ਜੋਨਲ ਯੂਥ ਫੈਸਟੀਵਲ ਵਿੱਚ ਖਾਲਸਾ ਕਾਲਜ ਗੜ੍ਹਦੀਵਾਲਾ ਦੀਆਂ ਸ਼ਾਨਦਾਰ ਪ੍ਰਾਪਤੀਆਂ
ਗੜ੍ਹਦੀਵਾਲਾ 26 ਨਵੰਬਰ (ਚੌਧਰੀ) : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕਰਵਾਏ ਗਏ ਹੁਸ਼ਿਆਰਪੁਰ ਜੋਨ-ਬੀ ਦੇ ਖੇਤਰੀ ਯੁਵਕ ਮੇਲੇ ਵਿੱਚ ਖ਼ਾਲਸਾ ਕਾਲਜ, ਗੜ੍ਹਦੀਵਾਲਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਕੰਟੀਜੈਂਟ ਇੰਚਾਰਜ ਪੋ੍ਰੋ. ਗੁਰਪਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੇ 70 ਵਿਦਿਆਰਥੀਆਂ ਨੇ 45 ਆਈਟਮਾਂ ਵਿੱਚ ਭਾਗ ਲਿਆ, ਜਿਹਨਾਂ ਵਿੱਚ ਚਾਰ ਟੀਮਾਂ ਗਜ਼ਲ, ਤਬਲਾ (ਪ੍ਰਕਸ਼ਨ), ਰਬਾਬ (ਨਾਨ-ਪ੍ਰਕਸ਼ਨ) ਅਤੇ ਕਹਾਣੀ ਲਿਖਣ ਵਿੱਚ ਪਹਿਲੇ ਸਥਾਨ ਤੇ ਰਹੀਆਂ, 8 ਟੀਮਾਂ ਸ਼ਬਦ, ਇੰਡੀਅਨ ਆਰਕੈਸਟਰਾ, ਕਲਾਸੀਕਲ ਵੋਕਲ, ਕਵਿਤਾ ਲਿਖਣ, ਐਲੋਕੇਸ਼ਨ, ਰੱਸਾ ਵੱਟਣਾ, ਫੁੱਲਕਾਰੀ ਅਤੇ ਬਾਗ ਦੂਜੇ ਸਥਾਨ ਤੇ ਰਹੀਆਂ ਅਤੇ 7 ਟੀਮਾਂ ਈਨੂੰ, ਔਰਤਾਂ ਦੇ ਗੀਤ, ਛਿੱਕੂ, ਕੋਲਾਜ, ਆਨ ਦਾ ਸਪੋਟ ਪੇਟਿੰਗ, ਕਾਰਟੂਨਿੰਗ ਅਤੇ ਕਰੋਸ਼ੀਆ ਨੇ ਤੀਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਇਨਾਮਾਂ ਵਿੱਚ ਜੁਝਾਰ ਸਿੰਘ ਨੇ ਇੰਡੀਅਨ ਆਰਕੈਸਟਰਾ ਵਿੱਚ ਦੂਜਾ ਸਥਾਨ, ਅੰਸ਼ਿਕਾ ਨੇ ਔਰਤਾਂ ਦੇ ਗੀਤ ਵਿੱਚ ਦੂਜਾ, ਗੁਰਸ਼ਰਨਜੀਤ ਸਿੰਘ ਨੇ ਸ਼ਬਦ ਵਿੱਚ ਤੀਜਾ ਅਤੇ ਜੁਝਾਰ ਸਿੰਘ ਨੇ ਗਰੁੱਪ ਸੌਂਗ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਪਹਿਲੇ ਸਥਾਨ ਤੇ ਰਹਿਣ ਵਾਲੀਆ ਚਾਰ ਟੀਮਾਂ ਗਜ਼ਲ (ਸਾਹਿਲ ਭਾਰਤਵਾਜ), ਤਬਲਾ (ਜੂਝਾਰ ਸਿੰਘ),ਰਬਾਬ (ਗੁਰਚਰਨ ਸਿੰਘ) ਅਤੇ (ਰਾਜਨਦੀਪ ਕੌਰ) ਕਹਾਣੀ ਰਚਨਾ ਕਵਿਤਾ ਲਿਖਣ ਵਿੱਚ (ਪ੍ਰਭਕਿਰਨ ਸਿੰਘ) ਅੱਗੇ ਯੂਨੀਵਰਸਿਟੀ ਵਿੱਚ ਅੰਤਰ ਜੋਨਲ ਯੁਵਕ ਮੇਲੇ ਵਿੱਚ ਭਾਗ ਲੈਣ ਲਈ ਜਾਣਗੀਆਂ। ਪ੍ਰਿੰਸੀਪਲ ਡਾ. ਮਲਕੀਤ ਸਿੰਘ ਜੀ ਨੇ ਉਪਰੋਕਤ ਪ੍ਰਾਪਤੀਆਂ ਲਈ ਕੰਟੀਜੈਂਟ ਇੰਚਾਰਜ ਪ੍ਰੋ. ਗੁਰਪਿੰਦਰ ਸਿੰਘ, ਕਨਵੀਨਰ, ਟੀਮਾਂ ਦੇ ਇੰਚਾਰਜ ਪ੍ਰੋ. ਸਾਹਿਬਾਨ ਅਤੇ ਵਿਦਿਆਰਥੀਆਂ ਨੁੰ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਮੁਕਾਬਲੇ ਵਿੱਚ ਜਾਣ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।