*ਪਿੰਡ ਕੰਢਾਲੀਆਂ ਦੇ ਲੋੜਵੰਦ ਪਰਿਵਾਰ ਨੂੰ ਮਨਜੀਤ ਦਸੂਹਾ ਵੱਲੋਂ ਸਹਾਇਤਾ ਰਾਸ਼ੀ ਭੇਂਟ*
ਗੜ੍ਹਦੀਵਾਲਾ 2 ਦਸੰਬਰ (ਚੌਧਰੀ) : ਹਲਕਾ ਉੜਮੁੜ ਟਾਂਡਾ ਵਿੱਚ ਉੱਘੇ ਸਮਾਜ ਸੇਵੀ, ਗ਼ਰੀਬਾਂ ਦੇ ਮਸੀਹਾ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਮਨਜੀਤ ਸਿੰਘ ਦਸੂਹਾ ਵੱਲੋਂ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਅੱਜ ਪਿੰਡ ਕੰਢਾਲੀਆਂ ਦੇ ਲੋੜਵੰਦ ਪਰਿਵਾਰ ਦੀ ਬੀਬੀ ਸੁਰਿੰਦਰ ਕੌਰ ਜਿਹਨਾਂ ਦੇ ਪਤੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ ਉਸ ਦੀਆਂ ਅੰਤਿਮ ਰਸਮਾਂ ਲਈ ਕਰਨ ਲਈ 10 ਹਜ਼ਾਰ ਰੁਪਏ ਭੇਂਟ ਕਰਦਿਆਂ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀਆ ਪਾਰਟੀਆਂ ਕਾਂਗਰਸ ਤੇ ਬਾਦਲ ਦਲ ਨੇ ਹਾਲਾਤ ਇਹ ਬਣਾ ਦਿੱਤੀ ਹਨ ਕਿ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਤੇ ਗਰੀਬ ਪਰਿਵਾਰਾਂ ਦਾ ਜੀਵਨ ਨਿਰਵਾਹ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਜਿਹਨਾਂ ਲੋਕਾਂ ਕੋਲ ਆਪਣੇ ਪਰਿਵਾਰਾਂ ਦੀਆਂ ਅੰਤਿਮ ਰਸਮਾਂ ਕਰਨ ਲਈ ਕੋਈ ਸਾਧਨ ਨਹੀਂ ਹੈ ਉਹ ਪਰਿਵਾਰਾਂ ਦੇ ਕੀ ਹਾਲਾਤ ਹੋਣਗੇ। ਉਹਨਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਰਿਵਾਰ ਦੀ ਹਰ ਮਦਦ ਲਈ ਹਮੇਸ਼ਾ ਹਾਜ਼ਰ ਰਹਿਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਮਨਜੀਤ ਦਸੂਹਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਸ ਉਹ ਤਰ੍ਹਾਂ ਔਖੇ ਸਮੇਂ ਲੋੜਵੰਦ ਪਰਿਵਾਰਾਂ ਦੀ ਅੱਗੇ ਹੋ ਕੇ ਬਾਹ ਫੜ੍ਹ ਰਹੇ ਹਨ ਉਸ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ ਤੇ ਜੋ ਕੰਮ ਸਰਕਾਰਾਂ ਨਹੀਂ ਕੇ ਸਕੀਆਂ ਉਹ ਕੰਮ ਮਨਜੀਤ ਦਸੂਹਾ ਹਲਕੇ ਵਿੱਚ ਕਰ ਰਹੇ ਹਨ । ਇਸ ਮੌਕੇ ਸੁਰਿੰਦਰ ਜਾਜਾ,ਰਾਜ ਬਹਾਦੁਰ ਸਿੰਘ, ਜਸਵਿੰਦਰ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।