Prime Punjab Times

Latest news
ਸੜਕ ਸੁਰੱਖਿਆ ਮਹੀਨਾ : ਸੜਕ ਸੁਰੱਖਿਆ ਨੂੰ ਹਮੇਸ਼ਾ ਤਰਜ਼ੀਹ ਦਿੱਤੀ ਜਾਵੇ : ਡਿਪਟੀ ਕਮਿਸ਼ਨਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਵਾਹਨਾਂ ਤੇ ਲਗਾਏ ਰਿਫਲੈਕਟਰ ਖਾਲਸਾ ਕਾਲਜ ਗੜ੍ਹਦੀਵਾਲਾ ਦੁਆਰਾ ਆਰਮੀ ਦਿਵਸ ਮਨਾਇਆ ਗਿਆ ਜਸਮੀਤ ਸਿੰਘ ਉੱਪਲ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਗਣਤੰਤਰ ਦਿਵਸ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਲਹਿਰਾਉਣਗੇ ਤਿਰੰਗਾ ਕਾਲਜ ਦੇ ਐੱਨ.ਐੱਸ.ਐੱਸ.ਯੂਨਿਟ ਵੱਲੋਂ ਚਾਇਨਾ ਡੋਰ ਦੀ ਵਰਤੋਂ ਦਾ ਕੀਤਾ ਵਿਰੋਧ ਸੇਫ ਸਕੂਲ ਵਾਹਨ ਟਾਸਕ ਫੋਰਸ ਨੇ ਸਕੂਲ ਬੱਸਾਂ ਦੀ ਕੀਤੀ ਚੈਕਿੰਗ ਸੋਸਾਇਟੀ ਦੇ ਕੈਸ਼ੀਅਰ ਸ.ਪਰਸ਼ੋਤਮ ਸਿੰਘ ਬਾਹਗਾ ਨੂੰ ਸਦਮਾ,ਪਤਨੀ... ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਉਤਸ਼ਾਹ ਨਾਲ ਮਨਾਈ ਲੋਹੜੀ ਲੋਹੜੀ ਸਾਡੇ ਪੰਜਾਬੀ ਵਿਰਸੇ ਦਾ ਅਨਿੱਖੜਵਾਂ ਅੰਗ - ਐਡਵੋਕੇਟ ਧਨਦੀਪ ਕੌਰ

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing ਲਾਹੜੀ ਗੁਜਰਾਂ ਪਿੰਡ ‘ਚ ਆਯੂਰਵੈਦਿਕ ਡਿਸਪੈਂਸਰੀ ਦੀ ਕੀਤੀ ਕਾਇਆ ਕਲਪ

ਲਾਹੜੀ ਗੁਜਰਾਂ ਪਿੰਡ ‘ਚ ਆਯੂਰਵੈਦਿਕ ਡਿਸਪੈਂਸਰੀ ਦੀ ਕੀਤੀ ਕਾਇਆ ਕਲਪ

ਵਿਧਾਇਕ ਜੋਗਿੰਦਰ ਪਾਲ ਹਲਕਾ ਭੋਆ ਨੇ ਕੀਤਾ ਡਿਸਪੈਂਸਰੀ ਦਾ ਉਦਘਾਟਨ
ਵਿਧਾਇਕ ਜੋਗਿੰਦਰ ਪਾਲ ਨੇ ਹੋਰ ਛੇ ਲੱਖ ਰੁਪਏ ਡਿਸਪੈਂਸਰੀ ਦੇ ਲਈ ਦੇਣ ਦੀ ਕੀਤੀ ਘੋਸ਼ਣਾ

ਪਠਾਨਕੋਟ, 25 ਦਸੰਬਰ (ਅਵਿਨਾਸ ਸ਼ਰਮਾ ): ਡਾਇਰੈਕਟਰ ਆਯੂਰਵੇਦਾ ਪੰਜਾਬ ਡਾ. ਪੂਨਮ ਵਸ਼ਿਸਟ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਪਠਾਨਕੋਟ ਦੀ ਆਯੂਰਵੈਦਿਕ ਡਿਸਪੈਂਸਰੀਆਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ, ਜਿਸ ਅਧੀਨ ਜਿਲ੍ਹਾ ਪਠਾਨਕੋਟ ਦੇ ਪਿੰਡ ਲਾਹੜੀ ਗੁਜਰਾਂ ਵਿਖੇ ਸਥਿਤ ਆਯੂਰਵੈਦਿਕ ਡਿਸਪੈਂਸਰੀ ਦਾ ਵੀ ਪੂਨਰ ਨਿਰਮਾਣ ਕਾਰਜ ਕਰਵਾਇਆ ਗਿਆ।
ਪਿੰਡ ਲਾਹੜੀ ਗੁਜ਼ਰਾਂ ਵਿੱਚ ਅੱਜ ਇਹ ਡਿਸਪੈਂਸਰੀ ਪੂਰੀ ਤਰ੍ਹਾਂ ਨਾਲ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕੀਤੀ ਗਈ। ਇਸ ਮੋਕੇ ਤੇ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਲਾਹੜੀ ਗੁਜਰਾਂ ਦੀ ਪੂਨਰ ਨਿਰਮਾਣਿਤ ਆਯੂਰਵੈਦਿਕ ਡਿਸਪਂੈਸਰੀ ਦਾ ਸੁਭ ਅਰੰਭ ਕੀਤਾ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਿਲ੍ਹਾ ਆਯੂਰਵੈਦਿਕ ਵਿਭਾਗ ਇੰਚਾਰਜ ਸ੍ਰੀ ਨਰੇਸ ਕੁਮਾਰ ਮਾਹੀ ਅਤੇ ਪਿੰਡ ਦੇ ਸਰਪੰਚ ਸ੍ਰੀ ਦੇਵ ਰਾਜ ਸੈਂਣੀ ਵੱਲੋਂ ਫੁੱਲ ਮਾਲਾਵਾਂ ਪਾ ਕੇ ਮੁੱਖ ਮਹਿਮਾਨ ਵਿਧਾਇਕ ਜੋਗਿੰਦਰ ਪਾਲ ਹਲਕਾ ਭੋਆਂ ਦਾ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਵਿਪਨ (ਪ੍ਰਧਾਨ), ਡਾ. ਜਸਵਿੰਦਰ ਸਿੰਘ, ਡਾ. ਰਜਿੰਦਰ ਕੁਮਾਰ, ਡਾ. ਸੋਨਮ, ਡਾ. ਕੁਲਦੀਪ, ਡਾ. ਰੀਤਿਕਾ, ਅਸਵਨੀ ਸੈਣੀ, ਡਾ. ਮਾਲਤੀ, ਡਾ. ਸੁਮਨ, ਡਾ. ਸਾਹਿਲ,ਜਤਿਨ , ਅਨਕੂਸ,ਰਮਨ ਕੁਮਾਰ ਉਪ ਵੈਦ, ਸੁਰਜੀਤ , ਅਮਨ, ਅਸਵਨੀ, ਲਖਵੀਰ ਸਿੰਘ ਜੇ.ਈ., ਡਾ. ਰਾਮੇਸ ਕੁਮਾਰ ਅੱਤਰੀ, ਡਾ. ਮੁਲਖ ਰਾਜ ਅਤੇ ਡਾ. ਸਤੀਸ ਆਦਿ ਹਾਜਰ ਸਨ।
ਡਾ. ਨਰੇਸ ਕੁਮਾਰ ਮਾਹੀ ਜਿਲ੍ਹਾ ਆਯੂਰਵੈਦਿਕ ਅਤੇ ਜੁਨਾਨੀ ਅਫਸ਼ਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੀਆਂ ਆਯੂਰਵੈਦਿਕ ਡਿਸਪੈਂਸਰੀਆਂ ਵਿੱਚੋਂ 5 ਆਯੂਰਵੈਦਿਕ ਡਿਸਪੈਂਸਰੀਆਂ ਦੀ ਕਾਇਆ ਕਲਪ ਕੀਤੀ ਗਈ ਹੈ। ਜਿਸ ਅਧੀਨ ਅੱਜ ਜਿਲ੍ਹਾ ਪਠਾਨਕੋਟ ਦੀ ਡਿਸਪੈਂਸਰੀ ਪਿੰਡ ਲਾਹੜੀ ਗੁਜਰਾਂ ਦਾ ਵਿਕਾਸ ਕਾਰਜ ਪੂਰਾ ਹੋਣ ਤੇ ਡਿਸਪੈਂਸਰੀ ਇੰਚਾਰਜ ਡਾ. ਜਤਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਡਿਸਪੈਂਸਰੀ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਬਹੁਤ ਜਿਆਦਾ ਸੁਧਾਰ ਕੀਤਾ ਗਿਆ ਹੈ ਅਤੇ ਇਹ ਅੱਜ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਤਾਂ ਜੋ ਲੋਕ ਹੋਰ ਵੀ ਵਧੀਆਂ ਢੰਗ ਨਾਲ ਇੱਥੋਂ ਸਿਹਤ ਸੁਵਿਧਾਵਾਂ ਪ੍ਰਾਪਤ ਕਰ ਸਕਣ। ਇਸ ਮੋਕੇ ਤੇ ਡਿਸਪੈਂਸਰੀ ਦੇ ਵਿਕਾਸ ਲਈ ਡਾ. ਜਤਿੰਦਰ ਸਿੰਘ ਠਾਕੁਰ ਨੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ, ਡਾਇਰੈਕਟਰ ਆਯੂਰਵੇਦਾ ਪੰਜਾਬ ਡਾ. ਪੂਨਮ, ਜਿਲ੍ਹਾ ਇੰਚਾਰਜ ਡਾ. ਨਰੇਸ ਕੁਮਾਰ ਮਾਹੀ ਅਤੇ ਵਿਧਾਇਕ ਜੋਗਿੰਦਰ ਪਾਲ, ਸਰਪੰਚ ਦੇਵ ਰਾਜ ਸੈਣੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਲਾਇਆ ਕਿ ਪਹਿਲਾਂ ਨਾਲੋਂ ਵੀ ਵਧੀਆ ਢੰਗ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੋਕੇ ਤੇ ਵਿਧਾਇਕ ਸ੍ਰੀ ਜੋਗਿੰਦਰ ਪਾਲ ਹਲਕਾ ਭੋਆ ਨੇ ਡਿਸਪੈਂਸਰੀ ਦੀਆਂ ਹੋਰ ਜਰੂਰਤਾਂ ਪੂਰੀਆਂ ਕਰਨ ਲਈ ਛੇ ਲੱਖ ਰੁਪਏ ਦੀ ਹੋਰ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ।

error: copy content is like crime its probhihated