Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਚੋਰੀ ਦੇ 15 ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ 

ਚੋਰੀ ਦੇ 15 ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ 

ਗੜਸ਼ੰਕਰ 19 ਜਨਵਰੀ (PPT NEWS) 

: ਚੋਰੀ ਦੇ 15 ਮੋਟਰਸਾਈਕਲਾਂ ਤੇ 14 ਨਸ਼ੀਲੇ ਟੀਕਿਆਂ ਸਮੇਤ ਇੱਕ ਨੌਜਵਾਨ ਨੂੰ ਗੜਸ਼ੰਕਰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਬਿਕਰਮ ਉਰਫ ਵਿੱਕੀ ਪੁੱਤਰ ਰਤਨ ਲਾਲ ਵਾਸੀ ਸੈਦਪੁਰ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਅਤੇ  ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ.ਡਵੀਜਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 18-01-24 ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸਬ ਇੰਸਪੈਕਟਰ ਰਾਕੇਸ਼ ਕੁਮਾਰ ਥਾਣਾ ਗੜ੍ਹਸ਼ੰਕਰ ਵੱਲੋ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸੱਕੀ ਪੁਰਸ਼ਾ ਅਤੇ ਵਹੀਕਲ ਚੈਕਿੰਗ ਦੇ ਸਬੰਧ ਵਿਚ ਪੁਲ ਨਹਿਰ ਇਬਰਾਹੀਮਪੁਰ ਮੌਜੂਦ ਸੀ ਤਾਂ ਦੋਨੋਵਾਲ ਸਾਇਡ ਵੱਲੋ ਇਕ ਮੋਟਰਸਾਇਕਲ ਨੰਬਰੀ PB-25-9055 ਮਾਰਕਾ ਯਾਮਹਾ ਰੰਗ ਕਾਲਾ ਆਉਂਦਾ ਦਿਖਾਈ ਦੇਣ ਤੇ ਜਿਸ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕੇ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਬਿਕਰਮ ਉਰਫ ਵਿੱਕੀ ਪੁੱਤਰ ਰਤਨ ਲਾਲ ਵਾਸੀ ਸੈਦਪੁਰ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਦੀ ਤਲਾਸ਼ੀ ਕਰਨ ਤੇ ਪਹਿਨੇ ਹੋਏ ਟਰੈਕਸੂਟ ਦੀ ਸੱਜੀ ਜੇਬ ਵਿਚੋ ਖੁੱਲੇ 14 ਨਸ਼ੀਲੇ ਟੀਕੇ ਮਾਰਕਾ Buprenorphine Injection IP 0.3 mg/2ml ਬਰਾਮਦ ਹੋਣ ਤੇ ਮੁਕੱਦਮਾ ਨੰਬਰ 10 ਮਿਤੀ 18-01-2024 ਅ/ਧ 22-61-85 NDPS ACT ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਵੱਲੋ ਕੀਤੇ ਫਰਦ ਇੰਕਸਾਫ ਮੁਤਾਬਿਕ ਦੋਸ਼ੀ ਪਾਸੋਂ ਕੁੱਲ ਵੱਖ-ਵੱਖ ਤਰਾਂ ਦੇ ਵੱਖ-ਵੱਖ ਥਾਂਵਾ ਤੋਂ ਚੋਰੀ ਕੀਤੇ ਕੁੱਲ 14 ਮੋਟਰਸਾਇਕਲ ਬ੍ਰਾਮਦ ਕੀਤੇ ਗਏ ਅਤੇ ਮੋਟਰਸਾਇਕਲ ਨੰਬਰੀ PB-25-9055 ਮਾਰਕਾ ਯਾਮਾਹਾ ਰੰਗ ਕਾਲਾ ਵੀ ਚੋਰੀ ਕੀਤਾ ਪਾਇਆ ਗਿਆ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ,ਕਿ ਉਕਤ ਦੋਸ਼ੀ ਇਹ ਟੀਕੇ ਕਿਸ ਪਾਸੋਂ ਖਰੀਦ ਕਰਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰ ਵੇਚਦਾ ਹੈ ।ਦੋਸ਼ੀ ਉਕਤ ਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹਨ।

ਬ੍ਰਾਮਦਸ਼ੁਦਾ ਚੋਰੀ ਦੇ ਮੋਟਰਸਾਇਕਲ ਕੁੱਲ = 15

1) PB-25-9055 ਮਾਰਕਾ ਯਾਮਾਹਾ ਰੰਗ ਕਾਲਾ

2) PB-07-BH-3281ਚੈਸੀ ਨੂੰ MBLHA10BWFMM03436 ਮਾਰਕਾ ਸਪਲੈਂਡਰ

3) PB-07-F-0319 ਮਾਰਕਾ ਸਪਲੈਂਡਰ ਪਲੱਸ

4) ਚੈਸੀ ਨੰਬਰ MD2A76A25FRC73792 ਮਾਰਕਾ ਪਲਟੀਨਾ ਬਜਾਜ

5) PB-07-P-5682 ਚੈਸੀ ਨੂੰ MD2A18AZ0FPC05019 ਮਾਰਕਾ CT 100 ਬਜਾਜ

6) PB-07-AV-9182 ਚੈਸੀ ਨੰਬਰ MDLHA11ANF9A05606 ਮਾਰਕਾ HF Deluxe hero

7) ਚੈਸੀ ਨੰਬਰ MBLHA10EJ9HM00513 ਮਾਰਕਾ ਸਪਲੈਂਡਰ

8) ਚੈਸੀ ਨੰਬਰ MBLHA11AZF9J01656 Eng No HA11K19J01547 ਮਾਰਕਾ HF Deluxe hero

9) ਚੈਸੀ ਨੰਬਰ MBLHAR08XHHJA158 ਮਾਰਕਾ ਸਪਲੈਡਰ

10) PB-32-S-7523 ਮਾਰਕਾ ਸਪਲੈਡਰ ਪਲੱਸ

11) PB-08-BT-3600 ਚੈਸੀ ਨੰਬਰ MBLHA10EZAHK63202 ਮਾਰਕਾ ਸਪਲੈਂਡਰ ਪਲੱਸ

12) PB-08-EA-7915 ਚੈਸੀ ਨੰਬਰ MD2A18AY9JPC11689 ਮਾਰਕਾ CT 100 ਬਜਾਜ

13) ਚੈਸੀ ਨੰਬਰ MBLHA10EZBHK29188 ਮਾਰਕਾ ਸਪਲੈਂਡਰ ਪਲੱਸ

14) ਚੈਸੀ ਨੰਬਰ MEHJC36CBCBC8433409 ਮਾਰਕਾ SHINE

15) PB-07-AZ-0426 ਚੈਸੀ ਨੰਬਰ MD2A18AZ9FPG13874 ਮਾਰਕਾ CT 100 ਬਜਾਜ

 

error: copy content is like crime its probhihated