ਗੜ੍ਹਦੀਵਾਲਾ 12 ਦਸੰਬਰ (ਚੌਧਰੀ) : ਹਲਕਾ ਉੜਮੁੜ ਟਾਂਡਾ ਦੇ ਪਿੰਡ ਟੁੰਡ ਵਿਖੇ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਦੇ ਹੱਕ ਵਿੱਚ ਪਿੰਡ ਵਾਸੀਆਂ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ 2022 ਵਿੱਚ ਸੇਵਾ ਦਾ ਮੌਕਾ ਦਿਓ ਹਲਕਾ ਉੜਮੁੜ ਟਾਂਡਾ ਨਾਲ ਲਗਦੇ ਗੜ੍ਹਦੀਵਾਲ ਸ਼ਹਿਰ ਤੇ ਕੰਢੀ ਇਲਾਕੇ ਦੀ ਤਰੱਕੀ ਵਿੱਚ ਕੋਈ ਕਸਰ ਨਹੀਂ ਛੱਡਾਂਗਾ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਗੜ੍ਹਦੀਵਾਲ ਸ਼ਹਿਰ ਵਿੱਚ ਅਜੇ ਤੱਕ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਸਰਕਾਰੀ ਹਸਪਤਾਲ ਦਾ ਪ੍ਰਬੰਧ ਹੀ ਨਹੀਂ ਹੈ, ਮੇਰਾ ਗੜ੍ਹਦੀਵਾਲ ਇਲਾਕੇ ਦੇ ਵਾਸੀਆਂ ਨਾਲ ਵਾਅਦਾ ਹੈ ਕਿ ਸਬ ਤੋਂ ਪਹਿਲਾ ਵਧੀਆ ਤੇ ਸਸਤੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਾਂਗਾ ਜਿਸ ਵਿੱਚ ਲੋਕਾਂ ਨੂੰ ਆਧੁਨਿਕ ਤਕਨੀਕ ਦੀਆਂ ਸਹੂਲਤਾਂ ਉਪਲਬੱਧ ਕਰਵਾਂਗਾ।ਉਹਨਾਂ ਕਿਹਾ ਕਿ ਲੰਮਾ ਸਮਾ ਰਾਜ ਕਰਨ ਵਾਲੀਆ ਪਾਰਟੀਆਂ ਕਾਂਗਰਸ ਤੇ ਬਾਦਲ ਦਲ ਦੇ ਵਿਧਾਇਕਾਂ ਨੇ ਸਿਰਫ ਲੋਕਾਂ ਨੂੰ ਵੋਟਾਂ ਲੈਣ ਤੱਕ ਸੀਮਤ ਰੱਖਿਆ। ਇਸ ਮੌਕੇ ਪਿੰਡ ਵਾਸੀਆਂ ਨੇ ਮਨਜੀਤ ਸਿੰਘ ਦਸੂਹਾ ਦਾ ਭਰਵਾਂ ਸਨਮਾਨ ਕਰਦਿਆਂ ਕਰਦਿਆਂ ਕਿਹਾ ਕਿ ਅੱਜ ਹਲਕੇ ਨੂੰ ਮਨਜੀਤ ਸਿੰਘ ਦਸੂਹਾ ਸਮਾਜ ਸੇਵੀ ਦੀ ਲੋੜ ਹੈ ਤੇ ਉਹਨਾਂ ਨੂੰ ਹਰ ਤਰ੍ਹਾ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ, ਰਣਜੀਤ ਸਿੰਘ,ਗੁਰਪ੍ਰੀਤ ਸਿੰਘ, ਪ੍ਰਦੀਪ ਸਿੰਘ,ਰਮਨਦੀਪ ਸਿੰਘ,ਚਰਨਜੀਤ ਸਿੰਘ,ਸ਼ਿੰਗਾਰਾ ਸਿੰਘ,ਸਰਬਜੀਤ ਸਿੰਘ,ਗੁਰਮੁਖ ਸਿੰਘ ਐਡਵੋਕੇਟ,ਗੁਰਮੀਤ ਸਿੰਘ,ਮਨਜੀਤ ਕੌਰ,ਕੁਲਵੰਤ ਸਿੰਘ,ਸੁਰਿੰਦਰ ਕੌਰ,ਰਣਜੀਤ ਕੌਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਸੁਰਿੰਦਰ ਜਾਜਾ,ਜੋਗਿੰਦਰ ਸ਼ਾਹਪੁਰ, ਗੋਲਡੀ ਕੰਢਾਲੀਆ ਆਦਿ ਹਾਜ਼ਰ ਸਨ ।