ਪੀਏਸੀ ਮੈਂਬਰ ਸ:ਇੰਦਰਜੀਤ ਸਿੰਘ ਰੰਧਾਵਾ ਦੇ ਸਮਰਥਕ ਅੱਜ ਵੀ ਰੰਧਾਵਾ ਨਾਲ ਚੱਟਾਨ ਵਾਂਗ ਖਡ਼੍ਹੇ
ਰੰਧਾਵਾ ਵਰਕਰਾਂ ਦੀ ਭਾਵਨਾ ਨੂੰ ਸਮਝਦੇ ਹੋਏ ਜਲਦੀ ਹੀ ਲੈਣਗੇ ਠੋਸ ਫ਼ੈਸਲਾ
ਡੇਰਾ ਬਾਬਾ ਨਾਨਕ 22 ਨਵੰਬਰ (ਆਸ਼ਕ ਰਾਜ ਮਾਹਲਾ )
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਪੀਏਸੀ ਮੈਂਬਰ ਸ:ਇੰਦਰਜੀਤ ਸਿੰਘ ਰੰਧਾਵਾ ਵੱਲੋਂ ਹਲਕੇ ਦੇ ਸੀਨੀਅਰ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਆਪਣੇ ਗ੍ਰਹਿ ਪਿੰਡ ਧਾਰੋਵਾਲੀ ਵਿਖੇ ਕੀਤੀ ਗਈ।ਇਸ ਮੌਕੇ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਲਦੀ ਹੀ ਇਕ ਨਵੀਂ ਰਣਨੀਤੀ ਤਿਆਰ ਕਰਕੇ ਠੋਸ ਫੈਸਲਾ ਲਿਆ ਜਾਵੇਗਾ।ਇਸ ਮੌਕੇ ਰੰਧਾਵਾ ਦੇ ਸਮਰਥਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਸ:ਇੰਦਰਜੀਤ ਸਿੰਘ ਰੰਧਾਵਾ ਨਾਲ ਚੱਟਾਨ ਵਾਂਗ ਖਡ਼੍ਹੇ ਹਾਂ ਤੇ ਜੋ ਵੀ ਰੰਧਾਵਾ ਸਾਹਿਬ ਫ਼ੈਸਲਾ ਲੈਣਗੇ ਉਸ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਵੇਗਾ ।ਇਸ ਮੌਕੇ ਕੁਲਦੀਪ ਸਿੰਘ ਸਾਬਕਾ ਸਰਪੰਚ ਮੁਸਤਰਾਪੁਰ, ਸਤਬੀਰ ਸਿੰਘ ਲਾਲੀ ਖੋਦੇਬੇਟ,ਕਸ਼ਮੀਰ ਜਗੋਤਰਾ, ਦਲਜੀਤ ਸਿੰਘ ਮੁਸਤਰਾਪੁਰ, ਗੁਰਬਾਜ ਸਿੰਘ ਬਾਜਾ ਦਾਦੂਵਾਲ,ਹੀਰਾ ਲਾਲ ਕਲਾਨੌਰ, ਸੁਲੱਖਣ ਸਿੰਘ ਸਾਬਕਾ ਸਰਪੰਚ ਨਾਨੋਹਾਰਨੀ, ਕੁਲਵਿੰਦਰ ਸਿੰਘ ਪੱਬਾਰਾਲੀ,ਅਮਰਿੰਦਰ ਸਿੰਘ ਸਹਾਰੀ, ਗੁਰਦੇਵ ਸਿੰਘ ਨਾਨੋਹਾਰਨੀ, ਜਗੀਰ ਸਿੰਘ, ਜਥੇਦਾਰ ਜਸਪਾਲ ਸਿੰਘ ਰਾਏਚੱਕ,ਪਰਮਜੀਤ ਸਿੰਘ, ਲਖਵਿੰਦਰ ਸਿੰਘ ਉੱਦੋਵਾਲੀ, ਸੰਤੋਖ ਸਿੰਘ ਸ਼ਾਮਪੁਰਾ,ਡਾ ਰਛਪਾਲ ਸਿੰਘ ਸਾਹਪੁਰ ਗੁਰਾਇਆ, ਸੁਰਜੀਤ ਸਿੰਘ ਮੌੜ,ਸਮਸ਼ੇਰ ਸਿੰਘ ਸ਼ੇਰਾਸ਼ਾਮਪੁਰ, ਸ਼ਰਨਜੀਤ ਸਿੰਘ ਤਲਵੰਡੀਰਾਮਾ,ਰਾਜਵਿੰਦਰ ਸਿੰਘ ਰਾਜੂ ਹਰਦੋਰਵਾਲ, ਸਰਬਜੀਤ ਸਿੰਘ ਨਾਨੋਹਾਰਨੀ, ਜਸਵੰਤ ਮਸੀਹ ਧਰਮਾਬਾਦ,ਸੰਤ ਜੋਗਿੰਦਰ ਸਿੰਘ,ਮਾਸਟਰ ਜੋਗਿੰਦਰ ਸਿੰਘ ਉੱਦੋਵਾਲੀ,ਗੁਰਦਿਆਲ ਸਿੰਘ ਮੈਂਬਰਪੰਚਾਇਤ ਉੱਦੋਵਾਲੀ,ਵਿਰਸਾ ਸਿੰਘ ਕਾਹਲਾਂਵਾਲੀ,ਕੈਪਟਨ ਜਲਵੰਤ ਸਿੰਘ ਉਦੋਂਵਾਲੀ,ਪਹਿਲਵਾਨ ਸਤਨਾਮ ਸਿੰਘ,ਹਰਦੀਪ ਸਿੰਘ,ਕੁਲਵਿੰਦਰਸਿੰਘ ਮੁਸਤਫਾਪੁਰ,ਲਲਿਤ ਕਲਾਨੌਰ,ਜਗਜੀਤ ਸਿੰਘ ਜੱਗਾ ਰਾਏਚੱਕ,ਸਰਬਜੀਤ ਸਿੰਘ ਨਬੀਨਗਰ,ਵੱਸਣ ਸਿੰਘ ਮੁਸਤਫਾਪੁਰ,ਰਣਧੀਰ ਸਿੰਘ ਉੱਦੋਵਾਲੀ,ਜਗੀਰ ਸਿੰਘ ਉੱਦੋਵਾਲੀ,ਗੁਰਵਿੰਦਰ ਸਿੰਘ ਉੱਦੋਵਾਲੀ,ਪ੍ਰਕਾਸ਼ ਸਿੰਘ ਉੱਦੋਵਾਲੀ,ਸੂਬੇਦਾਰ ਰਣਧੀਰ ਸਿੰਘ ਉੱਦੋਵਾਲੀ ਆਦਿ ਹਾਜ਼ਰ ਸਨ