Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing UPDATED.. ਰੋਇਲ ਇੰਨਫੀਲਡ ਤੇ ਇਨੋਵਾ ਕਾਰ ਦੀ ਜਬਰਦਸਤ ਟੱਕਰ ‘ਚ ਗੰਭੀਰ ਜਖਮੀ ਹੋਏ ਦੂਸਰੇ ਨੌਜਵਾਨ ਦੀ ਇਲਾਜ ਦੌਰਾਨ ਮੌਤ 

UPDATED.. ਰੋਇਲ ਇੰਨਫੀਲਡ ਤੇ ਇਨੋਵਾ ਕਾਰ ਦੀ ਜਬਰਦਸਤ ਟੱਕਰ ‘ਚ ਗੰਭੀਰ ਜਖਮੀ ਹੋਏ ਦੂਸਰੇ ਨੌਜਵਾਨ ਦੀ ਇਲਾਜ ਦੌਰਾਨ ਮੌਤ 

UPDATED.. ਰੋਇਲ ਇੰਨਫੀਲਡ ਤੇ ਇਨੋਵਾ ਕਾਰ ਦੀ ਜਬਰਦਸਤ ਟੱਕਰ ‘ਚ ਗੰਭੀਰ ਜਖਮੀ ਹੋਏ ਦੂਸਰੇ ਨੌਜਵਾਨ ਦੀ ਇਲਾਜ ਦੌਰਾਨ ਮੌਤ 

ਤਲਵਾੜਾ / ਦਸੂਹਾ 5 ਜੂਨ (ਚੌਧਰੀ) : ਰੋਇਲ ਇੰਨਫੀਲਡ ਤੇ ਇਨੋਵਾ ਕਾਰ ਦੀ ਜਬਰਦਸਤ ਟੱਕਰ ਹੋਣ ਨਾਲ ਇੱਕ ਦੀ ਮੌਤ ਅਤੇ ਇੱਕ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਪਰ ਸੂਤਰਾਂ ਦੇ ਹਵਾਲੇ ਨਾਲ ਹੁਣੇ ਪਤਾ ਚੱਲਿਆ ਹੈ ਕਿ ਦੂਸਰੇ ਜਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਦੱਸੀ ਜਾ ਰਹੀ ਹੈ। ਤਲਵਾੜਾ ਪੁਲਿਸ ਨੇ ਇਨੋਵਾ ਕਾਰ ਡਰਾਈਵਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਜਾਤਾ ਦੇਵੀ ਪਤਨੀ ਸਤਵੀਰ ਸਿੰਘ ਵਾਸੀ ਬਰਿੰਗਲੀ ਥਾਣਾ ਤਲਵਾੜਾ ਕਿ ਉਸਦੀ ਸ਼ਾਦੀ ਅਰਸਾ ਕਰੀਬ ਡੇਢ ਸਾਲ ਪਹਿਲਾਂ ਸਤਵੀਰ ਸਿੰਘ ਪੁੱਤਰ ਲੇਟ ਸ਼੍ਰੀ ਸੁਖਦੇਵ ਸਿੰਘ

ਵਾਸੀ ਬਰਿੰਗਲੀ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਨਾਲ ਹੋਈ ਸੀ। ਉਸ ਦਾ ਇੱਕ 6 ਮਹੀਨੇ ਦਾ ਬੇਟਾ ਹੈ। ਉਸਦਾ ਪਤੀ ਸਤਵੀਰ ਸਿੰਘ ਅੱਡਾ ਬਰਿੰਗਲੀ ਵਿਖੇ ਰੈਡੀਮੇਡ ਦੀ ਦੁਕਾਨ ਕਰਦਾ ਸੀ। ਮਿਤੀ 03.06.22 ਨੂੰ ਉਸਦਾ ਪਤੀ ਸਤਵੀਰ ਸਿੰਘ ਸਮੇਤ ਘਣਸ਼ਾਮ ਭਾਰਦਵਾਜ ਪੁੱਤਰ ਰਵਿੰਦਰ ਸਿੰਘ ਵਾਸੀ ਬਰਿੰਗਲੀ ਨਾਲ ਆਪਣੇ ਮੋਟਰ ਸਾਈਕਲ ਰੋਇਲ ਇੰਨਫੀਲਡ ਨੰਬਰੀ PB-07-BV-1360 ਪਰ ਸਵਾਰ ਹੋ ਕੇ ਆਪਣੇ ਜੀਜੇ ਦੀ ਖਬਰ ਲੈਣ ਲਈ ਦਤਾਰਪੁਰ ਵਿਖੇ ਗਏ ਸੀ ਰਾਤ ਨੂੰ ਉਸਦਾ ਪਤੀ ਸਮੇਤ ਘਣਸ਼ਾਮ ਦੇ ਦਤਾਰਪੁਰ ਤੋਂ ਮੋਟਰ ਸਾਈਕਲ ਤੇ ਵਾਪਿਸ ਆਪਣੇ ਘਰ ਬਰਿੰਗਲੀ ਨੂੰ ਆ ਰਹੇ ਸੀ ਜਦੋਂ ਉਹ ਪਿੰਡ ਭੰਬੋਤਾੜ ਪੁੱਜੇ ਤਾਂ ਵਕਤ ਕਰੀਬ 11.30 ਪੀ.ਐਮ ਰਾਤ ਦਾ ਹੋਵੇਗਾ ਤਾਂ ਦੋਲਤਪੁਰ ਸਾਈਡ ਤੋਂ ਇੱਕ ਇਨੋਵਾ ਗੱਡੀ ਨੰਬਰੀ HP-01-A-7025 ਦੇ ਡਰਾਈਵਰ ਨੇ ਗੱਡੀ ਤੇਜ ਰਫਤਾਰੀ, ਲਾਹਪ੍ਰਵਾਹੀ ਤੇ ਅਣਗਹਿਲੀ ਨਾਲ ਬਿਨਾ ਹਾਰਨ ਦਿੱਤੇ ਚਲਾ ਕੇ ਗਲਤ ਸਾਈਡ ਲਿਆ ਕੇ ਉਸਦੇ ਪਤੀ ਜੋ ਆਪਣੀ ਸਾਈਡ ਜਾ ਰਿਹਾ ਸੀ ਸਿੱਧੀ ਟੱਕਰ ਮਾਰੀ। ਜਿਸ ਨਾਲ ਉਸਦੇ ਪਤੀ ਸਤਵੀਰ ਸਿੰਘ ਦੀ ਮੋਕਾ ਪਰ ਹੀ ਮੌਤ ਹੋ ਗਈ ਤੇ ਘਣਸ਼ਾਮ ਭਾਰਦਵਾ ਦੇ ਕਾਫੀ ਸੱਟਾਂ ਲੱਗੀਆਂ ਤੇ ਮੋਟਰ ਸਾਈਕਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ।ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

ਫੋਟੋ : ਐਕਸੀਡੈਂਟ ਚ ਮਾਰੇ ਗਏ ਦੋਵੇਂ ਨੌਜਵਾਨਾਂ ਦੀ ਫਾਈਲ ਫੋਟੋ।