Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸ਼ਰਾਬ ਦਾ ਠੇਕਾ ਬੰਦ ਕਰਾਉਣ ਲਈ ਔਰਤਾਂ ਨੇ ਲਾਇਆ ਧਰਨਾ

ਸ਼ਰਾਬ ਦਾ ਠੇਕਾ ਬੰਦ ਕਰਾਉਣ ਲਈ ਔਰਤਾਂ ਨੇ ਲਾਇਆ ਧਰਨਾ

ਗੜਦੀਵਾਲਾ 10 ਦਸੰਬਰ (ਚੌਧਰੀ)
ਪੁਲਿਸ ਦੀ ਮੁਸਤੈਦੀ ਨਾਲ ਧਰਨਾ ਚੁਕਾਇਆ ਗਿਆ
: ਇੱਥੋਂ ਦੇ ਪਿੰਡ ਨੰਗਲ ਘੋੜੇਵਾਹਾ ਤੋਂ ਨਹਿਰ ਨੂੰ ਜਾਂਦਿਆਂ ਰਾਹ ਵਿੱਚ ਪੈਂਦਾ ਸ਼ਰਾਬ ਦਾ ਠੇਕਾ ਅੱਜ ਉਸ ਵੇਲੇ ਬੰਦ ਕਰਾ ਦਿੱਤਾ ਜਦੋਂ ਪਿੰਡ ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਠੇਕੇ ਮੂਹਰੇ ਧਰਨਾ ਲਗਾ ਦਿੱਤਾ। ਇਹ ਧਰਨਾ ਤਕਰੀਬਨ ਢਾਈ ਘੰਟੇ ਚਲਿਆ। ਮਿਲੀ ਜਾਣਕਾਰੀ ਅਨੁਸਾਰ ਇਸ ਇਹ ਠੇਕਾ ਖੁੱਲਣ ਨਾਲ ਇੱਥੋਂ ਦੇ ਆਉਂਦੇ, ਜਾਂਦੇਆ ਔਰਤਾਂ ਤੇ ਸ਼ਰਾਬੀਆਂ ਵਿਚਕਾਰ ਆਪਸੀ ਝਗੜੇ ਹੋਣ ਕਰਕੇ ਪਿੰਡ ਵਾਸੀਆਂ ਨੇ ਇਹ ਸਟੈਪ ਲਿਆ। ਉਹਨਾਂ ਕਿਹਾ ਕਿ ਅਸੀਂ ਹਰ ਵੇਲੇ ਜਦੋਂ  ਖੇਤਾਂ ਨੂੰ ਜਾਂਦੇ ਹਾਂ ਜਾਂ ਆਉਂਦੇ ਹਾਂ ਤਾ ਇੱਥੇ ਆਮ ਸ਼ਰਾਬੀ ਗਲਤ ਕਮੈਂਟ ਕਰਦੇ ਹਨ। ਸ਼ਰਾਬ ਪੀ ਕੇ ਸ਼ਰਾਬੀ ਆਪਸ ਵਿੱਚ ਬਹੁਤ ਝਗੜਾ ਕਰਦੇ ਹਨ।  ਕਈ ਸ਼ਰਾਬ ਪੀ ਕੇ ਘਰਾਂ ਵਿੱਚ ਵੀ ਲੜਾਈ ਝਗੜਾ ਕਰਦੇ ਹਨ। ਪਿੰਡ ਵਾਸੀ ਇਸ ਠੇਕੇ ਤੋਂ ਬਹੁਤ ਪਰੇਸ਼ਾਨ ਹਨ। ਔਰਤਾਂ ਨੇ ਠੇਕਾ ਬੰਦ ਕਰਾਉਣ ਲਈ ਨਾਹਰੇ ਲਗਾਏ ਗਏ, ਔਰਤ ਸ਼ਕਤੀ ਜਿੰਦਾਬਾਦ, ਇਹ ਠੇਕਾ ਇਥੋਂ ਬੰਦ ਕੀਤਾ ਜਾਵੇ ਦੇ ਨਾਰੇ ਲਗਾਏ ਗਏ। ਆਖਰ ਵਿੱਚ ਪਿੰਡ ਦੇ ਪਤਵੰਤਿਆਂ ਨੇ ਪੁਲਿਸ ਨਾਲ ਗੱਲਬਾਤ ਕਰਕੇ ਇਹ ਫੈਸਲਾ ਲਿਆ ਕਿ ਪਹਿਲਾਂ ਡੀ ਸੀ ਹੁਸ਼ਿਆਰਪੁਰ ਅਤੇ ਫਿਰ ਮੰਤਰੀ ਡਾਕਟਰ ਰਵਜੋਤ ਸਿੰਘ  ਨੂੰ ਠੇਕਾ ਬੰਦ ਕਰਾਉਣ ਲਈ ਮਿਲਿਆ ਜਾਵੇਗਾ। ਇਸ ਮੌਕੇ ਲਗਭਗ 50 ਔਰਤਾਂ ਤੇ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।  ਜਿਨਾ ਵਿੱਚ ਲੰਬੜਦਾਰ ਤਿਲਕਰਾਜ ,ਅਸ਼ੋਕ ਕੁਮਾਰ ਸ਼ੰਕਰ ਸਿੰਘ, ਪ੍ਰਦੀਪ ਸਿੰਘ  ਰਣਜੀਤ ਸਿੰਘ  ਸੁਰੇਖਾ ਦੇਵੀ ਐਕਸ ਸਰਪੰਚ ਸ਼ਹੀਦ ਭਗਤ ਸਿੰਘ ਸੁਸਾਇਟੀ ਵੱਲੋਂ ਰਾਜਕੁਮਾਰੀ, ਨਿਧੀ, ਰਮਨ ਦੇਵੀ, ਮੇਘਾ, ਹਰਭਜਨ ਕੌਰ, ਰਜਵੰਤ ਕੌਰ  ਸੰਦੀਪ ਕੁਮਾਰੀ  ਸੰਤੋਸ਼ ਕੁਮਾਰੀ, ਮੋਨਕਾ ਪ੍ਰਵੀਨ ਕੁਮਾਰੀ ,ਬਿਮਲਾ ਦੇਵੀ ,ਮੀਨਾ  ਮਹਿੰਦਰ ਕੌਰ ਆਦਿ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।