Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ

ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ

ਬਟਾਲਾ 30 ਐਪ੍ਰਲ (ਅਵਿਨਾਸ਼ ਸ਼ਰਮਾ)

ਭਗਵਾਨ ਪਰਸੂ ਰਾਮ ਜੀ ਦਾ ਜੀਵਨ ਭਗਤੀ ਅਤੇ ਸ਼ਕਤੀ ਦਾ ਪ੍ਰਤੀਕ :-ਸਾਸਤਰੀ ਸ਼ੰਭੂ ਸ਼ਰਮਾ

:  ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਵਸ ਸ੍ਰੀ ਸ਼ਿਵ ਦੁਰਗਾ ਮੰਦਿਰ ਪ੍ਰੇਮ ਨਗਰ ਦਾਰਾ ਸਲਾਮ ਵਿਖੇ ਮੰਦਰ ਕਮੇਟੀ ਦੇ ਪ੍ਰਧਾਨ ਰਾਜੂ ਸਹਦੇਵ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸ਼ਾਸਤਰੀ ਸ਼ੰਭੂ ਪ੍ਰਸ਼ਾਦ ਸ਼ਰਮਾ ਨੇ ਸਭ ਤੋਂ ਪਹਿਲਾਂ ਭਗਵਾਨ ਦੀ ਮੰਤਰ ਉਚਾਰਨ ਕਰਕੇ ਵਿਧੀ ਮੁਤਾਬਕ ਪੂਜਾ ਅਰਚਨਾ ਕੀਤੀ ਅਤੇ ਮਹਿਲਾ ਮੰਡਲੀ ਵੱਲੋਂ ਖੂਬ ਸੰਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪ੍ਰਭੂ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਸ਼ਾਸਤਰੀ ਸ਼ੰਭੂ ਪ੍ਰਸ਼ਾਦ ਸ਼ਰਮਾ ਨੇ ਭਗਵਾਨ ਪਰਸੂ ਰਾਮ ਜੰਤੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸੂ ਰਾਮ ਜੀ ਦਾ ਜੀਵਨ ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ਹੈ ਉਹਨਾਂ ਨੇ ਜਿੱਥੇ ਭਗਵਾਨ ਸ਼ਿਵਜੀ ਦੀ ਕਠੋਰ ਤਪੱਸਿਆ ਕਰਕੇ ਦਿਵਿਆ ਸ਼ਾਸਤਰ ਅਤੇ ਗਿਆਨ ਪ੍ਰਾਪਤ ਕੀਤਾ, ਇਕ ਸ਼ਕਤੀਸ਼ਾਲੀ ਯੋਧੇ ਦੇ ਰੂਪ ਵਿੱਚ 21 ਵਾਰ ਧਰਤੀ ਨੂੰ ਅੱਤਿਆਚਾਰੀ ਰਾਜਿਆਂ ਤੋਂ ਮੁਕਤ ਕਰਵਾਇਆ। ਭਗਵਾਨ ਪੁਰਸ਼ੂਰਾਮ ਜੀ ਨੂੰ ਅੰਮ੍ਰਿਤਾ ਦੀ ਬਖਸ਼ਿਸ਼ ਪ੍ਰਾਪਤ ਹੈ ਜੋ ਅੱਜ ਵੀ ਧਰਤੀ ਤੇ ਚਿਰੰਜੀਵੀ ਰੂਪ ਵਿੱਚ ਮੌਜੂਦ ਹਨ ਉਹਨਾਂ ਦੀ ਸੱਚੇ ਮਨ ਨਾਲ ਕੀਤੀ ਪੂਜਾ ਅਰਚਨਾ ਸਭ ਦੀਆਂ ਆਸ਼ਾਵਾਂ ਪੂਰੀਆਂ ਕਰਦੀ ਹੈ । ਅਖੀਰ ਵਿੱਚ ਸਾਰੀਆਂ ਸੰਗਤਾਂ ਨੂੰ ਅਟੁੱਟ ਲੰਗਰ ਪ੍ਰਸ਼ਾਦ ਵਰਤਾਇਆ ਗਿਆ । ਇਸ ਮੌਕੇ ਤੇ ਅਸਮਿਤਾ ਗੋਇਲ, ਤਾਨੀਆ ਵਰਮਾ, ਸ਼ਾਰਦਾ ਸਹਿਦੇਵ, ਵਨੀਸ਼ਾ, ਈਸ਼ਾ, ਸ਼ਿਵਾਂਗੀ ,ਸ਼ਿਵਾਨੀ, ਸਪਨਾ, ਰੇਖਾ, ਨਿਸ਼ਾ, ਪਿੰਕੀ, ਪੂਜਾ ,ਰਮਾ, ਸੰਤੋਖ , ਡਿੰਪਲ, ਊਸ਼ਾ ਅਤੇ ਮੰਦਰ ਕਮੇਟੀ ਸੈਕਟਰੀ ਰੋਹਿਤ ਸਹਿਦੇਵ, ਗੌਰਵ ਮਹਾਜਨ,ਪਰਦੀਪ ਚੌਧਰੀ, ਸਤੀਸ਼ ਮਹਾਜਨ, ਰਕੇਸ਼ ਸਹਦੇਵ, ਕੁਨਾਲ ਗੋਇਲ, ਸੌਰਵ ਵਰਮਾ ਅਤੇ ਰੋਹਿਤ ਕਵਾਤਰਾ ਅਤੇ ਮਹੱਲਾ ਵਾਸੀ ਮੋਜੂਦ ਸਨ।