Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਪਾਕਿਸਤਾਨ ‘ਚ ਲਾਪਤਾ ਸਿੱਖ ਨੌਜਵਾਨ ਦਾ ਪਰਿਵਾਰ ਹਾਲੋ ਬੇਹਾਲ, ਭਾਰਤ ਸਰਕਾਰ ਤੋਂ ਕੀਤੀ ਇਹ ਮੰਗ

ਵੱਡੀ ਖਬਰ.. ਪਾਕਿਸਤਾਨ ‘ਚ ਲਾਪਤਾ ਸਿੱਖ ਨੌਜਵਾਨ ਦਾ ਪਰਿਵਾਰ ਹਾਲੋ ਬੇਹਾਲ, ਭਾਰਤ ਸਰਕਾਰ ਤੋਂ ਕੀਤੀ ਇਹ ਮੰਗ

ਵੱਡੀ ਖਬਰ.. ਪਾਕਿਸਤਾਨ ‘ਚ ਲਾਪਤਾ ਸਿੱਖ ਨੌਜਵਾਨ ਦਾ ਪਰਿਵਾਰ ਹਾਲੋ ਬੇਹਾਲ, ਭਾਰਤ ਸਰਕਾਰ ਤੋਂ ਕੀਤੀ ਇਹ ਮੰਗ

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) : ਪਾਕਿਸਤਾਨ ‘ਚ ਬਹੁਤ ਹੀ ਘੱਟ ਵਸੋਂ ਵਜੋਂ ਜਾਣੇ ਜਾਂਦੇ ਹਿੰਦੂ-ਸਿੱਖ ਪਰਿਵਾਰਾਂ ਨੂੰ ਜਿੱਥੇ ਸਮੇਂ-ਸਮੇਂ ਆਉਂਦੀਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਵਾਲੇ ਘੱਟ ਗਿਣਤੀਆਂ ਨੂੰ ਦਬਾਇਆ ਵੀ ਜਾ ਰਿਹਾ ਹੈ ਜਿਸ ਦੀ ਸੁਣਵਾਈ ਸਰਕਾਰੇ-ਦਰਬਾਰੇ ਵੀ ਨਹੀਂ ਹੋ ਰਹੀ। ਇਸ ਦੀ ਤਾਜ਼ਾ ਮਿਸਾਲ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਪੁਲਿਸ ਵਿਚ ਸਬ ਇੰਸਪੈਕਟਰ ਭਰਤੀ ਹੋਏ ਗੁਲਾਬ ਸਿੰਘ ਸ਼ਾਹੀਨ ਤੋਂ ਲਈ ਜਾ ਸਕਦੀ ਹੈ। ਪਾਕਿਸਤਾਨ ਸਰਕਾਰ ਨੇ ਕਰੀਬ ਤਿੰਨ ਸਾਲ ਪਹਿਲਾਂ ਗੁਲਾਬ ਸਿੰਘ ਨੂੰ ਪੁਲਿਸ ਦੀ ਨੌਕਰੀ ਤੋਂ ਡਿਸਮਿਸ ਕਰਦਿਆਂ ਉਸ ਨੂੰ ਰੋਜ਼ੀ-ਰੋਟੀ ਤੋਂ ਆਤੁਰ ਕਰ ਦਿੱਤਾ ਸੀ। ਗੁਲਾਬ ਸਿੰਘ ਦਾ ਕਸੂਰ ਇਹ ਸੀ ਕਿ ਉਸ ਦਾ ਗੁਰਦੁਆਰਾ ਡੇਹਰਾ ਚਾਹਲ ਲਾਹੌਰ ਵਿਖੇ ਰਹਿੰਦਿਆਂ ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਪੀਐੱਚਡੀ ਜਿਸ ਨੂੰ ਪਾਕਿਸਤਾਨ ਸਰਕਾਰ ਨੇ ਪਨਾਹ ਦਿੱਤੀ ਸੀ, ਨਾਲ ਤਕਰਾਰ ਰਹਿੰਦਾ ਸੀ। ਹੈਪੀ ਪੀਐੱਚਡੀ ਚਾਹੁੰਦਾ ਸੀ ਕਿ ਪਾਕਿ ਸਰਕਾਰ ਗੁਲਾਬ ਸਿੰਘ ਨੂੰ ਡੇਰਾ ਚਾਹਲ ਤੋਂ ਬਾਹਰ ਕੱਢਿਆ ਕੱਢੇ। ਪੀਐੱਚਡੀ ਦੀ ਸ਼ਹਿ ‘ਤੇ ਹੀ ਗੁਲਾਬ ਸਿੰਘ ਨੂੰ ਪਰਿਵਾਰ ਸਮੇਤ ਗੁਰਦੁਆਰਾ ਡੇਰਾ ਚਾਹਲ ‘ਚੋਂ ਬਾਹਰ ਕੱਢ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਡੇਰਾ ਚਾਹਲ ਜਿੱਥੇ ਗੁਲਾਬ ਸਿੰਘ ਦੇ ਪਿਤਾ ਭਾਈ ਮੰਨਾ ਸਿੰਘ ਨੇ ਕਰੀਬ ਪੱਚੀ ਸਾਲ ਇਸ ਅਸਥਾਨ ਦੀ ਸੇਵਾ ਕੀਤੀ ਸੀ, ਨੂੰ ਬੇਇੱਜ਼ਤ ਕਰਕੇ ਇੱਥੋਂ ਭਜਾਇਆ ਗਿਆ। ਇੱਥੇ ਹੀ ਬੱਸ ਨਹੀਂ ਜਦੋਂ ਇਸ ਸਬੰਧੀ ਇਨਸਾਫ ਲੈਣ ਲਈ ਗੁਲਾਬ ਸਿੰਘ ਸ਼ਾਹੀਨ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਸਮੇਂ ਦੇ ਅੌਕਾਫ਼ ਬੋਰਡ ਦੇ ਇਕ ਉੱਚ ਅਧਿਕਾਰੀ ਨੇ ਗੁਲਾਬ ਸਿੰਘ ਦਾ ਨਨਕਾਣਾ ਸਾਹਿਬ ਵਿਖੇ ਸਥਿਤ ਘਰ ਵੀ ਉਸ ਕੋਲੋਂ ਖਾਲੀ ਕਰਵਾ ਲਿਆ ਜਿੱਥੇ ਹੁਣ ਗੁਲਾਬ ਸਿੰਘ ਨੂੰ ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਦੀਆਂ ਸੂਹੀਆ ਏਜੰਸੀਆਂ ਨੇ ਘਰੋਂ ਗਿ੍ਫ਼ਤਾਰ ਕਰਕੇ ਪਤਾ ਨਹੀਂ ਕਿੱਥੇ ਲਿਜਾਇਆ ਗਿਆ ਹੈ, ਉੱਥੇ ਹੀ ਉਸ ਦੇ ਪਰਿਵਾਰਕ ਮੈਂਬਰ ਰੋਜ਼ੀ-ਰੋਟੀ ਤੋਂ ਵੀ ਆਤੁਰ ਹਨ। ਬੱਚੇ ਪਿਤਾ ਗੁਲਾਬ ਸਿੰਘ ਦੀ ਘਰ ਵਾਪਸੀ ਲਈ ਥਾਂ-ਥਾਂ ਜਾ ਕੇ ਮਿੰਨਤਾਂ ਤਰਲੇ ਪਾ ਰਹੇ ਹਨ।
ਗੁਲਾਬ ਸਿੰਘ ਦਾ ਇੱਕ ਬੱਚਾ ਮਿਰਗੀ ਦੀ ਬਿਮਾਰੀ ਤੋਂ ਪੀੜਤ ਹੈ ਤੇ ਦੂਸਰੇ ਬੱਚੇ ਦੀ ਕਿਡਨੀ ਛੋਟੀ ਹੋਣ ਕਰਕੇ ਉਸ ਦਾ ਪਿਛਲੇ ਦਿਨੀਂ ਅਪਰੇਸ਼ਨ ਕਰਵਾਇਆ ਗਿਆ ਜੋ ਕਿ ਹੁਣ ਫਿਰ ਬਹੁਤ ਬਿਮਾਰ ਹੈ ਤੇ ਪਿਤਾ ਨੂੰ ਯਾਦ ਕਰ ਰਿਹਾ ਹੈ। ਉਸ ਦੀ ਪਤਨੀ ਪਿੰਕੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਗੁਲਾਬ ਸਿੰਘ ਨੂੰ ਘਰੋਂ ਗਿ੍ਫ਼ਤਾਰ ਕਰਨ ਸਮੇਂ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸਿਆ ਗਿਆ। ਤਿੰਨ ਦਿਨ ਬਾਅਦ ਸਿਵਲ ਡ੍ਰੈੱਸ ਵਿਚ ਆਏ ਕੁਝ ਅਧਿਕਾਰੀ ਉਨ੍ਹਾਂ ਦੇ ਘਰੋਂ ਮੋਬਾਈਲ ਫੋਨ, ਲੈਪਟਾਪ ਆਦਿ ਵੀ ਲੈ ਗਏ।
ਗੁਲਾਬ ਸਿੰਘ ਦੇ ਪਰਿਵਾਰ ਦੇ ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਪਾਕਿਸਤਾਨ ਵਿਚ ਵੱਸਦੇ ਹੋਏ ਵੀ ਸਰਕਾਰ ਦੇ ਦਬਦਬੇ ਤੋਂ ਡਰਦੇ ਸਾਥ ਛੱਡ ਗਏ ਹਨ। ਪੰਜਾਬੀ ਜਾਗਰਣ ਵੱਲੋਂ ਇਹ ਖ਼ਬਰ ਪ੍ਰਕਾਸ਼ਿਤ ਕਰਨ ਲਈ ਗੁਲਾਬ ਸਿੰਘ ਦੇ ਪਾਕਿਸਤਾਨ ਵਿੱਚ ਰਹਿੰਦੇ ਰਿਸ਼ਤੇਦਾਰਾਂ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਵੱਲੋਂ ਵੀ ਗੁਲਾਬ ਸਿੰਘ ਬਾਰੇ ਦੱਸਣ ਤੋਂ ਕਿਨਾਰਾ ਕਰਦਿਆਂ ਇਹ ਹੀ ਕਿਹਾ ਜਾ ਰਿਹਾ ਸੀ ਕਿ ਗੁਲਾਬ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਸਾਫ਼ ਗੱਲ ਜ਼ਾਹਰ ਹੈ ਕਿ ਪਾਕਿਸਤਾਨ ਵਿਚ ਸਿੱਖ ਪਰਿਵਾਰਾਂ ਨੂੰ ਉਥੋਂ ਦੀਆਂ ਸਰਕਾਰਾਂ ਵੱਲੋਂ ਗੁਲਾਮ ਬਣਾ ਕੇ ਵਰਤਿਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਗੁਲਾਬ ਸਿੰਘ ਸ਼ਾਹੀਨ ਦੀ ਘਰ ਵਾਪਸੀ ਕਰਵਾਈ ਜਾਵੇ ਤਾਂ ਜੋ ਉਹ ਪਰਿਵਾਰ ਦੀ ਦੇਖਭਾਲ ਕਰ ਸਕੇ।
ਪਰਿਵਾਰ ਅਨੁਸਾਰ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਹੋਣ ਤੋਂ ਬਾਅਦ ਗੁਲਾਬ ਸਿੰਘ ਪ੍ਰਾਈਵੇਟ ਮਾਲ ਵਿਚ ਸਕਿਓਰਿਟੀ ਗਾਰਡ ਦੀ ਡਿਊਟੀ ਨਿਭਾਅ ਰਿਹਾ ਸੀ।