ਗੜ੍ਹਦੀਵਾਲਾ 18 ਦਸੰਬਰ (ਚੌਧਰੀ )
: ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਗੜਦੀਵਾਲਾ ਵਲੋ ਇਲਾਕੇ ਦੇ ਸਮੂਹ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ ਵੀ ਸਬ ਸਟੇਸ਼ਨ ਗੜਦੀਵਾਲਾ ਤੋ ਚਲਦੇ ਪੰਡੋਰੀ ਕੰਡੀ ਮਿਕਸ ਫੀਡਰ ਦੀ ਜਰੂਰੀ ਮੇਨਟੀਨੈਂਸ ਕਰਨ ਹਿੱਤ ਮਿਤੀ 19.12.25 ਨੂੰ ਸਵੇਰੇ 10.00 ਵਜੇ ਤੋ ਸ਼ਾਮ 4.00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਕਰਕੇ ਪਿੰਡ ਪੰਡੋਰੀ ਅਟਵਾਲ, ਸਹਿਜੋਵਾਲ ਮੂਸਾ,ਨੰਗਲ ਥੱਥਲ,ਨੰਗਲ ਘੋੜਾਵਾਹਾ,ਟੈਂਟਪਾਲ,ਚੱਕਲਾਦੀਆ ਅਤੇ ਗੱਜਾ ਆਦਿ ਪਿੰਡਾ ਦੀ ਸਪਲਾਈ ਬੰਦ ਰਹੇਗੀ।








