Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਗੁਰਦਾਸਪੁਰ ਵਸਨੀਕ ਤਿੰਨ ਨੌਜਵਾਨਾਂ ਦੀ ਹਿਮਾਚਲ ਦੇ ਚੰਬਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤ

ਗੁਰਦਾਸਪੁਰ ਵਸਨੀਕ ਤਿੰਨ ਨੌਜਵਾਨਾਂ ਦੀ ਹਿਮਾਚਲ ਦੇ ਚੰਬਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤ

ਗੁਰਦਾਸਪੁਰ ਵਸਨੀਕ ਤਿੰਨ ਨੋਜਵਾਨਾਂ ਦੀ ਹਿਮਾਚਲ ਦੇ ਚੰਬਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤ

ਗੁਰਦਾਸਪੁਰ 25 ਜੁਲਾਈ(ਅਸ਼ਵਨੀ) : ਅੱਜ ਸਵੇਰੇ ਗੁਰਦਾਸਪੁਰ ਵਸਨੀਕ ਤਿੰਨ ਨੋਜਵਾਨਾ ਦੀ ਸੜਕ ਹਾਦਸੇ ਵਿੱਚ ਹੋਈ ਮੋਤ ਕਾਰਨ ਸੋਗ ਦੀ ਲਹਿਰ ਫੈਲ ਗਈ । ਹਾਸਲ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਇੱਕ ਗੱਡੀ ਦਾ ਸਰਵੇਂ ਕਰਨ ਗਏ ਗੁਰਦਾਸਪੁਰ ਨਿਵਾਸੀ ਸਰਵੇਅਰ ਅਤੇ ਉਨ੍ਹਾਂ ਦੇ ਨਾਲ ਘੁੱਮਣ ਗਏ ਦੀਨਾ ਨਗਰ ਵਸਨੀਕ ਲੋਕ ਨਿਰਮਾਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਤੇ ਇੱਕ ਐਨ.ਆਰ. ਆਈ ਦੀ ਹਿਮਾਚਲ ਪ੍ਰਦੇਸ਼ ਦੇ ਚੰਬਾ ਤੀਸਾ ਵਾਇਆ ਸੱਚ-ਪਾਸ ਕਿੱਲੜ ਸੜਕ ਤੇ ਸ਼ਤਰੂ ਨਹਿਰ ਦੇ ਕੋਲ ਬੋਲੈਰੋ ਗੱਡੀ ਡੂੰਬੀ ਖੱਡ ਵਿੱਚ ਡਿੱਗਣ ਕਾਰਨ ਮੌਤ ਹੋ ਗਈ।ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋਈ ਜਦਕਿ ਦੋ ਜਖਮੀ ਸਨ। ਹਾਦਸਾ ਐਤਵਾਰ ਦੁਪਹਿਰ ਨੂੰ ਵਾਪਰਿਆ। ਹਾਦਸੇ ਵਾਲੀ ਥਾਂ ਤੋਂ ਕਰੀਬ 1 ਘੰਟੇ ਦੀ ਦੂਰੀ ਤੱਕ ਮੋਬਾਇਲ ਦਾ ਵੀ ਕੋਈ ਲਿੰਕ ਨਹੀਂ ਸੀ ਅਤੇ ਹਾਦਸੇ ਦਾ ਖ਼ਬਰ ਪੁਲਿਸ ਨੂੰ ਆਮ ਲੋਕਾਂ ਤੋਂ ਲੱਗੀ।

ਜਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਮ੍ਰਿਤਕਾ ਦੀ ਪਛਾਣ ਸਰਵੇਅਰ ਰਾਜੀਵ ਸ਼ਰਮਾ ਪੁੱਤਰ ਓਮ ਪ੍ਰਕਾਸ ਸ਼ਰਮਾ ਵਾਸੀ ਰਾਮ ਸ਼ਰਨਮ ਕਲੌਨੀ ਗੁਰਦਾਸਪੁਰ , ਪੀਡਬਲਯੂਡੀ ਦੇ ਐਕਸੀਅਨ ਮਨਮੋਹਨ ਸਰੰਗਲ ਪੁੱਤਰ ਚਮਨ ਲਾਲ ਵਾਸੀ ਆਰਿਆ ਨਗਰ ਦੀਨਾਨਗਰ ਅਤੇ ਐਨ.ਆਰ.ਆਈ ਅਮਰਜੀਤ ਪੁੱਤਰ ਬੱਚਨ ਸਿੰਘ ਵਾਸੀ ਸੈਕਟਰੀ ਮੁਹੱਲਾ ਗੁਰਦਾਸਪੁਰ ਅਤੇ ਹੋਰਾਂ ਦੀ ਪਹਿਚਾਣ ਰਾਕੇਸ਼ ਕੁਮਾਰ ਪੁੱਤਰ ਮੁਸ਼ਦੀ ਰਾਮ ਪਿੰਡ ਚੰਦੋੜ ਤਹਿਸੀਲ ਚੁਰਾਹ ਅਤੇ ਹੇਮ ਸਿੰਘ ਪੁੱਤਰ ਪ੍ਰਤਾਪ ਸਿੰਘ ਪਿੰਡ ਬਰੌਰ ਦੇ ਰੂਪ ਵਿੱਚ ਹੋਈ।

ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਰਾਜੀਵ ਸ਼ਰਮਾ ਇੱਕ ਮਹੀਨਾ ਪਹਿਲਾਂ ਚੰਬਾ ਤੀਸਾ ਵਾਇਆ ਸੱਚਪਾਸ -ਕਿੱਲੜ ਸੜਕ ਤੇ ਇੱਕ ਟਾਟਾ ਸੂਮੋਂ ਹਾਦਸ਼ੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿੱਚ ਚਾਰ ਲੋਕ ਜਖ਼ਮੀ ਹੋ ਗਏ ਸਨ। ਇਸ ਗੱਡੀ ਦੇ ਕਲੇਮ ਸੈਟਲਮੈਂਟ ਲਈ ਰਾਜੀਵ ਸ਼ਰਮਾ ਤੀਸਾ ਤੋਂ ਬਗੋਟੂ ਜਾ ਰਹੇ ਸਨ ਅਤੇ ਰਸਤੇ ਵਿੱਚ ਮੌਸਮ ਦੀ ਖਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ।

ਹਾਸਲ ਜਾਣਕਾਰੀ ਅਨੁਸਾਰ ਹਾਦਸੇ ਵਾਲੀ ਜਗ੍ਹਾ ਅਜਿਹੀ ਸੀ ਕਿ ਇਸ ਥਾਂ ਮੱਤੇ ਮੋਬਾਇਲ ਦਾ ਵੀ ਸਿਗਨਲ ਨਹੀਂ ਆਉਂਦਾ। ਇਸ ਸੰਬੰਧੀ ਇੱਕ ਢਾਬੇ ਵਾਲੇ ਕੋਲ ਜਾਣਕਾਰੀ ਮਿਲਣ ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਵੱਲੋਂ ਲੋਕਲ ਲੋਕਾਂ ਦੀ ਮਦਦ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਤੀਸਾ ਹਸਪਤਾਲ ਪਹੁੰਚਾਇਆ ਗਿਆ। ਤੀਸਾ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਚੰਬਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਦੇਰ ਸ਼ਾਮ ਸਿਵਲ ਹਸਪਤਾਲ ਟਿੱਸਾ ਪਹੁੰਚਾਇਆ ਗਿਆ। ਜਿੱਥੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੈਡੀਕਲ ਕਾਲਜ ਚੰਬਾ ਰੈਫਰ ਕਰ ਦਿੱਤਾ ਗਿਆ ਜਦੋਕਿ ਮ੍ਰਿਤਕਾ ਦੀ ਦੇਹ ਪਾਰਿਵਾਰਿਕ ਮੈਂਬਰਾਂ ਦੇ ਸਪੁਰਦ ਕਰ ਦਿੱਤੀ ਗਈ ਹੈ।