Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਅਣਪਛਾਤੇ ਚੋਰਾਂ ਨੇ ਨਵੀਂ ਆਬਾਦੀ ਨਾਰੰਗਸ਼ਾਹਪੁਰ ‘ਚ ਐਨ.ਆਰ.ਆਈਜ ਦੇ ਘਰਾਂ ‘ਚ ਕੀਤੀ ਸੇਂਧਮਾਰੀ

ਅਣਪਛਾਤੇ ਚੋਰਾਂ ਨੇ ਨਵੀਂ ਆਬਾਦੀ ਨਾਰੰਗਸ਼ਾਹਪੁਰ ‘ਚ ਐਨ.ਆਰ.ਆਈਜ ਦੇ ਘਰਾਂ ‘ਚ ਕੀਤੀ ਸੇਂਧਮਾਰੀ

ਫਗਵਾੜਾ  (ਲਾਲੀ ਦਾਦਰ )

* ਲੱਖਾਂ ਰੁਪਏ ਦੇ ਗਹਿਣੇ ਅਤੇ ਦੇਸ਼ੀ-ਵਿਦੇਸ਼ੀ ਕਰੰਸੀ ‘ਤੇ ਕੀਤਾ ਹੱਥ ਸਾਫ

 24 ਜੁਲਾਈ : ਨਜਦੀਕੀ ਪਿੰਡ ਨਵੀਂ ਆਬਾਦੀ ਨਾਰੰਗਸ਼ਾਹਪੁਰ ਵਿਖੇ ਸ਼ਾਤਿਰ ਚੋਰਾਂ ਵਲੋਂ ਐਤਵਾਰ ਦੀ ਰਾਤ ਘਾਤ ਲਗਾ ਕੇ ਐਨ.ਆਰ.ਆਈਜ. ਨਾਲ ਸਬੰਧਤ ਦੋ ਘਰਾਂ ‘ਚ ਸੇਂਧਮਾਰੀ ਕੀਤੀ ਗਈ। ਚੋਰਾਂ ਨੇ ਦੋਹਾਂ ਘਰਾਂ ਵਿਚੋਂ ਕਰੀਬ 26 ਤੋਲੇ ਸੋਨਾ 3100 ਅਮਰੀਕੀ ਡਾਲਰ ਅਤੇ 2.25 ਲੱਖ ਰੁਪਏ ਦੀ ਭਾਰਤੀ ਕਰੰਸੀ ਤੇ ਹੱਥ ਸਾਫ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਘਰ ਦਾ ਮੈਂਬਰ ਵਿਦੇਸ਼ ਤੋਂ ਕਰੀਬ ਇਕ ਹਫਤਾ ਪਹਿਲਾਂ ਪਿੰਡ ਆਇਆ ਸੀ ਅਤੇ ਚੋਰਾਂ ਦਾ ਨਿਸ਼ਾਨਾ ਬਣੇ ਦੂਸਰੇ ਘਰ ਦੀ ਇਕ ਔਰਤ ਨੇ ਕੁੱਝ ਦਿਨ ਬਾਅਦ ਵਿਦੇਸ਼ ਜਾਣਾ ਸੀ।

ਜਿਸ ਤੋਂ ਇਹ ਸ਼ੰਕਾ ਹੁੰਦੀ ਹੈ ਕਿ ਇਹਨਾਂ ਦੋਵੇਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਾਤਿਰ ਚੋਰ ਘਰ ਦੇ ਭੇਤੀਏ ਹੋ ਸਕਦੇ ਹਨ। ਇਹਨਾਂ ਵਾਰਦਾਤਾਂ ਦੀ ਜਾਣਕਾਰੀ ਦਿੰਦਿਆਂ ਵਾਰਦਾਤ ਦਾ ਸ਼ਿਕਾਰ ਬਣੇ ਤੇਜਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਸਰਪੰਚ ਬੀਬੀ ਕਮਲੇਸ਼ ਕੌਰ ਦੇ ਪਤੀ ਹਰਮੇਸ਼ ਲਾਲ ਦੀ ਹਾਜਰੀ ਵਿਚ ਦੱਸਿਆ ਕਿ ਉਹਨਾਂ ਦੀ ਪਰਿਵਾਰਕ ਔਰਤ ਨੇ ਵਿਦੇਸ਼ ਜਾਣਾ ਸੀ ਜਿਸ ਕਰਕੇ ਉਹਨਾਂ ਵਿਦੇਸ਼ੀ ਕਰੰਸੀ ਅਤੇ ਦੋ ਲੱਖ ਰੁਪਏ ਨਗਦ ਘਰ ਵਿਚ ਰੱਖੀ ਹੋਈ ਸੀ। ਬੀਤੀ ਰਾਤ ਉਹ ਜਦੋਂ ਸੁੱਤੇ ਹੋਏ ਸੀ ਤਾਂ ਰਾਤ ਕਰੀਬ ਤਿੰਨ ਕੁ ਵਜੇ ਉਹਨਾਂ ਖੜਾਕੇ ਦੀ ਆਵਾਜ ਸੁਣੀ ਪਰ ਇਹ ਸੋਚਿਆ ਕਿ ਸ਼ਾਇਦ ਕੋਈ ਪਸ਼ੂ ਖੁੱਲਿ੍ਹਆ ਹੋਵੇਗਾ ਪਰ ਜਦੋਂ ਦੁਬਾਰਾ ਫਿਰ ਆਵਾਜ ਹੋਈ ਤਾਂ ਉੱਠ ਕੇ ਦੇਖਿਆ ਕਿ ਅਣਪਛਾਤੇ ਚੋਰ ਉਹਨਾਂ ਦੇ ਘਰ ਨਾਲ ਲੱਗਦੇ ਖੇਤ ਵਾਲੇ ਪਾਸੇ ਤੋਂ ਤਾਕੀ ਦੇ ਸਰੀਏ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਚੋਰ ਉਹਨਾਂ ਦੇ ਘਰੋਂ 16 ਤੋਲੇ ਸੋਨਾ, 2 ਲੱਖ ਰੁਪਏ ਨਗਦ ਅਤੇ 1500 ਅਮਰੀਕੀ ਡਾਲਰ ਚੋਰੀ ਕਰਕੇ ਲੈ ਗਏ ਹਨ। ਦੂਸਰੀ ਵਾਰਦਾਤ ਦੇ ਸ਼ਿਕਾਰ ਬਣੇ ਓਮ ਪ੍ਰਕਾਸ਼ ਪੁੱਤਰ ਆਤਮਾ ਰਾਮ ਨੇ ਦੱਸਿਆ ਕਿ ਉਸਦਾ ਬੇਟਾ ਕਰੀਬ ਇਕ ਹਫਤਾ ਪਹਿਲਾਂ ਵਿਦੇਸ਼ ਤੋਂ ਆਇਆ ਹੈ। ਅਤੇ ਉਹਨਾਂ ਦੇ ਘਰ ਦੀ ਕੰਧ ਪਾੜ ਕੇ ਚੋਰਾਂ ਨੇ 10 ਤੋਲੇ ਸੋਨਾ, 1500 ਯੂ.ਐਸ. ਡਾਲਰ ਅਤੇ ਕਰੀਬ 25 ਹਜਾਰ ਰੁਪਏ ਨਗਦ ਚੋਰੀ ਕੀਤੇ ਹਨ। ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਤਨਾਮਪੁਰਾ ਦੇ ਐਸ.ਐਚ.ਓ. ਰਮਨਦੀਪ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਸਮਾਚਾਰ ਲਿਖੇ ਜਾਣ ਤੱਕ ਪੁਲਿਸ ਤਫਤੀਸ਼ ਦਾ ਦੌਰ ਜਾਰੀ ਸੀ।

ਦੋਸ਼ੀ ਜਲਦੀ ਹੋਣਗੇ ਸਲਾਖਾਂ ਦੇ ਪਿੱਛੇ- ਐਸ.ਐਚ.ਓ. ਰਮਨਦੀਪ

ਫਗਵਾੜਾ ਦੇ ਨਜਦੀਕੀ ਪਿੰਡ ਨਵੀਂ ਆਬਾਦੀ ਨਾਰੰਗਸ਼ਾਹਪੁਰ ਵਿਖੇ ਐਤਵਾਰ ਦੇਰ ਰਾਤ ਨੂੰ ਅਣਪਛਾਤੇ ਚੋਰਾਂ ਵਲੋਂ ਅੰਜਾਮ ਦਿੱਤੀਆਂ ਗਈਆਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਤਨਾਮਪੁਰਾ ਦੇ ਐਸ.ਐਚ.ਓ. ਰਮਨਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਇਹਨਾਂ ਵਾਰਦਾਤਾਂ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਵਾਰਦਾਤ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦੀ ਹੀ ਚੋਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ।
ਤਸਵੀਰ – ਇੰਸਪੈਕਟਰ ਰਮਨਦੀਪ ਕੁਮਾਰ।