੰਘ ਤੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਸੰਯੁਕਤ ਤੌਰ ਤੇ ਕੀਤਾ ਉਦਘਾਟਨ

ALERT… जिले में डेंगू का प्रकोप /-

ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣਾ ਰਾਜ ਸਰਕਾਰ ਦਾ ਸ਼ਲਾਘਾਯੋਗ ਕਾਰਜ਼ : ਜੈ ਕ੍ਰਿਸ਼ਨ ਰੋੜੀ

ਕੋਟਪਾ ਐਕਟ ਦੀ ਉਲਗਣਾ ਕਰਨ ਵਾਲਿਆਂ ਦੇ ਕੱਟੇ ਚਲਾਨ
