Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing NSS ਦੇ ਵਲੰਟੀਅਰਾਂ ਨੇ ਆਰ.ਆਰ.ਆਰ. ਸੈਂਟਰ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਚੈਰੀਟੇਬਲ ਸੋਸਾਇਟੀ ਦੇ ਬਿਰਧ ਆਸ਼ਰਮ ਗੁਰ ਆਸਰਾ ਸੇਵਾ ਘਰ ਵਿੱਚ ਜਾ ਕੇ ਜ਼ਰੂਰਤਾਂ ਦਾ ਸਮਾਨ ਦਿੱਤਾ ਦਾਨ

NSS ਦੇ ਵਲੰਟੀਅਰਾਂ ਨੇ ਆਰ.ਆਰ.ਆਰ. ਸੈਂਟਰ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਚੈਰੀਟੇਬਲ ਸੋਸਾਇਟੀ ਦੇ ਬਿਰਧ ਆਸ਼ਰਮ ਗੁਰ ਆਸਰਾ ਸੇਵਾ ਘਰ ਵਿੱਚ ਜਾ ਕੇ ਜ਼ਰੂਰਤਾਂ ਦਾ ਸਮਾਨ ਦਿੱਤਾ ਦਾਨ

ਗੜ੍ਹਦੀਵਾਲਾ 3 ਜਨਵਰੀ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ, ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜੱਥੇਦਾਰ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਐੱਨ.ਐੇੱਸ.ਐੱਸ.ਕੈਂਪ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਗੋਦ ਲਏ ਪਿੰਡ “ਜੀਆ ਸਹੋਤਾ ਕਲਾਂ” ਵਿੱਚ ਜਾ ਕੇ ਪਿੰਡ ਅਤੇ ਗੁਰਦੁਆਰਾ ਸਾਹਿਬ ਦੀ ਸਫ਼ਾਈ ਦਾ ਕੰਮ ਨੇਪੜੇ ਚਾੜ੍ਹਿਆ। ਪਿੰਡ ਦੇ ਸਰਪੰਚ ਨਰਿੰਦਰ ਕੌਰ, ਗੁਰਦੁਆਰਾ ਸੰਤ ਬਾਬਾ ਕੇਸਰ ਦਾਸ ਦੇ ਪ੍ਰਧਾਨ ਜੁਗਿੰਦਰ ਕੌਰ, ਸ. ਹਰਪਾਲ ਸਿੰਘ, ਸ. ਵਰਿੰਦਰ ਸਿੰਘ ਅਤੇ ਸੀਮਾ ਰਾਣੀ ਨੇ ਕਿਹਾ ਕਿ ਅਜਿਹੇ ਕੈਂਪ ਵਲੰਟੀਅਰਾਂ ਵਿੱਚ ਆਪਸੀ ਸਹਿਯੋਗ ਅਤੇ ਮਿਲਵਰਤਨ ਦੀ ਭਾਵਨਾ ਵਧਾਉਂਦੇ ਹਨ। ਉਨ੍ਹਾ ਨੇ ਉਚੇਚੇ ਤੋਰ ਤੇ ਪੂਰੀ ਐੱਨ.ਐੇੱਸ.ਐੱਸ. ਯੂਨਿਟ ਅਤੇ ਕਾਲਜ ਦਾ ਸ਼ੁਕਰਾਨਾ ਕਰਦਿਆਂ ਵਲੰਟੀਅਰਾਂ ਨੂੰ ਅਜਿਹੇ ਕੈਂਪ ਲਗਾਉਣ ਦੀ ਹੱਲਾ ਸ਼ੇਰੀ ਦਿੱਤੀ। ਇਸ ਤੋਂ ਇਲਾਵਾ ਵਲੰਟੀਅਰਾਂ ਨੇ ਆਰ.ਆਰ.ਆਰ. ਸੈਂਟਰ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਚੈਰੀਟੇਬਲ ਸੋਸਾਇਟੀ ਦੇ ਬਿਰਧ ਆਸ਼ਰਮ ਗੁਰ ਆਸਰਾ ਸੇਵਾ ਘਰ ਵਿੱਚ ਜਾ ਕੇ ਜ਼ਰੂਰਤਾਂ ਦਾ ਸਮਾਨ ਵੀ ਦਾਨ ਦਿੱਤਾ। ਬਿਰਧ ਆਸ਼ਰਮ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਤੇ ਵਲੰਟੀਅਰਾਂ ਦਾ ਅਜਿਹੇ ਸਮਾਜ ਭਲਾਈ ਕੰਮਾਂ ਲਈ ਸ਼ੁਕਰਾਨਾ ਕੀਤਾ। ਉਨ੍ਹਾ ਨੇ ਬੱਚਿਆ ਨੂੰ ਆਪਣੇ ਮਾਤਾ-ਪਿਤਾ ਅਤੇ ਸਮਾਜ ਦੀ ਸੇਵਾ ਕਰਨ, ਆਪਣੀ ਕਿਰਤ ਵਿਚੋਂ ਦਸਵੰਧ ਕੱਢਣ ਲਈ ਪ੍ਰੇਰਿਆ। ਵਲੰਟੀਅਰਾਂ ਦੀ ਇੱਕ ਟੀਮ ਨੇ ਗੁਰਦਆਰਾ ਖੇੜਾ ਸਾਹਿਬ ਵਿਖੇ ਜਾ ਕੇ ਸੇਵਾ ਕੀਤੀ। ਇਕ ਟੀਮ ਨੇ ਕਾਲਜ ਵਿੱਚ ਸਾਫ ਸਫਾਈ ਦਾ ਕੰਮ ਕੀਤਾ।ਵਲੰਟੀਅਰਾਂ ਵਿੱਚ ਸੇਵਾ ਦੀ ਭਾਵਨਾ ਵਧਾਉਣ ਲਈ ਰਿਟਾਇਰਡ ਹੈਡਮਾਸਟਰ ਜੈ ਕ੍ਰਿਸ਼ਨ ਗੌਰਮਿੰਟ ਸੀਨੀ.ਸੈਕੰ. ਸਕੂਲ ਫਤਿਹਪੁਰ ਭੱਟਲਾਂ ਵਲੋਂ ਇੱਕ ਵਿਸੇਸ਼ ਲੈਕਚਰ ਦਿੱਤਾ ਗਿਆ।ਉਹਨਾਂ ਨੇ ਵਲੰਟੀਅਰਾਂ ਨੂੰ ਸਵੈ ਅਤੇ ਆਤਮ ਨਿਰਭਰ ਬਣਨ, ਧਰਮ ਨਿਰਪੱਖਤਾ ਰੱਖਣ, ਕਿਰਤ ਕਰਨ ਅਤੇ ਆਪਣੇ ਮਾਤਾ-ਪਿਤਾ, ਅਧਿਆਪਕਾ ਦਾ ਸਨਮਾਨ ਕਰਨ ਲਈ ਪ੍ਰੇਰਿਆ। ਵਿਦਿਆਰਥੀਆ ਦੀ ਬਹੁਪੱਖੀ ਪ੍ਰਤਿਭਾ ਨੁੰ ਨਿਖਾਰਨ ਲਈ ਪ੍ਰਤਿਯੋਗਤਾਵਾਂ ਅਤੇ ਸਭਿਆਚਾਰਕ ਪ੍ਰਤਿਭਾ ਨੂੰ ਨਿਖਾਰਨ ਲਈ ਕਈ ਪ੍ਰਕਾਰ ਦੇ ਪ੍ਰੋਗਰਾਮ ਉਲੀਕੇ ਗਏ।