Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਤਲਵਾੜਾ ‘ਚ ਸ਼ਿਵਸੇਨਾ ਆਗੂ ਤੇ ਚੱਲੀ ਗੋਲੀ,ਬਾਲ ਬਾਲ ਬਚੇ,ਲੋਕਾਂ ਚ ਦਹਿਸ਼ਤ ਦਾ ਮਾਹੌਲ 

ਤਲਵਾੜਾ ‘ਚ ਸ਼ਿਵਸੇਨਾ ਆਗੂ ਤੇ ਚੱਲੀ ਗੋਲੀ,ਬਾਲ ਬਾਲ ਬਚੇ,ਲੋਕਾਂ ਚ ਦਹਿਸ਼ਤ ਦਾ ਮਾਹੌਲ 

ਤਲਵਾੜਾ / ਦਸੂਹਾ (PPT NEWS) 

ਵਾਰਦਾਤ ਸੀਸੀਟੀਵੀ ਕੈਮਰੇ ਚ’ ਹੋਈ ਕੈਦ, ਤਲਵਾੜਾ ਪੁਲਿਸ ਜਾਂਚ ਚ ਜੁੱਟੀ 

17 ਮਈ : ਅੱਜ ਸਵੇਰੇ ਕਰੀਬ 10 ਵਜੇ ਡੈਮ ਰੋੜ ਤਲਵਾੜਾ ਤੇ ਪੈਂਦੀ ਬਰਫ਼ ਫੈਕਟਰੀ ਕੋਲ ਸ਼ਿਵਸੇਨਾ ਦੇ ਦੋ ਆਗੂ ਜੋ ਮੋਟਰਸਾਈਕਲ ਤੇ ਸਵਾਰ ਸਨ। ਉਨ੍ਹਾਂ ਦਾ ਪਿੱਛਾ ਕਰ ਰਹੇ ਦੋ ਮੋਟਰਸਾਈਕਲਾਂ ਤੇ ਸਵਾਰ 3 ਨੌਜਵਾਨਾਂ ਚੋਂ ਇੱਕ ਨੇ ਚਲਦੇ ਮੋਟਰਸਾਈਕਲ ਤੋਂ ਹੀ ਸ਼ਿਵਸੇਨਾ ਆਗੂਆਂ ਤੇ ਗੋਲੀ ਚਲਾ ਦਿੱਤੀ। ਜਿਸ ਹਮਲੇ ਵਿੱਚ ਸ਼ਿਵ ਸੇਨਾ ਦੇ ਦੋਨੋ ਆਗੂ ਤਾਂ ਬਾਲ ਬਾਲ ਬਚ ਗਏ। ਇਸ ਵਾਰਦਾਤ ਦੀ ਪੁਰੀ ਫੁਟੇਜ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਤਲਵਾੜਾ ਦੇ ਥਾਣਾ ਮੁੱਖੀ ਬਲਰਾਜ ਸਿੰਘ ਨੇ ਮੌਕੇ ਤੇ ਪਹੁੰਚੇ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਫੁਟੇਜ ਵੇਖਣ ਤੋਂ ਬਾਅਦ ਉਨ੍ਹਾਂ ਵਲੋਂ ਦੂਜੇ ਮੋਟਰਸਾਈਕਲ ਸਵਾਰ ਹੋਏ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਸ਼ਿਵ ਸੇਨਾ ਬਾਲ ਠਾਕਰੇ ਛਿੰਦੇ ਗਰੁੱਪ ਦੇ ਸਥਾਨਕ ਆਗੂਆਂ ਤੇ ਹੋਏ ਉਕਤ ਹਮਲੇ ਤੋਂ ਬਾਅਦ ਸ਼ਿਵ ਸੇਨਾ ਦੇ ਵੱਢੇ ਅਹੁਦੇਦਾਰਾਂ ਵਿੱਚੋਂ ਰੰਜੀਤ ਰਾਣਾ, ਬੰਟੀ ਜੋਗੀ,ਸੰਨੀ,ਅਤੁੱਲ ਅਤੇ ਵੱਖ ਵੱਖ ਜਿਲ੍ਹਿਆਂ ਤੋ ਪਹੁੰਚੇ ਸ਼ਿਵ ਸੈਨਿਕਾਂ ਨੇ ਥਾਣਾ ਮੁੱਖੀ ਨਾਲ ਇਸ ਵਾਰਦਾਤ ਸਬੰਧੀ ਗੱਲਬਾਤ ਕੀਤੀ ਤੇ ਦੋਸ਼ੀਆਂ ਨੂੰ ਤੁਰੰਤ ਹਿਰਾਸਤ ਵਿੱਚ ਲੈਕੇ ਇੰਸਾਫ਼ ਦੀ ਮੰਗ ਕੀਤੀ। ਥਾਣਾ ਤਲਵਾੜਾ ਪਹੁੰਚੇ ਸ਼ਿਵਸੇਨਾ ਬਾਲ ਠਾਕਰੇ ਛਿੰਦੇ ਗਰੁੱਪ ਦੇ ਸੂਬਾ ਕਾਰਜਕਾਰੀ ਮੈਂਬਰ ਰੰਜੀਤ ਰਾਣਾ ਨੇ ਆਪਣੇ ਸਥਾਨਕ ਆਗੂ ਤੇ ਹੋਏ ਹਮਲੇ ਨੂੰ ਸੂਬਾ ਸਰਕਾਰ ਦੀ ਸੂਬੇ ਅੰਦਰ ਕਾਨੂੰਨ ਵਿਵਸਥਾ ਦਾ ਘਾਣ ਕਰਨ ਦਾ ਜਿੰਮੇਵਾਰ ਦੱਸਿਆ ਅਤੇ ਚੇਤਾਵਨੀ ਦਿੱਤੀ ਕਿ ਮੁਲਜਮਾਂ ਨੂੰ ਫੜਕੇ ਜਲਦੀ ਕਾਰਵਾਈ ਕੀਤੀ ਜਾਵੇ।

ਇਸ ਸੰਬੰਧ ਵਿੱਚ ਜਦੋਂ ਥਾਣਾ ਮੁੱਖੀ ਬਲਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਹਿਰਾਸਤ ਵਿੱਚ ਲਏ ਹੋਏ ਇੱਕ ਦੋਸ਼ੀ ਨੂੰ ਗੱਡੀ ਵਿੱਚ ਬਿਠਾ ਕੇ ਕੀਤੇ ਲੈਕੇ ਜਾ ਰਹੇ ਸਨ ਅਤੇ ਜਾਂਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਨਾਲ 1-2 ਘੰਟੀਆਂ ਬਾਅਦ ਹੀ ਉਹ ਰੂਬਰੂ ਹੋਣਗੇ।

ਕੈਪਸ਼ਨ -ਘਟਨਾ ਵਾਲੀ ਥਾਂ ਤੇ ਜਾਂਚ ਕਰਦੀ ਹੋਈ ਤਲਵਾੜਾ ਪੁਲਿਸ, ਸੀਸੀਟੀਵੀ ਫੁਟੇਜ ਦੀ ਤਸਵੀਰ, ਮੀਡੀਆ ਨਾਲ ਗਲਬਾਤ ਕਰਦੇ ਹੋਏ ਸ਼ਿਵ ਸੈਨਿਕ।